ਪੰਨਾ:Book of Genesis in Punjabi.pdf/65

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੨ਪਰਬ]

ਉਤਪੱਤ

੬੧

ਦੇ ਬਦਲੇ ਉਹ ਨੂੰ ਬਲ ਝੜਾਇਆ।ਅਤੇ ਅਬਿਰਹਾਮ ਨੈ ਤਿਸ ਜਾਗਾ ਦਾ ਨਾਉਂ ਪ੍ਰਭੁ ਰਾਈ ਧਰਿਆ; ਸੋ ਅੱਜ ਦੇ ਦਿਨ ਤੀਕੁਰ ਆਖੀਦਾ ਹੈ,ਜੋ ਪ੍ਰਭੁ ਦੇ ਪਹਾੜ ਵਿੱਚ ਦੇਖਿਆ ਜਾਊ।ਫੇਰ ਪ੍ਰਭੁ ਦੇ ਦੂਤ ਨੈ ਦੂਜੀ ਬਾਰ ਅਕਾਸ ਤੇ ਅਬਿਰਹਾਮ ਨੂੰ ਸਦਿਆ।ਅਤੇ ਕਿਹਾ, ਜੋ ਪ੍ਰਭੁ ਕਹਿੰਦਾ ਹੈ, ਮੈਂ ਇਸ ਲਈ, ਜੋ ਤੈਂ ਅਜਿਹਾ ਕੰਮ ਕੀਤਾ, ਅਤੇ ਆਪਣਾ ਇਕਲੌਤਾ ਪੁੱਤ ਬੀ ਮੈ ਥੋਂ ਹਟਾ ਨਾ ਰਖਿਆ, ਆਪਣੀ ਸੁਗੰਦ ਖਾਂਦਾ ਹਾਂ; ਜੋ ਮੈਂ ਤੁਧ ਨੂੰ ਅਸੀਸ ਉੱਤੇ ਅਸੀਸ ਦਿਆਂਗਾ, ਅਤੇ ਅਕਾਸ ਦੇ ਤਾਰਿਆਂ, ਅਤੇ ਸਮੁੰਦਰ ਦੇ ਕੰਢੇ ਦੀ ਰੇਤ ਵਰਗਾ, ਤੇਰੀ ਉਲਾਦ ਨੂੰ ਅੱਤ ਵਧਾਵਾਂਗਾ, ਅਤੇ ਤੇਰੀ ਨਸਲ ਆਪਣੇ ਵੈਰੀਆਂ ਦੇ ਬੂਹਿਆਂ ਦੀ ਅਧਿਕਾਰੀ ਹੋਊ।ਅਤੇ ਤੇਰੀ ਉਲਾਦ ਥੀਂ ਧਰਤੀ ਦੀਆਂ ਸਰਬੱਤ ਕੌਮਾਂ ਵਰ ਲੱਭਣਗੀਆਂ; ਕਿੰਉਕਿ ਤੈਂ ਮੇਰੀ ਗੱਲ ਮੰਨੀ।ਤਿਸ ਪਿੱਛੇ ਅਬਿਰਹਾਮ ਆਪਣੇ ਚਾਕਰਾਂ ਪਾਹ ਫੋਰ ਗਿਆ, ਅਤੇ ਓਹ ਉੱਠਕੇ ਕੱਠੇ ਹੀ ਬੇਰਸਬਾ ਨੂੰ ਗਏ, ਅਤੇ ਅਬਿਰਹਾਮ ਬੇਰਸਬਾ ਵਿੱਚ ਰਿਹਾ।

ਇਨਾਂ ਗੱਲਾਂ ਤੋਂ ਪਿੱਛੋਂ ਐਉਂ ਹੋਇਆ, ਜੋ ਅਬਿਰਹਾਮ ਨੂੰ ਖਬਰ ਪਹੁਤੀ, ਕਿ ਦੇਖ, ਮਿਲਕਾ ਨੈ ਬੀ ਤੇਰੇ ਭਰਾਉ ਨਹੂਰ ਤੇ ਪੁੱਤ੍ਰ ਜਣੇ; ਊਜ ਤਿਸ ਦਾ ਪਲੋਠੀ ਦਾ,ਅਤੇ ਉਹ ਦਾ ਭਰਾਉ ਬੂਜ, ਅਤੇ ਕਮੂਏਲ ਅਰਾਮ ਦਾਪਿਉ;ਅਤੇ ਕਾਸਦ ਅਰ ਹਜੂ ਅਤੇ ਫਿਲਦਾਸ ਅਤੇ ਜਿਦਲਫ ਅਰ ਬੈਤੂਏਲ।ਅਤੇ ਬੈਤੂਏਲ ਤੇ ਰਿਬਕਾ ਜਨਮੀ; ਮਿਲਕਾ ਨੈ ਅਬਿਰਹਾਮ ਦੇ ਭਰਾਉ ਨਹੂਰ ਤੇ, ਏਹ ਅੱਠ ਜਣੇ।ਅਤੇ ਉਹ ਦੀ ਧਰੇਲ ਥੀਂ ਜਿਹ ਦਾ ਨਾਉਂ