ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੧੦੦)

ਇਹ ਗੁਰੂ ਨਾਨਕ ਜੀ ਦੀ ਬਾਣੀ ਹੈ, ਹਰਗਿਜ਼ ਇਸ਼ਨੂੰ ਉੱਚੀ ਤੇ ਸੁਚੀ ਮੰਨਣ ਨੂੰ ਤਿਆਰ ਨਾਂ ਹੁੰਦੇ। ਸਗੋਂ ਸਾਨੂੰ ਸ੍ਰੀ ਗੁਰੂ ਨਾਨਕ ਜੀ ਦੀ ਵਡਿਆਬੀ ਦਾ ਪਤਾ ਹੀ ਨਾ ਲਗਦਾ ਬੱਸ ਸ੍ਰੀ ਗੁਰੂ ਨਾਨਕ ਜੀ ਸਾਡੇ ਗੁਰੂ ਹੀ ਇਸ ਪਰਮ ਪਵਿਤ ਬਾਣੀ ਦੇ ਕਾਰਨ ਬਣੇ ਹਨ। ਉਸ ਬਾਣੀ ਨੂੰ ਮੰਨਣ ਵਾਸਤੇ ੳਸਦੇ ਅਨੁਸਾਰ ਅਮਲ ਕਰਨ ਵਾਲਾ ਭਾਵੇਂ ਕੋਈ ਭੀ ਹੋਵੇ ਓਹ ਸਾਡਾ ਮਾਨ ਯੋਗ ਭਰਾ ਹੈ। ਉਸ ਤੋਂ ਵਿਰੁਧ ਚਲਣ ਵਾਲਾ ਗੁਰਸਿੱਖੀ ਤੋਂ ਬੇਮੁਖ ਹੈ ਭਾਵੇਂ ਕੋਈ ਬੇਦੀ, ਸੋਢੀ ਹੋਵੇ ਤੇ ਭਾਵੇਂ ਕੋਈ ਖਤ੍ਰੀ ਬ੍ਰਾਹਮਣ ਆਦਿ ਇਸ ਪਰ ਵਾਧੂ ਝਗੜੇ ਦੀ ਲੋੜ ਹੀ ਨਹੀਂ।

ਕਈ ਸੱਜਣ ਆਖਿਆ ਕਰਦੇ ਹਨ ਕਿ ਸ੍ਰੀ ਗੁਰੂ ਨਾਨਕ ਜੀ ਦਾ ਮਿਸ਼ਨ ਸ਼ਤੀ ਪੂਰਬਕ ਪ੍ਰਚਾਰ ਕਰਨਾ ਸੀ, ਪਰ ਦਸਮ ਪਾਤਸ਼ਾਹ ਜੀ ਨੇ ਤਲਵਾਰ ਉਠਾਈ, ਇਸ ਲਈ ਉਹਨਾਂ ਦਾ ਆਸ਼ਾ ਇਕ ਨਹੀਂ ਹੋ ਸਕਦਾ ਤੇ ਨਾਂ ਖਾਲਸਾ ਪੰਥ ਨੂੰ ਦਸਾਂ ਗੁਰੂਆਂ ਦੀ ਮਨਸ਼ਾਂ ਦੇ ਮੁਤਾਬਕ ਆਖਿਆ ਜਾ ਸਕਦਾ ਹੈ। ਇਸ ਲਈ ਪਿਛੇ ਦਸੇ ਅਨੁਸਾਰ ਇਹ ਗੁਰੂ ਪੰਥ ਹੋ ਹੀ ਨਹੀਂ ਸਕਦਾ। ਓਹਨ ਧੀ ਸੇਵਾ ਵਿਚ ਬੇਨਤੀ ਹੈ ਕਿ ਧਰਮ ਪ੍ਰਚਾਰ ਦਾ ਤ੍ਰੀਕਾ ਦਸਮ ਪਿਤਾ ਦਾ ਭੀ ਓਹੋ ਸੀ ਕਿ ਜੇਹੜਾ ਸਤਿਗੁਰੂ ਨਾਨਕ ਜੀ ਦਾ ਲੜਾਈ ਓਹਨਾਂ ਨੂੰ ਧਰਮ ਪ੍ਰਚਾਰ ਹਿਤ ਨਹੀਂ ਕਰਨੀ ਪਈ ਸਗੋਂ ਦੀਨ ਤੇ ਮਜ਼ਲੂਮ ਲੋਕਾਂ ਦੀ ਰਖਿਆ ਵਾਸਤੇ ਕਰਨੀ ਪਈ। ਜੇ ਔਰੰਗਜ਼ੇਬ ਦੀ ਥਾਂ ਦਾਰਸ਼ਕੋਹ ਦਾ ਰਾਜ ਹੁੰਦਾ ਤਾਂ ਓਹਨਾਂ ਨੂੰ ਤਲਵਾਂਰ