ਪੰਨਾ:ਧਰਮੀ ਸੂਰਮਾਂ.pdf/39

(ਪੰਨਾ:Dharami Soorma.pdf/39 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੭

ਸੀ ਲਗਨ ਦਿਤੀ ਨਾ ਸੂਰਮੇਂ ਸਾਰ ਬੇਲੀ। ਲੋਕਾਂ ਭਾਨੇ ਸੀ ਸਾਈਕਲ ਦੇ ਕੋਲ ਬੈਠਾ ਰਿਹਾ ਕੁਲ ਖੌਫ ਏਹ ਮਾਰ ਬੇਲੀ। ਰਜਨੀ ਤਾਂ ਲਿਆਮਦਾ ਪੁਲਸ ਜਾਕੇ ਢਾਬੀ ਸੰਦੜਾ ਜੇਹੜਾ ਸਰਦਾਰ ਬੇਲੀ। ਸੂਬੇਸਾਰ ਆ ਪੁਲਸ ਨੇ ਵਾਰ ਕੀਤਾ ਸਾਇਕਲ ਉਤੇ ਸੀ ਕਈ ਹਜਾਰ ਬੇਲੀ। ਆਖਰ ਡਿਗਿਆ ਸਾਇਕਲ ਜਾਂ ਧਰਤ ਉਤੇ ਢਿਲੀ ਕੁਲ ਦੀ ਹੋਈ ਰਫਤਾਰ ਬੇਲੀ। ਲਗੀ ਹੋਵਨੇ ਭਾਲ ਫਿਰ ਪਿੰਡ ਮੇਂ ਸੀ ਰਹੇ ਪੁਲਸੀਏ ਆਨ ਉਤਰ ਬੇਲੀ। ਭੈਣ ਅਤੇ ਭਨੋਈਏ ਹਰਫੂਲ ਦੇ ਨੂੰ ਕੀਤਾ ਬਨਹਕੇ ਖੂਬ ਲਾਚਾਰ ਬੇਲੀ। ਜਗਤ ਰਾਮ ਜਾਂ ਫੂਲ ਨੂੰ ਖਬਰ ਕੈਂਹਦਾ ਜਿਉ ਦਾ ਜੱਗ ਧ੍ਰਕਾਰ ਬੇਲੀ।

ਬੈਂਤ

ਖਬਰ ਹੋਈ ਹਰਫੂਲ ਨੂੰ ਆਨਕੇ ਜਾਂ ਕੈਂਹਦਾ ਜੀਉਨਾ ਹੈ ਜੱਗ ਧਰਕਾਰ ਭਾਈ। ਮੇਰੀ ਭੈਣ ਬੇਦੋਸ ਨੂੰ ਦੁਖ ਦੇਵੇ ਆਵਾ ਗੋਨ ਮੇਂ ਮੁਫਤ ਸਰਕਾਰ ਭਾਈ। ਆਖਰ ਸੋਚਕੇ ਚਕਲੀ ਰਫਲ ਮੋਡੇ ਹੋਇਆ ਢਾਬੀਆਂ ਓਰ ਨੂੰ ਤਿਆਰ ਭਾਈ। ਜਿਥੇ ਪਿੰਡ ਮੇਂ ਮਾਰਦਾ ਬੋਲ ਖੜਕੇ ਨਾਲੇ ਕਰੇ ਬੰਦੂਕ ਦਾ ਵਾਰ ਭਾਈ। ਠਾਨੇਦਾਰ ਕੋ ਜਦੋਂ ਮਲੂਮ ਹੋਇਆ ਆਇਆ ਫੂਲ ਹੈ। ਚਲ ਬਲਕਾਰ ਭਾਈ। ਓਸੇ ਵਕਤ ਸਪਾਹੀ ਲੈ ਰਵਾਨ ਹੋਇਆ ਨਾਲੇ ਚਲਪੇ ਸੰਗ ਸਵਾਰ ਭਾਈ। ਮੁਸ਼ਕਾ ਦੇਖਕੇ ਭੈਣ ਤੇ