ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੮

ਸਾਹਿਬ ਜੀ ਵਿੱਚ ਹੈ, ਉਹ ਸਭ ਉਨ੍ਹਾਂ ਲਈ ਤੇ ਉਨ੍ਹਾਂ ਦੇ ਬਾਕੀ ਸਰੂਪਾਂ ਲਈ ਹੀ ਹੈ| ਉਸਦਾ ਇਹ ਅਰਥ ਹਰਗਿਜ਼ ਨਹੀਂ, ਕਿ ਉਨ੍ਹਾਂ ਤੋਂ ਸਿਵਾ ਕਿਸੇ ਹੋਰ ਆਦਮੀ ਨੂੰ ਭੀ ਸਤਿਗੁਰੂ ਕਿਹਾ ਜਾਵੇ ਇਸ ਤੋਂ ਬਿਨਾਂ ਕਈ ਜਗਾ ਗੁਰਬਾਣੀ ਵਿੱਚ ਵਾਹਿਗੁਰੂ ਨੂੰ ਭੀ ਗੁਰੂ ਆਖਿਆ ਗਿਆ ਹੈ ਜਿਹਾ ਕਿ-

“ਏਕ ਪਿਤਾ ਏਕਸ ਕੇ ਹਮ ਬਾਰਕ ਤੂ ਮੇਰਾ ਗੁਰਹਾਈ "

(ਸੋਰਠ ਮਹਲਾ ਪ ਚ: ਸ਼: ੧)

ਸੋ ਪ੍ਰਸੰਗ ਅਨੁਸਾਰ ਵੀਚਾਰ ਲੈਣਾ ਚਾਹੀਦਾ ਹੈ । ਜਿਥੇ ਵਾਹਿਗੁਰੂ ਨੂੰ ਗੁਰੂ ਆਖਿਆ ਗਿਆ ਹੋਵੇ ਉਸ ਦਾ ਸਾਡੇ ਇਸ ਵੀਚਾਰ ਨਾਲ ਕੋਈ ਤਅੱਲਕ ਨਹੀਂ ਕਿਉਂਕਿ ਜਿਸ ਤਰਾਂ ਵਾਹਿਗੁਰੂ ਨੂੰ ਪਿਤਾ, ਮਾਤਾ, ਭਰਾ, ਸਾਜਨ, ਆਦਿ ਆਖਿਆ ਗਿਆ ਓਥੇ ਉਸੇ ਤਰਾਂ ਉਸ ਨੂੰ ਗੁਰੂ ਭੀ ਆਖਿਆ ਗਿਆ ॥

ਗੁਰੂ ਸ਼ਬਦ ਦਾ ਖਾਸ ਤਅੱਲਕ ਸੰਸਾਰ ਵਿਚ ਉੱਚ ਧਰਮ ਨੂੰ ਪ੍ਰਗਟ ਕਰਨ ਵਾਲੇ ਸਤਿਗੁਰੂ ਨਾਨਕ ਜੀ ਨਾਲ ਹੀ ਹੈ ॥

ਕਈ ਥਾਈ ਆਮ ਕੰਮਾਂ ਵਿਚ ਲਾਇਕ ਆਦਮੀਆਂ ਨੂੰ ਗੁਰੂ ਕਿਹਾ ਗਿਆ ਹੈ, ਜਿਹਾ ਕਿ-

"ਵਾਇਨਿ ਚੇਲੈ ਨੱਚਨਿ ਗੁਟ । ਪੈਰ ਹਲਾਏਨਿ ਫੇਰਨ ਸਿਰਿ । ਉੱਡਿ ਊਡਿ ਟਾਵਾ ਝਾਟੇ ਪਾਇ । ਵੇਖੈ ਲੋਕੁ ਹਸੈ ਘਰਿ ਜਾਇ" ॥

(ਵਾਰ ਆਸਾ ਸ:॥)