ਮੁੱਖ ਮੀਨੂ ਖੋਲ੍ਹੋ
ਇਹ ਸਫ਼ਾ ਪ੍ਰਮਾਣਿਤ ਹੈ
੧੨

ਭਵਾਨੀ ਛੰਦ

ਜਿਸ ਵੇਲੇ ਰਜਨੀ ਖਲਾਰੇ ਫੰਗ ਜੀ। ਸੁਤਾ ਫੂਲ ਡਾਹਕੇ ਰੰਗਲਾ ਪਲੰਗ ਜੀ। ਸੁਫਨੇ ਦੀ ਰਾਤੀ ਹੈ ਅਨਾਦ ਦੇਸਤੋ। ਦੇਖੇ ਗਊਆਂ ਕੋਲੋ ਦੌ ਜਲਾਦ ਦੋਸਤੋ। ਨੂੜੀਆਂ ਦਿਸਨ ਕੋਲੋ ਗਊਆ ਚਾਰ ਸੀ। ਅੰਗ ਅੰਗ ਬਧੇ ਦੁਖੀ ਬੇਸ਼ਮਾਰ ਸੀ। ਰਹੀਆਂ ਕਰ ਚਾਰੇ ਫਰਿਆਦ ਦੋਸਤੋ। ਦੇਖੇ ਗਊਆਂ ਕੋਲੋ ਦੋ ਜਲਾਦ ਦੋਸਤੋ। ਨੈਨੋ ਨੀਰ ਸਿਟ ਕੈਹਦੀਆਂ ਗੋਬਿੰਦ ਕੋ। ਕੇਰਾਂ ਰੂਪ ਧਾਰਕੇ ਬਚਾਲੋ ਜਿੰਦ ਕੋ। ਨਹੀਂ ਹੋਈਏ ਚਾਰੇ ਬਰਬਾਦ ਦੋਸਤੋ। ਦੇਖੇ ਗਊਆਂ ਕੋਲੋ ਦੋ ਜਲਾਦ ਦੋਸਤੋ। ਸੰਗ ਦਿਲ ਪੁਜਕੇ ਜਲਾਦ ਸੀ ਬੜੇ। ਮਾਂਜੀ ਜਾਂਦੇ ਵੈਰੀ ਤਲਵਾਰਾਂ ਨੂੰ ਖੜੇ। ਨਿਸ ਦਿਨ ਕਰਕੇ ਅਪਾਧ ਦੋਸਤੋ। ਦੇਖੇ ਗਊਆਂ ਕੋਲੋ ਦੋ ਜਲਾਦ ਦੋਸਤੋ। ਸੁਫਨੇ ਚ ਸੁਨਕੇ ਗਊਆਂ ਦੀ ਟੇਰ ਜੀ। ਜੋਸ਼ ਖਾਕੇ ਚਕੀ ਜਾਕੇ ਸ਼ਮਸ਼ੇਰ ਜੀ। ਕੈਂਹਦਾ ਹੁਨੇ ਕਰੂੰ ਇਮਦਾਦ ਦੋਸਤੋ। ਦੇਖੇ ਗਊਆਂ ਕੋਲੋ ਦੋ ਜਲਾਦ ਦੋਸਤੋ। ਮਾਰ ਲਲਕਾਰੇ ਚਕਦਾ ਹਨੇਰੀ ਸੀ। ਸੁਫਨੇ ਚ ਬੁਚੜਾਂ ਨੂੰ ਫਿਰੇ ਘੇਰੀ ਸੀ। ਰਖਨੇ ਕੋ ਗਊ ਬਿਪ ਸਾਧ ਦੋਸਤੋ। ਦੇਖੇ ਗਊਆਂ ਕੋਲੋ ਦੋ ਜਲਾਦ ਦੋਸਤੋ। ਹੋਇਆ ਸੀ ਖੜਾਕਾ ਫੇਰ ਅਨਾ ਚੇਤ ਸੀ। ਅਖਾਂ ਖੋਲ ਹੁੰਦਾ ਸੂਰਮਾ ਸੁਚੇਤ ਸੀ। ਸੁਫਨੇ ਦੀ ਮਾਇਆ ਬੇ ਬੁਨਿਆਦ ਦੋਸਤੋ। ਦੇਖੇ ਗਊਆਂ ਕੋਲੋ ਦੋ ਜਲਾਦ