ਪੰਨਾ:Book of Genesis in Punjabi.pdf/97

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੩੦ਪਰਬ]

ਉਤਪੱਤ

੯੩

ਤਾ ਨੂੰ ਆਪਣੀ ਦਾਸੀ ਦਿੱਤੀ ਹੈ।ਅਤੇ ਤਿਸ ਦਾ ਨਾਉਂ ਇਸਾਕਾਰ ਰੱਖਿਆ।ਅਤੇ ਲੀਆ ਨੂੰ ਫੇਰ ਅਧਾਨ ਹੋਇਆ, ਅਤੇ ਯਾਕੂਬ ਲਈ ਛੇਵਾਂ ਪੁੱਤ ਜਣੀ।ਤਦ ਲੀਆ ਬੋਲੀ, ਜੋ ਪਰਮੇਸੁਰ ਨੈ ਮੈ ਨੂੰ ਅੱਛਾ ਦਹੇਜ ਦਿੱਤਾ, ਹੁਣ ਮੇਰਾ ਭਰਤਾ ਮੇਰੇ ਸੰਗ ਰਹੇਗਾ, ਜੋ ਮੈਂ ਉਹ ਦੀ ਲਈ ਛੇ ਪੁੱਤ ਜਣੇ; ਇਸ ਕਰਕੇ ਉਸ ਦਾ ਨਾਉਂ ਜਬੁਲੂਨ ਧਰਿਆ।ਓੜੁਕ ਉਹ ਨੂੰ ਧੀ ਜੰਮੀ, ਅਤੇ ਉਹ ਦਾ ਨਾਉਂ ਦੀਨਾ ਰੱਖਿਆ।

ਉਪਰੰਦ ਪਰਮੇਸੁਰ ਨੈ ਰਾਹੇਲ ਚਿਤਾਰੀ, ਅਤੇ ਉਹ ਦੀ ਸੁਣੀ,ਅਤੇ ਉਹ ਦਾ ਗਰਭ ਖੁਹੁਲਿਆ।ਉਹ ਨੂੰ ਅਧਾਨ ਹੋਇਆ, ਅਤੇ ਪੁੱਤ੍ਰ ਜਣੀ, ਅਤੇ ਬੋਲੀ, ਜੋ ਪਰਮੇਸੁਰ ਨੈ ਮੈ ਥੋਂ ਝਿੜਕ ਝੰਬ ਹਟਾਈ।ਅਤੇ ਓਨ ਉਸ ਦਾ ਨਾਉਂ ਇਹ ਕਹਿਕੇ ਯੂਸੁਫ਼ ਧਰਿਆ, ਜੋ ਪ੍ਰਭੁ ਮੈ ਨੂੰ ਇਕ ਹੋਰ ਪੁੱਤ੍ਰ ਦੇਵੇ।

ਉਪਰੰਦ ਜਾਂ ਰਾਹੇਲ ਤੇ ਯੂਸੁਫ਼ ਜੰਮਿਆ, ਤਾਂ ਅਜਿਹਾ ਹੋਇਆ, ਜੋ ਯਾਕੂਬ ਨੈ ਲਾਬਾਨ ਨੂੰ ਕਿਹਾ, ਮੈ ਨੂੰ ਬਿਦਾ ਕਰ; ਤਾਂ ਮੈਂ ਆਪਣੇ ਥਾਉਂ ਅਤੇ ਆਪਣੇ ਦੇਸ ਨੂੰ ਜਾਵਾਂ।ਮੇਰੀਆਂ ਤੀਮੀਆਂ ਅਤੇ ਮੇਰੇ ਬਾਲ ਬੱਚੇ, ਜਿਨਾਂ ਲਈ ਮੈਂ ਤੇਰੀ ਸੇਵਾ ਕੀਤੀ ਹੈ, ਮੇਰੇ ਹਵਾਲੇ ਕਰ, ਅਤੇ ਮੈ ਨੂੰ ਜਾਣ ਦਿਹ; ਕਿੰਉ ਜੋ ਤੂੰ ਆਪ ਜਾਣਦਾ ਹੈਂ, ਜੋ ਮੈਂ ਤੇਰੀ ਕਿਹੀ ਸੇਵਾ ਕੀਤੀ ਹੈ।ਲਾਬਾਨ ਨੈ ਉਹ ਨੂੰ ਕਿਹਾ, ਕਿਆ ਹੋਵੇ, ਜੋ ਮੈਂ ਤੇਰੀ ਨਜਰ ਵਿਚ ਦਯਾ ਲੱਭਾਂ!ਕਿੰਉਕਿ ਮੈਂ ਜਾਣਦਾ ਹਾਂ, ਜੋ ਪ੍ਰਭੁ ਨੈ ਮੈ ਨੂੰ ਤੇਰੇ ਪਿੱਛੇ ਵਰ ਦਿੱਤਾ ਹੈ।ਅਤੇ ਫੇਰ ਕਿਹਾ, ਜੋ ਹੁਣ ਤੂੰ ਆਪਣੀ ਮਜੂਰੀ ਮੇਰੇ ਨਾਲ ਪੱਕੀ ਕਰ ਲੈ; ਸੋ ਮੈਂ ਦਿਆ ਕਰਾਂਗਾ।ਓਨ