ਇਹ ਸਫ਼ਾ ਪ੍ਰਮਾਣਿਤ ਹੈ

(੧੩)

ਦਵਾਈ ਹੈ ਤੇ ਇਸਨੂੰ ਵਰਤਨ ਲਈ ਹਕੀਮ ਦੀ ਅਰਥਾਤ ਕਿਸੇ ਹੋਰ ਗੁਰੂ ਦੀ ਲੋੜ ਹੈ, ਉਹ ਭਰਾ ਚੇਤੇ ਰੱਖਨ, ਕਿ ਦਵਾਈ ਅਪਨੇ ਆਪ ਪ੍ਰਮਾਨੀਕ ਨਹੀਂ ਹੁੰਦੀ | ਇਕ ਚੀਜ਼ ਨੂੰ ਅੱਜ ਤਕ ਅਸੀਂ ਦਵਾਈ ਸਮਝਦੇ ਹੋਈਏ| ਪਰ ਜੇ ਇਕ ਲਾਇਕ ਹਕੀਮ ਕਹਿ ਦੇਵੇ ਕਿ ਇਹ ਬੁਟੀ ਰੋਗ ਪੈਦਾ ਕਰਨ ਵਾਲੀ ਹੈ, ਅਸੀਂ ਉਸੇ ਵੇਲੇ ਹਕੀਮ ਜੀ ਦੀ ਆਗਿਆ ਮੰਨ ਕੇ ਉਕਤ ਦਵਾਈ ਨੂੰ ਘਰੋਂ ਬਾਹਿਰ ਸੁਟ ਦਿਆਂਗੇ, ਪਰ ਕੀ ਕਿਸੇ ਸਾਧ ਸੰਤ ਯਾ ਗਿਆਨੀ ਦੇ ਆਖੇ ਗੁਰਬਾਣੀ ਨੂੰ ਭੀ ਛੱਡ ਸਕਦੇ ਹਾਂ। ਨਹੀਂ ਸਗੋਂ ਗੁਹਬਾਣੀ ਤੋਂ ਵਿਰੁੱਧ ਹੋਣ ਵਾਲੇ ਨੂੰ ਧੱਕੇ ਮਾਰਾਂ ਗੇ | ਇਸ ਲਈ ਏਥੇ ਦਵਾਈ ਵਾਲਾ ਬਿਖਮ ਦਿਸ਼ਰਤ ਨਹੀਂ ਘਟ ਸਕਦਾ | ਇਹ ਪਿੱਛੇ ਦਸਿਆ ਹੀ ਜਾ ਚੁਕਾ ਹੈ, ਕਿ ਪ੍ਰਚਾਰਕਾਂ ਦੀ ਲੋੜ ਜ਼ਰੂਰ ਹੈ ਪਰ ਉਨ੍ਹਾਂ ਨੂੰ ਗੁਰੂ ਨਹੀਂ ਕਿਹਾ ਜਾ ਸਕਦਾ । ਇਕ ਸਜਨ ਨੇ ਦਲੀਲ ਦਿਤੀ ਸੀ, ਕਿ ਜਿਸ ਤਰਾਂ ਕਿਸੇ ਇਕ ਖਾਨਦਾਨ ਦਾ ਇਕ ਵੱਡਾ ਬਜ਼ੁਰਗ ਹੁੰਦਾ ਹੈ, ਭਾਵੇਂ ਸਾਰਾ ਕੋੜਮਾ ਓਸੇ ਦੀ ਸੰਤਾਨ ਹੁੰਦਾ ਹੈ, ਪਰ ਉਸ ਦੇ ਪੁਤ, ਪੋਤੇ ਪੜੋ ਭੀ ਤਾਂ ਅਪਨੇ ੨ ਬਾਲ ਬਚਿਆਂ ਦੇ ਪਿਤਾ ਹੁੰਦੇ ਹਨ ਏਸੇ ਤਰਾਂ ਦਸੇ ਗੁਰੁ ਸਭ ਦੇ ਵੱਡੇ ਹਨ, ਤੇ ਪਿਛੋਂ ਹੁਣ ਹਰ ਇਕ ਸਿੱਖ ਆਪਣੇ ਆਪਣੇ ਚੇਲੇ ਬਣਾ ਸਕਦਾ ਹੈ ਅਰਥਾਤ ਉਹ ਸੰਪ੍ਰਦਾਈ ਗੁਰੂ ਹਨ ਪਰ ਅਪਣੇ ੨ ਗੁਰੂ ਸਾਡੇ ਵਖਰੇ ਹਨ, ਜਿਸ ਤਰਾਂ ਇਕ ਦਰਯਾ ਵਿਚੋਂ ਕਈ ਨੇਹਰਾ ਨਕਲਦੀਆਂ ਹਨ, ਤੇ ਉਨ੍ਹਾਂ ਨੈਹਰਾਂ ਵਿਚੋਂ ਭੀ ਅਗੇ ਕਈ ਇਕੋ ਛੋਟੇ ੨ ਸੂਏ ਕੱਸੀਆਂ ਚਲਦੀਆਂ ਹੰਨ | ਭਾਵੇਂ