ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੭੬

ਹੁਕਮ ਮੰਨਿਆਂ। ਜਦ ਇਹ ਸਭ ਕੁਛ ਅਮਲੀ ਤੌਰ ਪਰ ਸਾਬਤ ਹੋ ਗਿਆ ਤਦ ਆਖਿਰ ਜੋਤੀ ਜੋਤ ਸਮਾਉਂਣ ਸਮੇਂ ਸਤਿਗੁਰੂ ਜੀ ਨੇ ਖੁਦ ਸ੍ਰੀ ਗੁਰੂ ਗੰਥ ਸਾਹਿਬ ਅਤੇ ਪੰਥ ਨੂੰ ਗੁਰੂ ਪਦਵੀ ਬਖਸ਼ੀ। ਗੋਯਾ ਇਲਮੀ ਗੁਰੂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਯਾ ਗੁਰਬਾਨੀ ਜਿਸਦੇ ਅਨੁਸਾਰ ਖਾਲਸਾ ਪੰਥ ਅਮਲ ਕਰੇ, ਇਸ ਲਈ ਅਮਲੀ ਗੁਰੂ ਖਾਲਸਾ ਪੰਥ।

ਕੋਈ ਥੋੜੀ ਸਮਝ ਵਾਲਾ ਸੱਜਣ ਇਹ ਸ਼ੰਕਾ ਨਾ ਕਰੇ ਕਿ ਗੁਰੂ ਦੋ ਹਿਸਿਆਂ ਵਿਚ ਕਿਸ ਤਰਾਂ ਵੰਡਿਆ ਗਿਆ ਉਹ ਨੁਕਤਾਚੀਨ ਇਹ ਦ੍ਰਿਸ਼ਟਾਂਤ ਚੇਤੇ ਕਰ ਲਵੇ ਕਿ ਜਿਸ ਤਰ੍ਹਾਂ ਪਰੋਵਿਨਸ਼ਲ ਗਵਰਨਮੈਂਟ (ਸੂਬੇ ਦੀ ਸ੍ਰਕਾਰ) ਅਤੇ (Government of India) (ਸਾਰੇਹਿੰਦੁਸਤਾਨ ਦੀ ਸਰਕਾਰ)ਇਸ ਸਭ ਅੰਗ ਇਕੋ ਬਾਦਸ਼ਾਹੀ ਦੇ ਹਨ। ਸੱਚ ਤਾਂ ਇਹ ਹੈ ਕਿ ਚੌਕੀਦਾਰ ਤੋਂ ਲੈਕੇ ਬਾਦਸ਼ਾਹ ਤਕ ਤਮਾਮ ਸਰਕਾਰੀ ਕਰਮਚਾਰੀਆਂ ਨੂੰ ਮਿਲਾਕੇ ਅਤੇ ਸਾਰੀ ਕਾਂਨਸੀਟੀਯੂਸ਼ਨ (ਬਨਾਵਟ) ਜਿਸ ਵਿਚ ਕੁਲ ਕਾਨੂੰਨ ਤੇ ਸ੍ਰਕਾਰੀ ਸਕੀਮਾਂ ਆਦਿ ਆ ਜਾਂਦੀਆਂ ਹਨ, ਇਹ ਸਭ ਕੁਛ ਮਿਲਾਕੇ ਇੱਕ ਪੂਰੀ ਗਵਰਨਮੈਂਟ ਬਣਦੀ ਹੈ, ਪਰ ਕੋਈ ਇਕ ਆਦਮੀ ਅਪਣੇ ਆਪ ਨੂੰ ਸਾਰੀ ਬਾਦਸ਼ਾਹੀ ਦਾ ਇਕੱਲਾ ਜ਼ਿਮੇਵਾਰ ਨਹੀਂ ਕਰ ਸਕਦਾ।

ਬਸ, ਗੁਰੂ ਦਾ ਭਾਵ ਗੁਰੂ ਦੀ ਸਪਿਰਟ, ਗੁਰੂ ਦੀ ਆਤਮਕ ਮੂਰਤ, ਯਾ ਗੁਰੂ ਦੇ ਸਾਰੇ ਕਾਨੂੰਨ ਅਤੇ ਹੁਕਮ, ਇਹ ਸਭ ਕੁਝ ਗੁਰਬਾਣੀ ਵਿੱਚ ਹਨ। ਖਾਲਸਾ ਪੰਥ ਇਸ ਅਟੱਲ ਕਾਨੂੰਨ ਨੂੰ ਮੰਨਦਾ ਹੋਇਆ ਏਸੇ ਅਨੂਸਾਰ ਅਪਣੇ