ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੭੮)

ਏਥੋਂ ਤਕ ਇਹ ਸਾਬਤ ਹੋ ਗਿਆ, ਕਿ ਸ੍ਰੀ ਗੁਰੂ ਨਾਨਕ ਜੀ ਤੋਂ ਲੈਕੇ ਦੱਸ ਗੁਰੂਆਂ ਕਿਸਤਰਾਂ ਖਾਲਸਾ ਕੌਮ ਤੇ ਮੁਕੰਮਲ ਧਰਮ ਦੀ ਬਨਾਵਟ ਨੂੰ ਸਿਰੇ ਚਾੜਿਆ। ਆਖਰ ਮੁਕੰਮਲ ਧਰਮ ਪੁਸਤਕ ਅਤੇ ਹਰ ਕਿਸਮ ਦੀ ਰਾਹੋ ਰੀਤ ਬਣਾਕੇ ਅਤੇ ਖੁਦਅਮਲੀ ਤੌਰ ਪਰ ਹਰ ਕਿਸਮ ਦੇ ਪੂਰਨੇ ਪਾਕੇ ਫੇਰ ਇਸ ਧਾਰਮਿਕ ਤੇ ਆਤਮਕ ਹਕੂਮਤ ਨੂੰ ਕੌਮ ਦੇ ਸਪੁਰਦ ਕਰ ਦਿੱਤਾ।

ਵਿਚਾਰਨ ਦੀ ਲੋੜ ਹੈ ਕਿ ਸਤਿਗੁਰੂਆਂ ਨੇ ਹਰਿ ਕਿਸਮ ਦੀ ਸੇਵਾ ਆਪਣੇ ਹਥੀਂ ਕੀਤੀ। ਹਰ ਮੁਸ਼ਕਲ ਦੇ ਵੇਲੇ ਕੈਦਾਂ ਤਕ ਕੱਟਕੇ (ਦੇਖੋ ਸ਼੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਦਾ ਗਵਾਲੀਆਰ ਦੇ ਕਿਲੇ ਵਿਚ ਜਾਣਾ) ਆਪਣੀ ਅੰਦਰਲੀ ਮਜ਼ਬੂਤੀ ਨੂੰ ਦੱਸ ਗੁਣਾਂ ਵੱਧ ਸਾਬਤ ਕਰਕੇ ਵਸਿਆ। ਅਸਲੀ ਪਰਉਪਕਾਰ ਕਰਕੇ ਦਸੇ। ਅਕਬਰ ਜਿਹੇ ਬਾਦਸ਼ਾਹ ਸਤਿਗੁਰੂ ਦੇ ਦਰਬਾਰ ਵਿੱਚ ਆਉਂਦੇ ਹਨ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪ੍ਰਚਾਰ ਤੇ ਹਰ ਪਾਸੇ ਵਾਹਿਗੁਰੂ ਦੇ ਸੱਚੇ ਪ੍ਰੇਮ ਦਾ ਰੰਗ ਤੇ ਸੰਸਾਰ ਦੀ ਭਾਈਚਾਰਕ ਸੇਵਾ ਦਾ ਨਜ਼ਾਰਾ ਦੇਖਕੇ ਬਾਦਸ਼ਾਹ ਦਾ ਦਿਲ ਇਕ ਹੈਰਾਨੀ ਤੇ ਖੁਸ਼ੀ ਦੇ ਉਛਾਲੇ ਵਿਚ ਆ ਜਾਂਦਾ ਹੈ। ਲੰਗਰ ਲਈ ਬਹੁਤ ਸਾਰੀ ਮਾਯਾ ਦੇਣ ਲਈ ਬੇਨਤੀ ਕੀਤੀ ਸਤਿਗੁਰ ਨੇ ਆਗਿਆ ਦਿਤੀ ਕਿ ਇਸ ਦੇਸ਼ ਵਿਚ ਸਖਤ ਕਾਲ ਪੈ ਰਿਹਾ ਹੈ, ਪਸ਼ੂ ਚਾਰੇ ਵਲੋਂ, ਤੇ ਮਾਨੁਖ ਅੰਨ ਵਲੋਂ ਤਰਸ ਰਹੇ ਹਨ, ਖਾਸ ਕਰਕੇ ਗ੍ਰੀਬ ਜ਼ਿਮੀਦਾਰ ਮੁਸੀਬਤ ਵਿਚ ਹਨ। ਇਸ ਕਾਰਨ ਇਸ ਸਾਲ ਲਈ ਜ਼ਮੀਨਾਂ ਦਾ