ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੬ )

ਹੁੰਦੇ ਸਨ।

ਹਿੰਦੁਸਤਾਨ ਦੀ ਭੈੜੀ ਹਾਲਤ ਤਾਂ ਭਾਈ ਗੁਰਦਾਸ ਦੇ ਇਸ ਵਾਕ ਅਨੁਸਾਰ ਪ੍ਰਸਿਧ ਹੀ ਹੈ ਕਿ:- "ਸਚ ਕਿਨਾਰੇ ਰਹਿ ਗਿਆ; ਖਹਿ ਮਰਦੇ ਬਾਮਣ ਮਉਲਾਣੇ" ਪਰ ਯੂਰਪ ਵਿੱਚ ਭੀ ਕੁਝ ਘਟ ਨਹੀਂ ਬੀਤੀ। ਇੰਗਲੈਂਡ ਆਦਿ ਮੁਲਕਾਂ ਵਿੱਚ ਕਈ ਵਾਰੀ ਇਸ ਕਾਰਨ ਝਗੜੇ ਤੇ ਖੂਨਖਾਰ ਲੜਾਈਆਂ ਹੋਈਆਂ ਕਿ ਪੋਪ ਦੇ ਅਖਤਿਆਰਾਤ ਮੁਲਕੀ ਬਾਦਸ਼ਾਹ ਤੇ ਆਮ ਪ੍ਰਜਾ ਨੂੰ ਨੁਕਸਾਨ ਪਹੁੰਚਾਣ ਵਾਲੇ ਹੁੰਦੇ ਸਨ, ਤੇ ਉਜ ਭੀ ਧਰਮ ਪੋਪ ਦੇ ਹੱਥ ਦੀ ਕਠਪੁਤਲੀ ਹੋ ਚੁਕਿਆ ਸੀ। ਪਾਦਰੀ ਲੋਕ ਅਪਣੇ ਧੋਖੇ ਤੇ ਪਾਪਾਂ ਨੂੰ ਭੀ ਧਰਮ ਦੀ ਮਾਲਾ ਵਿਚ ਪ੍ਰੋ ਲੈਣ ਦੀ ਤਾਕਤ ਰਖਦੇ ਸਨ, ਲੂਥਰ ਜਹੈ ਦਲੇਰ ਤੇ ਸੁੱਚੇ ਪੁਰਖਾਂ ਨੇ ਪੋਪਇਜਮ ਦੇ ਖਿਲਾਫ ਆਵਾਜ਼ ਉਠਾਈ, ਹੋਰ ਕਈ ਵਾਰ ਝਗੜੇ ਵਧੇ, ਆਖਰ ਕਿਸੇ ਹੱਦ ਤਕ ਯੂਰਪ ਦੇ ਬੰਧਨ ਟੁਟੇ, ਤੇ ਧਰਮ ਦੇ ਗਲੋਂ ਪੋਪ ਮਤ ਦਾ ਜੂਲਾ ਉਤਰਿਆ।

ਇਸ ਤੋਂ ਇਹ ਸਿਧ ਹੋਇਆ ਕਿ ਜਿਸ ਤਰਾਂ ਮੁਲਕੀ ਹਾਲਤ ਵਿਚ ਕੌਮੀ ਤੇ ਸਾਂਝੀ ਹਕੂਮਤ ਦੀ ਲੋੜ ਹੈ। ਭਾਵੇਂ ਕਿਸੇ ਖਾਸ ਸਮੇਂ ਲਈ ਸ਼ਖਸੀ ਹਕੂਮਤ ਚੰਗੀ ਹੋਵੇਗੀ, ਪਰ ਸਦਾ ਲਈ ਇਸ ਦੀ ਕਾਇਮੀ ਦੁਖਦਾਈ ਹੈ, ਏਸੇ ਤਰਾਂ ਧਾਰਮਕ ਯਾ ਸਾਂਝੀ ਹਕੂਮਤ ਦੀ ਜ਼ਰੂਰਤ ਹੈ, ਭਾਵੇਂ ਯੂਰਪ ਵਿਚ ਕਈ ਇਕ ਮਹਾਂ ਪੁਰਖਾਂ ਨੇ ਇਸ ਘਾਟੇ ਨੂੰ ਪੂਰ