ਪੰਨਾ:ਧਰਮੀ ਸੂਰਮਾਂ.pdf/10

(ਪੰਨਾ:Dharami Soorma.pdf/10 ਤੋਂ ਰੀਡਿਰੈਕਟ)
ਇਹ ਸਫ਼ਾ ਪ੍ਰਮਾਣਿਤ ਹੈ

ਸੀ। ਪਤਾ ਨੀ ਬਨਾਵੇ ਕਦੋਂ ਸ਼ੇਰ ਢੇਰੀ ਹੈ। ਸਿੰਘ ਸੁਤ ਫਿਰਦਾ ਗਊ ਨੂੰ ਘੇਰੀ ਹੈ। ਮੌਤ ਨੇੜੇ ਫਿਰੇ ਸੀ ਬਰੰਚ ਜਾਈ ਦੇ। ਜੋਰ ਨਾਲ ਰੰਭਕੇ ਖੜੀ ਦੁਹਾਈ ਦੇ। ਕੈਂਹਦੀ ਰੱਖ ਰੱਬਾ ਕਿਉਂ ਲਗਾਈ ਡੇਰੀ ਹੈ। ਸਿੰਘ ਸੁਤਾ ਫਿਰਦਾ ਗਊ ਨੂੰ ਘੇਰੀ ਹੈ। ਜਗੇਂ ਰਾਮਾਂ ਸੁਨ ਗਊ ਦੀ ਫਰਿਯਾਦ ਕੇ। ਸੂਰਮੇਂ ਪੁਚਾਤੇ ਸ਼ਗਤੀ ਅਨਾਦ ਕੇ। ਧਨ ਮਹਾਰਾਜ ਹਿਕਮਤ ਤੇਰੀ ਹੈ। ਸਿੰਘ ਸੁਤ ਫਿਰਦਾ। ਗਊ ਨੂੰ ਘੇਰੀ ਹੈ।

ਦੋਹਰਾ

ਹਰਫੂਲ ਸਿੰਘ ਕਹੇ ਬੋਲਕੇ ਦੇਖ ਗਊ ਦਾ ਹਾਲ। ਗਉ ਹਜੂਰ ਛੁਡਾਵਨੀ ਨਾਂਹ ਕਰਨੀ ਮੈਂ ਟਾਲ।

ਭਵਾਨੀ ਛੰਦ

ਗਊ ਦਾ ਹਵਾਲ ਦੇਖ ਹਰਫੂਲ ਜੀ। ਕੈਂਹਦਾ ਏਦੂੰ ਰੱਬਾ। ਰੱਬ ਜਿੰਦਗੀ ਫਜੂਲ ਜੀ। ਮੁਖੋਂ ਕੈਂਹਦਾ ਫੜਕੇ ਚਰਨ ਮਾਲਕਾ। ਗਉ ਮਾਤਾ ਦੇਵਾਂ ਨਾ ਮਰਨ ਮਾਲਕਾ। ਆਗਿਆ ਦੇ ਦੀ ਜੀਏ ਹਜੂਰ ਮੁਝ ਕੋ। ਕਰਕੇ ਨਸ਼ਾਨਾਂ ਮੈਂ ਦਖਾਵਾਂ ਤੁਝ ਕੋ। ਕਰਾਂ ਦੁਖ ਗਊ ਦੇ ਹਰਨ ਮਾਲਕਾ।

ਗਊ ਮਾਤਾ ਦੇਵਾਂ ਨਾ ਮਰਨ ਮਾਲਕਾ। ਦੀਜੀਏ ਸ਼ਤਾਬੀ ਆਗਿਆ ਗਰੀਬ ਨੂੰ। ਮਾਰਾਂ ਤੜਹ ਜਾਕੇ ਰਿਪੂ ਕਰੀਬ ਨੂੰ। ਲੈਕੇ ਇਕ ਆਪਕੀ ਸ਼ਰਨ ਮਾਲਕਾ। ਗਊ ਮਾਤਾ ਦੇਵਾਂ ਨਾ ਮਰਨ ਮਾਲਕਾ। ਵੈਰੀ ਛਡਦੇ