ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੩੧ )

ਲੈਕੇ ਦਸਮ ਸਤਿਗੁਰੂ ਤੋੜੀ ਖਾਲਸਾ ਪੰਥ ਠੀਕ ੨ ਮੁਕੰਮਲ ਹੋ ਗਿਆ, ਤਾਂ ਗਿਆਰਵੇਂ ਗੁਰੂ ਦੀ ਲੋੜ ਹੀ ਕੀ ਪਈ ? ਨਾਮ ਧਾਰੀਏ, ਯਾ ਨਿਰੰਕਾਰੀ ਭਰਾ ਇਹ ਹੀ ਦਾਵਾ ਕਰਦੇ ਹੁੰਦੇ ਹਨ, ਕਿ ਸਾਡੇ ਬਜ਼ੁਰਗਾਂ ਨੇ ਉਹ ਹੀ ਪ੍ਰਚਾਰ ਕੀਤਾ ਹੈ ਜੋ ਕਿ ਦਸ ਗੁਰੂ ਕਰ ਗਏ ਸਨ, ਤੇ ਇਹ ਭੀ ਸੱਚ ਹੈ ਕਿ ਦਸਮ ਗੁਰੂ ਜੀ ਨੇ ਖਾਲਸਾ ਧਰਮ ਦੀ ਬਨਾਵਟ ਵਿਚ ਕੋਈ ਕੰਮੀ ਬਾਕੀ ਰਹਿਣ ਹੀ ਨਹੀਂ ਦਿਤੀ ਕਿ ਜਿਸ ਲਈ ਗਿਆਰਵੇਂ ਗੁਰੂ ਦੀ ਲੋੜ ਪੈਂਦੀ ਤੇ ਨਾਂ ਕਿਸੇ ਗਿਆਰਵਾਂ ਗੁਰੂ ਕਹਾਉਣ ਵਾਲੇ ਨੇ ਅਜੇਹਾ ਕਰਕੇ ਦਸਿਆ ਕਿ ਜਿਸ ਤੋਂ ਇਹ ਮੰਨਿਆਂ ਜਾ ਸਕੇ ਕਿ ਫਲਾਣਾ ਘਾਟਾ ਅਗੇ ਰਹਿ ਗਿਆ ਸੀ ਤੇ ਇਸ ਨੇ ਹੁਣ ਪੂਰਾ ਕੀਤਾ | ਇਹ ਖਿਆਲ ਕਰਨਾਂ ਭੀ ਜ਼ਰੂਰੀ ਹੈ ਕਿ ਜਦ ਦਸਮ ਪਿਤਾ ਜੀ ਖੁਦ ਪੰਜਾਂ ਪਿਆਰਿਆਂ ਦੇ ਹਥੋਂ ਅਮ੍ਰਿਤ ਛਕ ਕੇ ਪੰਥ ਨੂੰ ਗੁਰੂ ਪਦਵੀ ਦੇ ਗਏ ਤੇ ਅਪਨੇ ਅਮਲ ਦੁਵਾਰਾ ਇਹ ਭੀ ਸਾਬਤ ਕਰ ਗਏ ਕਿ ਪੰਥ ਗੁਰੂ ਉਨ੍ਹਾਂ ਨੂੰ ਭੀ ਤਨਖਾਹ ਲਾਉਣ ਦੀ ਤਾਕਤ ਰਖਦਾ ਹੈ ਅੰਤ ਨੂੰ ਆਪਨੀ ਸ਼ਹੀਦੀ ਸਮੇਂ ਭੀ ਗੁਰੂ ਗੰਥ ਅਤੇ ਪੰਥ ਹੀ ਗੁਰੂ ਕਰਾਰ ਦੇ ਗਏ ਫਿਰ ਇਸ ਪਰ ਮੁੜ ਗਿਆਰਵਾਂ श्वातुड टुाटु घड्ठ भउघlउ तुातु तीच ठे नुlतु धंघ चे ਹੱਕ ਨੂੰ ਆਪਣੇ ਸ਼ਖਸੀ ਕਬਜ਼ੇ ਵਿਚ ਲੈਣ ਦੀ ਕੋਸ਼ਸ਼ ਕਰਨੀ ਕਿਤਨੀ ਕੁ ਭੁਲ ਹੈ ?