ਪੰਨਾ:ਧਰਮੀ ਸੂਰਮਾਂ.pdf/33

(ਪੰਨਾ:Dharami Soorma.pdf/33 ਤੋਂ ਰੀਡਿਰੈਕਟ)
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩੧

ਤਾਂਈਂ ਅਠੋ ਯਾਮ ਹੀ ਇਹੋ ਧਿਆਨ ਬੇਲੀ। ਫਿਰਦੇ ਕੂਟ ਦਰ ਕੂਰ ਮੇਂ ਟੋਲਦੇ ਸੀ ਹੋਵੇ ਫੂਲ ਦਾ ਨਹੀਂ ਮਲਾਨ ਬੇਲੀ। ਜਗਤ ਰਾਮ ਹੁਨ ਏਸ ਨੂੰ ਛਡ ਏਥੇ ਲਿਖੀਂ ਮਿਲੇ ਜਿਉਂ ਫੂਲ ਜੁਆਨ ਬੇਲੀ।

ਦੋਹਰਾ

ਗਊਆਂ ਛੋਡ ਕਰ ਘਾਸ ਮੇਂ ਤੁਰ ਪੈਂਦਾ ਹਰਫੂਲ। ਵਕਤ ਸ਼ਾਮ ਦੇ ਚਾਰ ਕੋ ਲੈ ਗਊਆਂ ਦੀ ਧੂਲ।

ਬੈਂਤ

ਬੁਚੜ ਮਾਰਕੇ ਚਾਰੇ ਰਵਾਨ ਹੋਇਆ ਹਰਫੂਲ ਸੀ ਤੁਰਤ ਹੁਸ਼ਿਆਰ ਬੇਲੀ। ਦਿਨੇ ਰਾਤ ਕਰ ਸਫਰ ਬੇਅੰਤ ਭਾਰੇ ਨਹੀਂ ਦੁਖ ਮੂਲ ਵਚਾਰ ਬੇਲੀ। ਰਸਤੇ ਵਿਚ ਹਨੇਰੀਆਂ ਬਹੁਤ ਆਈਆਂ ਹੋਵੇ ਸੂਰਮਾਂ ਨਹੀਂ ਲਚਾਰ ਬੇਲੀ। ਕਾਰਤੂਸ ਜਾਂ ਰੇਹ ਗਏ ਬਹੁਤ ਥੋੜੇ ਕੀਤਾ ਦਿਲ ਸੋਚ ਸੈਹਚਾਰ ਬੇਲੀ। ਗੁਲਾਬ ਮਲ ਸੀ ਬਾਨੀਆਂ ਢਾਬੀਆਂ ਮੇਂ ਓਹਦੀ ਓਰ ਕੋ ਫੂਲ ਤਿਆਰੀ ਬੇਲੀ। ਚਲੋ ਚਲ ਸੀ ਜਾਵੇ ਰਵਾਨ ਹੋਕੇ ਕੀਤੀ ਜਾਂਮਦਾ ਤੇਜ ਰਫਤਾਰ ਬੇਲੀ। ਬੈਨੀ ਮਲ ਇਕ ਬਾਨੀਆਂ ਆਮਦਾ ਸੀ ਸੇਠ ਲੋਕ ਸੀ ਭੂਤ ਸ਼ਾਹੂਕਾਰ ਬੇਲੀ। ਸੈਕਲ ਉਤੇ ਸਵਾਰ ਸੀ ਸੇਠ ਜਾਂਦਾ ਦਿਲੋਂ ਛਡਕੇ ਫਿਕਰ ਦੀ ਤਾਰ ਬੇਲੀ। ਫੂਲ ਦੂਰ ਤੋਂ ਦੇਖ ਵਚਾਰ ਕਰਦਾ ਹੋਈਏ ਏਨੂੰ ਦੀਜੀਏ ਘੋੜੀ ਵਸਾਰ ਬੇਲੀ। ਏਨੀ ਸੋਚਕੇ ਘੋੜੀ ਦੇ ਸੇਠ ਜੀ