ਪੰਨਾ:ਧਰਮੀ ਸੂਰਮਾਂ.pdf/57

(ਪੰਨਾ:Dharami Soorma.pdf/57 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੫

ਸਫਰ ਕੋ ਹੈ ਦਿਸੇ ਨਾ ਅਸਾਰ ਯਾਰੋ ਦੁਖ ਸਨਤਾਪ ਦਾ। ਆਖਦਾ ਜਗਤ ਰਾਮ ਵਸਦਾ ਜਗਤ ਜੈਸੇ ਦੂਨਾ ਪ੍ਰਤਾਪ ਹੋਵੇ ਅੰਗਰੇਜ਼ੀ ਸ੍ਰਕਾਰ ਦਾ।

ਕਬਿਤ

ਸਾਰਿਆਂ ਤੋਂ ਵਡੀ ਏਹ ਨਸੀਅਤ ਮਮ ਦਾਸ ਕੀ ਹੈ ਪੜ੍ਹਕੇ ਕਿਤਾਬ ਏਹ ਸਬਕ ਪੈਦਾ ਕਰਨਾ। ਗਊਆਂ ਦਾ ਬਦੋਲਤ ਧਰਮ ਸਾਡਾ ਪਾਲਨੇ ਦਾ ਜਿਥੋਂ ਤਾਂਈਂ ਹੋਵੇ ਨਾ ਕਦੰਤ ਚਾਹੀਏ ਟਰਨਾ। ਚੋਰ ਡਾਕੂ ਚੰਦਰੇ ਦੀ ਕਦੇ ਨਾ ਸੋਹਬਤ ਕੀਜੇ ਏਹਨਾਂ ਦੇ ਦੀਦਾਰ ਸੇ ਤਮਾਮ ਸੁਖ ਹਰਨਾ। ਆਖਦਾ ਜਗਤ ਰਾਮ ਸੰਗਤ ਕਰਨ ਜੇਹੜੇ ਪਿਛਾ ਦੇਵੇ ਓਹਨਾਂ ਕੋ ਕਦੰਤ ਹਰੀ ਹਰਨਾ।

ਦੋਹਰਾ

ਜੇਤੇ ਕਵਤਾ ਜਗਤਾ ਕੇ ਹੂੰ ਮੈਂ ਕੁਲ ਦਾ ਦਾਸ। ਭੂਲ ਚੂਕ ਮੋਹ ਬਖਸ਼ਨੀ ਮੈਂ ਦਾਸਨ ਕਾ ਦਾਸ।

ਕਬਿਤ

ਜੈਮਲ ਵਾਲੇ ਚ ਦਾਸ ਕਰਦਾ ਰਿਹਾਏਸ਼ ਭਾਈਕਵਤਾ ਦਾ ਸ਼ੌਂਕ ਤੇ ਜਗਤ ਰਾਮ ਨਾਮ ਜੀ। ਬਾਘੇ ਵਾਲਾ ਠਾਨਾ ਤੇ ਤਸੀਲ ਮਸ਼ਹੂਰ ਮੋਗਾ ਜਿਲਾ ਹੈ ਫੀਰੋਜਪੁਰ ਜਾਨਨ ਤਮਾਮ ਜੀ। ਰੰਗਲਾ ਮੁਲਕ ਜਾਨੋ ਮੁਲਕ ਪੰਜਾਬ ਸੋਹਨਾ ਰਾਜ ਅੰਗਰੇਜ ਹੈ ਅਮਨ ਭਰਪੂਰ ਜੀ। ਕਵਤਾ ਮੇਂ ਗਲਤੀ ਜੇ ਹੋਗੀ ਹੋਵੇ ਦਾਸ ਕੋਲੋਂ ਕਵੀ ਲੋਕ ਕਡ