ਪੰਨਾ:ਧਰਮੀ ਸੂਰਮਾਂ.pdf/7

(ਪੰਨਾ:Dharami Soorma.pdf/7 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਦੁਲਾਰ ਕੋ । ਤਾਰੇ ਧੰਨਾ ਗਨਕਾ ਕਸਾਈ ਸੱਦਨਾ । ਇਕੋ ਸਮ ਆਪਕੋ ਅਮੀਰ ਅਦਨਾ । ਦਰੋਪਤੀ ਦੇ ਸਭਾ ਮੇਂ ਬੰਡਾਲਿਆ ਭਾਰ ਕੋ । ਬੰਧਨਾ ਬਮਾਰੀ ਨੰਦ ਕੇ ਦੁਲਾਰ ਕੋ । ਆਜਜ ਗਰੀਬਾਂ ਦੇ ਸਵਾਰੇ ਕਾਜ ਤੂੰ । ਪਥਰਾਂ ਚ ਰੋਜ ਭੇਜਦਾ ਅਨਾਜ ਤੂੰ । ਕੁਦਰਤ ਤੇਰੀ ਦੇ ਨਾ ਪਾਇਆ ਪਾਰ ਕੋ । ਬੰਧਨਾਂ ਹਮਾਰੀ ਨੰਦ ਕੇ ਦੁਲਾਰ ਕੋ । ਦਿਸ ਤਰਾਂ ਘਨੱਯਾ ਜੀ ਹਜਾਰਾਂ ਤਾਰ ਤੇ । ਦਾਸ ਦੀ ਤਰਫ ਕਾਹਤੋਂ ਨਾ ਨਿਹਾਰ ਤੇ । ਕਵੀ ਚਾਹੇ ਸਾਹਿਬਾ ਕਵਤਾ ਦੀ ਸਾਰ ਕੋ । ਬੰਧਨਾਂ ਹਮਾਰੀ ਨੰਦ ਕੇ ਦੁਲਾਰ ਕੋ॥

ਦੋਹਰਾ

ਵਾਕ ਪਤੀ ਕੋ ਨਮੋਂ ਨਮੋਂ ਜੋ ਕਵਤਾ ਕਾ ਮੂਲ । ਤਾਹ ਕਿਰਪਾ ਕੀ ਓਟ ਲੈ ਲਿਖੂੰ ਕਾਵ ਹਰਫੂਲ ।

ਚੱਟ ਪੱਟਾ ਛੰਦ ਤਰਜ਼ ਰਾਠੌੜ

ਜੀਦਾ ਪਿਡ ਟੂਹਾਨੇ ਕੋਲੋ ਵਸਦਾ ਸੁਨੋ ਪਿਆਰੇ । ਭੋਲਾ ਛੀਂਬਾ ਏਕ ਜਾਤ ਦਾ ਓਥੇ ਵਕਤ ਗੁਜਾਰੇ । ਭੋਲੇ ਦੇ ਘਰ ਕੇਸ਼ੋ ਛੀਂਬਨ ਖਾਂਦਾ ਰੂਪ ਹੁਲਾਰੇ । ਕਾਰੀਗਰੀ ਵਿਚ ਮਾਹਰ ਸੀ ਓਹ ਚੰਗੇ ਚੀਰ ਸੁਵਾਰੇ । ਕੋਸ਼ੋ ਅਕਲ ਸ਼ਕਲ ਵਿਚ ਪੂਰੀ ਹੋਵੇ ਸੋਹਬਤ ਸਾਰੇ । ਕੋਈ ਰੋਜ ਸੀ ਗਰਿਸਤ ਕੀਆ ਜੱਬ ਦਯਾ ਕਰੀ ਕਰਤਾਰੇ । ਜਨਮ ਲਿਆ ਘਰ ਕੇਸ਼ੋ ਦੇ ਸੀ ਆ ਹਰਫੂਲ ਸਤਾਰੇ । ਪਾਲਨ ਕਰਦੇ ਪੁਤਰ ਸੰਦੀ ਖੁਸ਼ੀਆਂ ਮੇਂ ਸੀ ਭਾਰੇ । ਦੋਏ ਸਾਲ ਕੇ