ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੧)

ਨਾਂ ਉਠਾਉਣੀ ਪੈਂਦੀ ਤੇ ਖੇਸਾ ਪੰਥ ਨੂੰ ਮੁਕੰਮਲ ਭੀ ਕਰ ਜਾਂਦੇ। ਭਾਵ ਧਰਮ ਪ੍ਰਚਾਰ ਦਾ ਤ੍ਰੀਕਾ ਓਹਨਾਂ ਦਾ ਭੀ ਸ੍ਰੀ ਗੁਰੂ ਨਾਨਕ ਜੀ ਦੇ ਅਨੁਸਰ "ਇਸਲਾਹ ਵਾਲਾ" ਹੀ ਸੀ, ਨਾਂ ਕਿ 'ਇਨਕਲਾਬ ਵਾਲਾ' ਇਸ ਪਰ ਬਹੁਤ ਵੀਚਾਰ ਕਦੇ ਫੇਰ ਕੀਤਾ ਜਾਵੇਗਾ।

ਕਈ ਸਜਣ ਪੁਛਿਆ ਕਰਦੇ ਹਨ ਕਿ ਗੁਰਬਾਣੀ ਯਾ ਮੰਤ੍ਰ ਨੂੰ ਕੰਨ ਵਿਚ ਸੁਣਨਾ ਲਿਖਿਆ ਹੈ। ਫਿਰ ਕਿਉਂ ਗੁਪਤ ਕੋਠੜੀ ਵਿਚ ਬੈਠਕੇ ਗੁਰਮੰਤ੍ ਰਨਹੀਂ ਲਿਆ ਜਾਂਦਾ? ਓਹਨਾਂ ਦੀ ਸੇਵਾ ਵਿਚ ਬੇਨਤੀ ਹੈ ਕਿ ਗੁਰੂ ਗੰਥ ਸ਼ਾਹਿਬ ਜੀ ਦਾ ਪਾਠ ਕਥਾ ਕੀਰਤਨ ਬੇਹ ਸਭ ਕੁਛ ਕੰਨ ਕਰਕੇਹੀ ਸੁਦਿਆਂ ਜਾਂਦਾ ਹੈ। ਬਿਨਾ ਕੰਠਾ ਤੋਂ ਹੋਰ ਸੁਣਨ ਦਾ ਸਾਧਨ ਹੀ ਕੋਈ ਨਹੀਂ, ਇਸ ਲਈ ਸਾਰਾ ਗੁਰਮੰਤ੍ਰ ਅਰਥਾਤ ਗੁਰਬਾਣੀ ਅਸੀ ਕੰਨਾਂ ਦਵਾਰਾ ਹੀ ਸੁਣਦੇ ਹਾਂ। ਜੇ ਕਹੋ ਕਿ ਜਦ ਸਭ ਕੁਛ ਕੰਨਾਂ ਦਵਾਰਾ ਹੀ ਸੁਣਨਾ ਹੈ, ਤਾਂ ਇਹ ਲਿਖਣ ਦੀ ਕੀ ਲੋੜ ਪਈ ਕਿ ਗੁਰੂ ਨੇ ਅਪਨਾਂ ਮੰਤ੍ਰ ਯਾ ਸ਼ਬਦ ਸਾਡੇ ਕੰਨ ਵਿਚ ਸੁਣਾ ਦਿੱਤਾ, ਬੇਨਤੀ ਹੈ ਕਿ ਜਦ ਕਿਸੇ ਨਾਲ ਕੋਈ ਗਲ ਕਰਨੀ ਹੋਵੇ ਤੌਦੋਂ ਇਹ ਹੀ ਆਖੀ ਦਾ ਹੈ ਕਿ ਭਾਈ ਜੀ, ਇਸ ਰੀਲਨੂੰ ਕੰਨ ਦੇ ਕੇ ਸੁਣੋ, ਜਿਸ ਦਾ ਮਤਲਬ ਇਹ ਹੁੰਦਾ ਹੈ ਕਿ ਇਸਨੂੰ ਗੌਹ ਨਾਲ ਸੁਣੋ ਸੋ ਮੰਤ੍ ਰਕੰਨ ਵਿਚ ਸੁਣਨ ਤੋਂ ਇਹ ਭਾਵ ਹੈ ਕਿ ਅਸੀਂ ਗੁਰੂ ਜੀ ਦੀ ਬਾਣੀ ਨੂੰ ਗੌਹ ਕਰਕੇ ਸੁਣਦੇ ਹਾਂ, ਤੇ ਗੁਰੂ ਨੇ ਭੀ ਇਹ ਬਾਣੀ ਬੜੀ ਗੋਹ ਨਾਲ ਸੁਣਾਈ ਹੇ, ਅਰਥਾਤ ਇਸਦਾ ਪ੍ਰਚਾਰ ਬੜੀਆਂ ਕਰੜੀਆਂ ਘਾਲਣਾ ਘਾਲਕੇ ਕੀਤਾ ਹੈ।