ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੭ )

ਕਰਨ ਦਾ ਕੁਝ ਕੁਝ ਯਤਨ ਕੀਤਾ। ਪਰ ਇਸ ਕਾਮਯਾਬੀ ਦੀ ਠੀਕ ਠੀਕ ਚਾਬੀ ਸਿੱਖ ਗੁਰੂਆਂ ਨੇ ਹੀ ਲੱਭੀ।।

ਏਥੇ ਅਸੀਂ ਦਸਨਾ ਚਾਹੁੰਦੇ ਹਾਂ ਕਿ ਸਤਿਗੁਰੂਆਂ ਨੇ ਕਿਸਤਰ ਇਸ ਧਾਰਮਕ, ਭਾਈਚਾਰਕ, ਤੇ ਰੁਹਾਨੀ ਸੱਲਤਨਤ ਨੂੰ ਆਮ ਰਾਏ ਤੇ ਆਮ ਸਮਝ ਦੇ ਅਨੁਸਾਰ ਬਨਾਇਆ ਅਰਥਾਤ ਕਿਵੇਂ ਇਸ ਬਾਦਸ਼ਾਹੀ ਨੂੰ (Republic) ਰੀਪਬਲਕ ਯਾ ਸਿੱਖ ਸੰਗਤ ਦੀ ਅਪਨੀ ਬਾਦਸ਼ਾਹੀ ਬਨਾ ਦਿੱਤਾ ।।

ਗ੍ਰੀਬਾਂ ਦਾ ਸਾਥ

ਜਿਸ ਨੇ ਲੋਕਾਂ ਨੂੰ ਭਾਈਚਾਰਕ ਬਰਾਬਰੀ (democrary) ਯਾ ਮਸਾਵਾਤ ਸਿਖਾਉਂਣੀ ਹੋਵੇ ਉਸ ਲਈ ਪਹਿਲੀ ਗਲ ਇਹ ਹੁੰਦੀ ਹੈ, ਕਿ ਉਹ ਰਬਾਂ ਤੇ ਅਨਾਥਾਂ ਦੀ ਜ਼ਰੂਰ ਬਾਂਹ ਫੜੇ | ਹਿੰਦੁਸਤਾਨ ਦ ਅੰਦਰ ਇਹ ਬੜਾ ਹੀ ਐਬ ਸੀ ਕ ਬੜਿਆਂ ਦਾ ਹਰ ਗਲ ਵਿਚ ਲਿਹਾਜ਼ ਤੇ ਛੋਟਿਆਂ ਨੂੰ ਹਰ ਗਲ ਵਿਚ ਬੜੀ ਬੇਇਜ਼ਤੀ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ। ਬੜੀਆਂ ਜਾਤਾਂ ਦੇ ਲੋਕ ਛੋਟੀ ਕੌਮਾਂ ਵਾਲਿਆਂ ਨੂੰ ਪਸੂਆਂ ਨਾਲੋਂ ਭੀ ਬੁਰਾ ਸਮਝਦੇ ਸਨ |

ਬਾਲਮੀਕੀ ਰਮਾਇਣ ਵਿਚ ਪ੍ਰਸੰਗ ਆਉਂਦਾ ਹੈ, ਕਿ ਇਕ ਸ਼ੂਦਰ ਜੰਗਲ ਦੇ ਵਿਚ ਪਰਮੇਸ਼ਰ ਨਮਿਤ ਤਪ ਜ ਭਰਤੀ ਕਰ ਰਿਹਾ ਸੀ ਉਸ ਦੇ ਇਸ ਧਰਮ (ਪਰ ਹੰਦੁ ਬਜ਼ੁਰਗ ਦੇ ਖਆਲ ਅਨੁਸਾਰ ਪਾਪ ਕਿਉਂਕਿ ਅਜੇਹ ਚੰਗੇ ਕੰਮ ਰੱਬ ਨੇ ਸ਼ੁਦਰ ਵਾਸਤੇ ਨਹੀਂ ਬਣਾਏ) ਦੇ ਕਾਰਣ