ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੯

ਲਗਾਨ ਬਿਲਕੁਲ ਮੁਆਫ ਕਰ ਦੀ ਸਹਾਇਤ ਕਰੋ।

ਗੁਰੂ ਕੇ ਲੰਗਰ ਨੂੰ ਅਕਾਲ ਪੁਰਖ ਦਾ ਆਸਰਾ ਹੈ। ਸਤਿਗੁਰ ਜੀ ਨੇ ਇਹ ਆਪਨੇ ਲੰਗਰ ਦਾ ਨੁਕਸਾਨ ਕੀਤਾ ਹਾਲਾਂਕਿ ਉਹ ਬੀ ਉਨਾਂ ਦਾ ਕੋਈ ਨਿੱਜਦਾ ਕੰਮ ਨਹੀਂ ਸੀ, ਪਰ ਫੇਰ ਭੀ ਆਮ ਦੇਸ਼ ਦੀ ਸੇਵਾ ਨੂੰ ਚੰਗਾ ਸਮਝਿਆ, ਦੇਸ਼ ਵਿਚ ਵੱਸਣ ਵਾਲੇ ਸਭ ਹਿੰਦੂ, ਮੁਸਲਮਾਨਾਂ ਦਾ ਭਲਾ ਕੀਤਾ। ਸ੍ਰੀ ਗੁਰੂ ਨੌਵੇਂ ਪਾਤਸ਼ਾਹ ਜੀ ਨ ਕਸ਼ਮੀਰੀ ਹਿੰਦੂਆਂ ਦੀ ਪੁਕਾਰ ਪਰ ਅਪਣਾ ਸੀਸ ਦੇ ਦਿੱਤਾ। ਹਾਲਾਂਕਿ ਉਹ ਆਪਣੇ ਆਪਨੂੰ ਹਿੰਦੂ ਮੁਸਲਮਨਾਂ ਤੋਂ ਵੱਖਰਾ ਯਾ ਸਭ ਦਾ ਸਾਂਝਾ ਸਮਝਦੇ ਸਨ, ਜਿਹਾ ਕਿ-"ਨਾਂ ਹਮ ਹਿੰਦੂ ਨ ਮੁਸਲਮਾਨ।" (ਭੈਰਉ ਮ:੫)

ਓਥੇ ਇਸ ਲਈ ਸਿਰ ਨਹੀਂ ਸੀ ਦਿੱਤਾ ਗਿਆ ਕਿ ਹਿੰਦੂਆਂ ਦੇ ਜਨੇਊ ਕਿਉਂ ਉੱਤਰ ਰਹੇ ਹਨ। ਸਗੋਂ ਭਾਵ ਇਹ ਸੀ ਕਿ ਇਕ ਜ਼ਾਲਮ ਗਰੀਬ ਉੱਪਰ ਕਿਉਂ ਜ਼ੁਲਮ ਕਰ ਰਿਹਾ ਹੈ। ਜੇ ਕੋਈ ਹਿੰਦੂ ਬਾਦਸ਼ਾਹ ਜਰਵਾਣਾ ਹੁੰਦਾ, ਤੇ ਉਹ ਮੁਸਲਮਾਨਾਂ ਉੱਪਰ ਜ਼ੁਲਮ ਕਰਦਾ ਤਾਂ ਗੁਰੂ ਤੇਗ ਬਹਾਦਰੂ ਜੀ ਮੁਸਲਮਾਨ ਦੀ ਸਹਾਇਤਾ ਭੀ ਓਸੇਤਰਾਂ ਦਿਲ ਨਾਲ ਕਰਦੇ, ਜਿਸ ਤਰਾਂ ਕਿ ਹਿੰਦੂਆਂ ਦੀ ਕੀਤੀ। ਆਪਣੇ ਚੇਲਿਆਂ ਤੇ ਆਪਣੀਆਂ ਉਮਤਾਂ ਲਈ ਕੁਰਬਾਨੀ ਬਹੁਤ ਬਜ਼ੁਰਗਾਂ ਨੇ ਕੀਤੀ ਹੋਵੇਗੀ, ਪਰ ਦੁਜਿਆਂ ਵਾਸਤੇ ਕਦੇ ਕਿਸੇ ਨੇ ਇਸ ਤਰਾਂ ਅਪਣੇ ਆਪ ਨੂੰ ਸਦਕੇ ਨਹੀਂ ਕੀਤਾ। ਜਿਹਾ ਕਿ ਸਿੱਖ ਗੁਰੂ ਕਰਦੇ ਆਏ