ਪੰਨਾ:ਧਰਮੀ ਸੂਰਮਾਂ.pdf/18

(ਪੰਨਾ:Dharami Soorma.pdf/18 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

੧੬

ਅਖੀਰ ਨਾ। ਹੱਥੀਂ ਕੀਤਾ ਜਾਕੇ ਅਸਵਾਰ ਦੋਸਤੋ। ਬੁਰਾ ਦਾਨੇ ਪਾਨੀ ਦਾ ਉਭਾਰ ਦੋਸਤੋ। ਬਹੁਤਾ ਨਾ ਵਧਾਮਾਂ ਰਸਤੋ ਕੀ ਬਾਤ ਕੋ। ਪਹੁੰਚਿਆ ਜਲਾਨੀ ਵਿਚ ਆਕੇ ਰਾਤ ਕੋ। ਮੁਗੂਲ ਨੂੰ ਕੀਤੀ ਜਾ ਜੁਹਾਰ ਦੋਸਤੋ। ਬੁਰੇ ਦਾਨੇ ਪਾਨੀ ਦਾ ਉਭਾਰ ਦੋਸਤੋ। ਐਪਰ ਨਾ ਮੁਗੂਲ ਜਬਾਨੋ ਬੋਲਦਾ। ਮੱਥੇ ਵੱਟ ਪਾਕੇ ਸੀ ਜੈਹਰ ਘੋਲਦਾ। ਕਰਕੇ ਬਹੁਤ ਸੀ ਹੰਕਾਰ ਦੋਸਤੋ। ਬੁਰੇ ਦਾਨੇ ਪਾਨੀ ਦਾ ਗੁਬਾਰ ਦੋਸਤੋ। ਦੇਖ ਹਰਫੂਲ ਮੁਗੂਲ ਦੇ ਰੰਗ ਨੂੰ। ਆਪੇ ਡਾਹਕੇ ਬੈਠਾ ਵੇਹੜੇ ਚ ਪਲੰਗ ਨੂੰ। ਕਰੇ ਜਗਾ ਰਾਮ ਭੀ ਵਚਾਰ ਦੋਸਤੋ। ਬੁਰੇ ਪਾਨੀ ਦਾ ਉਭਾਰ ਦੋਸਤੋ।

ਦੋਹਰਾ

ਪਿਆ ਰਾਤ ਕੋ ਸੋਚਦਾ ਫੂਲ ਸਿੰਘ ਤਦਬੀਰ। ਦਰਦ ਕਰਦ ਨੇ ਮਾਰਿਆ ਨੈਨੋਂ ਸਿਟਦਾ ਨੀਰ।

ਦੋਹਰਾ

ਆਖਰ ਕੋ ਏਹ ਸੋਚਕੇ ਪੱਕੀ ਕਰੀ ਸਲਾਏ। ਕਠੀ ਕਰ ਪੰਚਾਇਤ ਕੋ ਲਵਾਂ ਜੰਗੀਰ ਵੰਡਾਏ।

ਭਵਾਨੀ ਛੰਦ

ਰਜਨੀ ਜਾਂ ਬੀਤੀ ਉਦੇ ਹੋਗਿਆ ਰਵੀ। ਨਿੰਦਰਾ ਨਮਾਨੀ ਨੂੰ ਵਸਾਰਦੇ ਸਭੀ। ਦੂਨੀ ਸੋਚ ਹੋਗੀ ਫੂਲ ਦੇ ਸਰੀਰ ਨੂੰ। ਕੈਂਹਦਾ ਦੋਵੇਂ ਜੋੜਕੇ ਮਤੇਰ ਵੀਰ ਨੂੰ। ਕੇਹੜੀ