ਪੰਨਾ:ਧਰਮੀ ਸੂਰਮਾਂ.pdf/32

(ਪੰਨਾ:Dharami Soorma.pdf/32 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

੩੦

ਲਾਲ ਹੋਏ ਹੁਕਮ ਸੁਨਾਇਆ ਸੀ ਜੁਰਮ ਕੋ ਲਗਾਏਕੇ। ਕਰੇ ਜੋ ਗ੍ਰਿਫਿਤਾਰ ਡਾਕੂ ਹਰਫੂਲ ਤਾਂਈਂ ਜਾਵੇ ਦੋ ਹਜਾਰ ਕੇ ਇਨਾਮ ਤਾਂਈਂ ਪਾਏਕੇ।

ਕਬਿਤ

ਡੇਰਾ ਇਕ ਓਡਾਂ ਦਾ ਨਜੀਕ ਕਰਨਾਲ ਦੇ ਸੀ ਸੁਨਕੇ ਇਨਾਮ ਸਰਕਾਰ ਕੋਲ ਆਂਮਦੇ। ਅਦਬ ਅਦਾਬ ਸੰਗ ਕਰਕੇ ਜੁਹਾਰ ਤਾਈਂ ਹੌਂਸਲਾ ਹਜੂਰ ਹਾਂ ਹਜੂਰ ਹੀ ਦਖਾਂਮਦੇ। ਥੋੜਿਆਂ ਦਿਨਾਂ ਚ ਹੀ ਫੜਾਈਏ ਹਰਫੂਲ ਤਾਂਈਂ ਆਗਿਆ ਸਿਰਫ ਹਾਂ ਹਜੂਰ ਤੋਰੀ ਚਾਂਹਮਦੇ। ਦੇਵੇ ਸਰਕਾਰ ਜੇ ਹੁਕਮ ਕੋ ਜਗਤ ਰਾਮਾਂ ਕਰਾਂਗੇ ਤਲਾਸ਼ ਨਾ ਹੁਕਮ ਕੋ ਭਲਾਂਮਦੇ।

ਦੋਹਰਾ

ਸੁਨ ਕਰ ਇਤਨੀ ਬਾਤ ਕੋ ਹੁਕਮ ਦੀਆ ਸਰਕਾਰ। ਅਗਰ ਫੜੋ ਹਰਫੂਲ ਕੋ ਇਜਤ ਮਿਲੇ ਹਜਾਰ।

ਬੈਂਤ

ਸੁਨਕੇ ਹੁਕਮ ਸਰਕਾਰ ਦਾ ਓਡ ਬਚੇ ਬੜੇ ਅਦਬ ਸੇ ਸੀਸ ਨਵਾਨ ਬੇਲੀ। ਕਰਕੇ ਬੰਦਗੀ ਅਦਬ ਅਦਾਬ ਸੇਤੀ ਹੋਗੇ ਡੇਰੇ ਦੀ ਤਰਫ ਰਵਾਨ ਬੇਲੀ। ਜਾਕੇ ਡੇਰੇ ਮੇਂ ਪੱਕਾ ਕਰ ਮਸ਼ਵਰੇ ਨੂੰ ਡੇਰਾ ਤੋਰਿਆ ਮਨ ਰੈਹਮਾਨ ਬੇਲੀ। ਫਿਰਦੇ ਭਾਲਦੇ ਫੂਲ ਨੂੰ ਜੰਗਲਾਂ ਮੇਂ ਫੋਟੋ ਕੋਲ ਨਾ ਝੂਠ ਬਿਆਨ ਬੇਲੀ। ਕੈਂਹਦੇ ਛਡਨਾ ਨਹੀਂ ਹਰਫੂਲ