ਪੰਨਾ:Book of Genesis in Punjabi.pdf/79

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੬ ਪਰਬ ] ਉਤਪੱਤ ੧੫

ਨੇ ਏਸੋ ਨੂੰ ਰੋਟੀ ਮਸਰਾਂ ਦੀ ਦਾਲ ਦਾ ਲਾਉਣ ਦਿੱਤਾ । ਅਤੇ ਓਨ ਖਾਹਦਾ ਪੀਤਾ, ਅਤੇ ਉੱਠਕੇ ਆਪਣੇ ਰਾਹ ਪਿਆ । ਇਸ ਤਰਾਂ ਏਸੋ ਨੇ ਆਪਣੇ ਜੇਠੇ ਹੋਣ ਦੇ ਹੱਕ ਨੂ ਤੁਛ ਜਾਤਾ ॥ [੨੬] ਉਪਰੰਦ ਉਸ ਦੇਸ ਵਿਚ ਪਹਿਲੇ ਮੰਦਵਾੜੇ ਤੇ ਬਿਨਾ, ਜੋ ਅਬਿਰਹਾਮ ਦੇ ਵੇਲੇ ਪਿਆ ਸਾ, ਫੇਰ ਕਾਲ ਪਿਆ; ਤਦ ਇਸਹਾਕ ਅਬਿਮਲਿਕ ਦੇ ਪਾਹ, ਜੋ ਫਿਲਿਸਤੀਆਂ ੨ ਦਾ ਪਾਤਸਾਹ ਸਾ, ਜਰਾਰ ਨੂੰ ਗਿਆ । ਅਤੇ ਪ੍ਰਭੁ ਨੇ ਉਸ ਉੱਤੇ ਪਰਗਟ ਹੋਕੇ ਕਿਹਾ, ਜੋ ਮਿਸਰ ਨੂੰ ਨਾ ਜਾਈੰ, ੩ ਬਲਕ ਜਿਥੇ ਮੇਂ ਤੇ ਨੂੰ ਕਹਾਂ, ਉਸ ਦੇਸ ਵਿਚ ਰਹੁ । ਤੂੰ ਇਸ ਦੇਸ ਵਿਚ ਰਹੁ, ਅਤੇ ਮੈ ਤੇਰੇ ਨਾਲ ਰਹਾਂਗਾ, ਅਤੇ ਤੇ ਨੂੰ ਵਰ ਦਿਆਂਗਾ; ਕਿ ਮੈ ਤੇ ਨੂੰ, ਅਤੇ ਤੇਰੀ ਉਲਾਦ ਨੂੰ, ਇਹ ਸਾਰੇ ਦੇਸ ਦਿਆਂਗਾ, ਅਤੇ ਮੈ ਉਸ ਸੁਗੰਦ ਨੂੰ ਜੋ ਤੇਰੇ ਪਿਉ ਅਬਿਰਹਾਮ ਦੇ ਸੰਗ ਕੀਤੀ ਸੀ, ਪੂਰੀ ਕਰਾਂਗਾ । ੪ ਅਤੇ ਮੈ ਤੇਰੀ ਉਲਾਦ ਨੂੰ ਅੰਬਰ ਦੇ ਤਾਰਿਆਂ ਵਰਗੀ ਬਹੁਤ ਵਧਾਵਾਂਗਾ, ਅਤੇ ਏਹ ਸਾਰੇ ਦੇਸ ਤੇਰੀ ਉਲਾਦ ਨੂੰ ਦਿਆਂਗਾ, ਅਤੇ ਧਰਤੀ ਦਿਆਂ ਸਰਬੱਤ ਕੋਮਾਂ ਤੇਰੀ ਉ- ੫ ਲਾਦ ਥੀਂ ਵਰ ਪਾਉਣਗਿਆਂ; ਇਸ ਲਈ ਜੋ ਅਬਿਰਹਾਮ ਨੇ ਮੇਰਾ ਬਚਨ ਸੁਣਿਆ, ਅਤੇ ਮੇਰੀਆਂ ਰੀਤਾਂ, ਮੇਰੇ ਹੁਕਮਾਂ, ਮੇਰੇ ਹੱਕਾ, ਅਤੇ ਮੇਰੀ ਵਿਵਸਥਾ ਦੀ ਪਾਲਣਾ ੬ ਕੀਤੀ । ਉਪਰੰਦ ਇਸਹਾਕ ਜਰਾਰ ਦੇਸ ਵਿਚ ਰਿਹਾ ॥ ੭ ਅਤੇ ਉਥੇ ਦੇ ਵਸਕਿਣਾ ਨੇ ਤਿਸ ਦੀ ਤੀਮੀ ਦੀ ਬਾਬਤ ਪੁਛਿਆ; ਉਹ ਬੋਲਿਆ, ਜੋ ਇਹ ਮੇਰੀ ਭੇਣ ਹੈ; ਕਿਉਂਕਿ ਉਹ ਉਸ ਨੂੰ ਆਪਣੀ ਤੀਵੀਂ ਆਖਣ ਤੇ ਡਰਿਆ; ਅਜਿਹਾ ਨਾ ਹੋਵੇ, ਜੋ ਉਥੇ ਦੇ ਲੋਕ ਰਿਕਬਾ ਲਈ ਉਹ ਨੂੰ