ਪੰਨਾ:Book of Genesis in Punjabi.pdf/88

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੪

ਉਤਪੱਤ

[੨੮ਪਰਬ

ਜੋ ਮੇਰੇ ਪਿਤਾ ਦੇ ਸੋਗ ਦੇ ਦਿਨ ਨੇੜੇ ਆਏ ਹਨ, ਅਤੇ ਮੈਂ ਆਪਣੇ ਭਰਾਉ ਯਾਕੂਬ ਨੂੰ ਮਾਰ ਸਿੱਟਾਂਗਾ।ਉਪਰੰਦ ਰਿਬਕਾ ਨੂੰ ਉਹ ਦੇ ਵਡੇ ਪੁੱਤ੍ਰ ਏਸੌ ਦੀਆਂ ਗੱਲਾਂ ਆਖੀਆਂ ਗਈਆਂ; ਤਦ ਓਨ ਆਪਣੇ ਛੋਟੇ ਪੁੱਤ ਯਾਕੂਬ ਨੂੰ ਬੁਲਾ ਭੇਜਿਆ, ਅਤੇ ਕਿਹਾ; ਤੇਰਾ ਵੀਰ ਏਸੌ ਤੇਰੇ ਵਿਖੇ ਆਪਣੇ ਤਾਈਂ ਤਸੱਲੀ ਦਿੰਦਾ ਹੈ, ਜੋ ਤੈ ਨੂੰ ਮਾਰ ਸਿੱਟੇ।ਸੋ ਹੁਣ, ਮੇਰੇ ਪੁੱਤ੍ਰ, ਮੇਰੀ ਗੱਲ ਸੁਣ; ਉੱਠ, ਅਤੇ ਮੇਰੇ ਭਰਾਉ ਲਾਬਾਨ ਕੋਲ, ਹਰਾਨ ਨੂੰ ਭੱਜ ਜਾਹ; ਅਤੇ ਥੁਹੁੜੇ ਦਿਨ ਤਿਸ ਦੇ ਸੰਗ ਰਹੁ, ਜਦ ਤੀਕੁਰ ਤੇਰੇ ਭਰਾਉ ਦਾ ਰੋਹ ਨਾ ਉੱਤਰ ਜਾਵੇ; ਅਤੇ ਉਹ ਦਾ ਕਰੋਧ ਤੁਧ ਥੀਂ ਨਾ ਟਲੇ, ਅਤੇ ਜੋ ਤੈਂ ਉਸ ਦੇ ਸੰਗ ਕੀਤਾ ਹੈ, ਉਹ ਨੂੰ ਭੁੱਲ ਨਾ ਜਾਵੇ; ਤਿਸ ਪਿਛੇ ਮੈਂ ਤੈ ਨੂੰ ਉਥੋਂ ਸੱਦ ਘੱਲਾਂਗੀ।ਮੈਂ ਕਿੰਉ ਇਕਸੀ ਦਿਹਾੜੇ ਤੁਸਾਂ ਦੋਹਾਂ ਨੂੰ ਖੋਵਾਂ?

ਉਪਰੰਦ ਰਿਬਕਾ ਨੈ ਇਸਹਾਕ ਨੂੰ ਆਖਿਆ,ਮੈਂ ਹਿੱਤ ਦੀਆਂ ਧੀਆਂ ਦੇ ਕਾਰਨ, ਆਪਣੀ ਜਿੰਦ ਥੀਂ ਅਬੇਜਾਰ ਹਾਂ; ਜੇ ਯਾਕੂਬ ਹਿੱਤ ਦੀਆਂ ਧੀਆਂ ਵਿਚੋਂ ਕਿਸੇ ਨਾਲ, ਜੋ ਇਸ ਦੇਸ ਦੀਆਂ ਕੁੜੀਆਂ ਵਰਗੀ ਹੋਵੇ, ਵਿਆਹ ਕਰ ਲਵੇ, ਤਾਂ ਮੇਰੇ ਜੀਉਣ ਦਾ ਕਿਆ ਲਾਭ ਹੋਊ?

ਉਪਰੰਦ ਇਸਹਾਕ ਨੈ ਯਾਕੂਬ ਨੂੰ ਸੱਦਿਆ, ਅਤੇ ਉਹ ਨੂੰ ਅਸੀਸ ਦਿੱਤੀ, ਅਤੇ ਉਹ ਨੂੰ ਆਗਿਆ ਦੇਕੇ ਕਿਹਾ, ਜੋ ਤੂੰ ਕਨਾਨ ਦੀਆਂ ਕੁੜੀਆਂ ਵਿਚੋਂ ਇਸਤ੍ਰੀ ਨਾ ਕਰੀਂ।ਉੱਠ, ਅਤੇ ਪੱਦਾਨ-ਅਰਾਮ ਨੂੰ, ਆਪਣੇ ਨਾਨੇ ਬੈਤੂਏਲ ਦੇ ਘਰ ਜਾਹ, ਅਤੇ ਉਥੋਂ ਆਪਣੇ ਮਾਮੇ ਲਾਬਾਨ ਦੀਆਂ ਧੀਆਂ ਵਿਚੋਂ ਆਪਣੇ ਵਾਸਤੇ ਇਕ ਇਸਤ੍ਰੀ