ਪੰਨਾ:ਧਰਮੀ ਸੂਰਮਾਂ.pdf/53

(ਪੰਨਾ:Dharami Soorma.pdf/53 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੧

ਖੁਸ਼ੀ ਹੂਈ ਹਰਫੂਲ ਕੋ ਹੋਵਤ ਨਹੀਂ ਨਰਾਸ।

ਕਬਿਤ

ਹੋਈ ਜਾਂ ਖਬਰ ਹਰਫੂਲ ਨੂੰ ਇਨਾਮ ਦੀ ਸੀ ਭਾਲਦੇ ਫਿਰਨ ਓਡ ਵਿਚ ਸਨਸਾਰ ਕੇ। ਸੋਚਾਂ ਸੋਚ ਕਰ ਏਹ ਦਲੀਲ ਧਾਰੀ ਸੂਰਮੇਂ ਨੇ ਕੈਂਹਦਾ ਮਿਲੂੰ ਆਪ ਹੀ ਮੈਂ ਵਾਹਿਗੁਰੂ ਚਤਾਰ ਕੇ। ਓਡਾਂ ਨੂੰ ਵਖਾਵਾਂ ਹੱਥ ਚਲਕੇ ਬਹਾਦਰੀ ਦਾ ਆਵਾ ਗੌਨ ਫਿਰਦੇ ਜੇ ਭਰੇ ਹੰਕਾਰ ਕੇ। ਏਨੀ ਕੈਹਕੇ ਝੱਟ ਚਲਦਾ ਜਗਤ ਰਾਮਾਂ ਸੂਰਮਾਂ ਅਨਾਮੀ ਸੀ ਸਰੂਪ ਹੋਰ ਧਾਰਕੇ।

ਦੋਹਰਾ

ਸੋਚ ਸੋਚ ਹਰਫੂਲ ਨੇ ਪੱਕੀ ਕਰੀ ਬਚਾਰ। ਭਗਵੇਂ ਪਾਕੇ ਚੀਰ ਕੇ ਜੋਗੀ ਬਨਦਾ ਯਾਰ।

ਭਵਾਨੀ ਛੰਦ

ਜਿਸ ਵੇਲੇ ਓਡਾਂ ਦੀ ਹਕੀਕਤ ਸੁਨੀ। ਡਾਕੂ ਨੇ ਦਲੀਲ ਹੋਰ ਦਿਲ ਮੇਂ ਬੁਨੀ। ਹੋਵੇ ਨਾ ਉਦਾਸ ਕੰਮ ਹੁਸ਼ਿਆਰ ਦਾ। ਜੋਗੀਆਂ ਦਾ ਰੂਪ ਹਰਫੂਲ ਧਾਰਦਾ। ਗੇਰੂ ਰੰਗੇ ਕਪੜੇ ਸਜਾਕੇ ਤਨ ਮੇਂ। ਓਹਨਾ ਸਿਮਰਨ ਸੀ ਉਚਾਰੇ ਮਨ ਮੇਂ। ਜੇਹੜਾ ਭੀੜ ਆਕੇ ਕੁਲਦੀ ਨਵਾਰਦਾ। ਜੋਗੀਆਂ ਦਾ ਰੂਪ ਹਰਫੂਲ ਧਾਰਦਾ। ਪਾਲੀਆਂ ਖੜਾਵਾਂ ਜੁਤੀ ਨੂੰ ਉਤਾਰਕੇ। ਸਾਧੂ ਬਨ ਗਿਆ ਜਟਾਂ ਨੂੰ ਖਲਾਰਕੇ। ਬੁਕ ਭਰ ਰਾਖ ਦੀ ਨੂੰ ਸੀਸ ਡਾਰਦਾ। ਜੋਗੀਆਂ ਦਾ