ਪੰਨਾ:Book of Genesis in Punjabi.pdf/212

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੨੦੮

ਜਾਤ੍ਰਾ

[੧੨ਪਰਬ

ਲੇਲੇ ਦੇ ਖਾਣ ਜੋਗਾ ਨਾ ਹੋਵੇ,ਤਾਂ ਉਹ ਅਤੇ ਉਹ ਦਾ ਪੜੋਸੀ, ਜੋ ਉਹ ਦੇ ਘਰ ਦੇ ਲਾਗ ਹੋਵੇ, ਜਣਿਆਂ ਦੀ ਗਿਣਤੀ ਅਨੁਸਾਰ ਲਵੇ; ਤੁਸੀਂ ਹਰੇਕ ਮਨੁਖ ਉੱਤੇ, ਤਿਸ ਦੇ ਖਾਣੇ ਦੇ ਅਨੁਸਾਰ, ਲੇਲੇ ਦਾ ਲੇਖਾ ਠਰਾਓ।ਤੁਹਾਡਾ ਲੇਲਾ ਨਿਰਐਬ ਲੋੜਯੇ, ਜੋ ਨਰ ਅਤੇ ਇਕ ਬਰਸ ਦਾ ਹੋਵੇ; ਤੁਸੀਂ ਭੇਡਾਂ ਥੀਂ ਅਕੇ ਬੱਕਰੀਆਂ ਥੀਂ ਲਵੋ।ਅਤੇ ਤੁਸੀਂ ਉਹ ਨੂੰ ਇਸ ਮਹੀਨੇ ਦੀ ਚੌਧਵੀਂ ਤੀਕੁਰ ਰਖ ਛੱਡਣਾ; ਅਤੇ ਇਸਰਾਏਲਆਂ ਦੇ ਪੰਥ ਦੀ ਸਾਰੀ ਮੰਡਲੀ ਆਥੁਣ ਵੇਲੇ ਉਹ ਜਬਹਿ ਕਰੇ।ਅਤੇ ਓਹ ਰਤ ਵਿਚੋਂ ਲੈਕੇ ਉਨਾਂ ਘਰਾਂ ਵਿਚ, ਜਿਥੇ ਓਹ ਤਿਸ ਨੂੰ ਖਾਣਗੇ, ਉਹ ਦੇ ਬੂਹੇ ਦੇ ਸੱਜੇ ਖੱਬੇ ਅਤੇ ਉਪੁਰਲੀ ਚੁਕਾਠ ਉਤੇ ਛਾਪਾ ਲਾਉਣ।ਅਤੇ ਓਹ ਉਤੀ ਰਾਤ ਨੂੰ ਉਹ ਮਾਸ, ਅੱਗ ਨਾਲ ਭੁੰਨਿਆ ਹੋਇਆ, ਪਤੀਰੀ ਰੋਟੀ ਅਤੇ ਕੋੜੀ ਤਰਕਾਰੀ ਦੇ ਸੰਗ,ਖਾਣ।ਉਹ ਨੂੰ ਕੱਚਾ, ਅਕੇ ਪਾਣੀ ਵਿਚ ਉਬਾਲਿਆ, ਕਦਾਚਿੱਤ ਨਾ ਖਾਣ; ਸਗਵਾਂ ਉਹ ਨੂੰ ਸਿਰੀ ਅਤੇ ਪਾਇਆਂ ਸਮੇਤ,ਅਤੇ ਜੋ ਮਾਸ ਉਹ ਦੇ ਅੰਦਰ ਹੈ, ਅੱਗ ਉੱਤੇ ਭੁੱਨਕੇ ਖਾਣ।ਅਤੇ ਤੁਸੀਂ ਸਵੇਰ ਤੀਕੁਰ ਉਸ ਵਿਚੋਂ ਕੋਈ ਵਸਤੁ ਬਾਕੀ ਨਾ ਛੱਡਿਓ;ਅਤੇ ਜੇ ਕੁਛ ਤਿਸ ਵਿਚੋਂ ਸਵੇਰ ਤੀਕੁਰ ਰਹਿ ਜਾਵੇ, ਤਾਂ ਉਹ ਨੂੰ ਜਾਲ ਦੇਣਾ।

ਅਤੇ ਤੁਸੀਂ ਉਹ ਨੂੰ ਐਉਂ ਖਾ ਲਵੋ;ਲੱਕ ਬੰਨੀ, ਆਪਣੀਆਂ ਜੁੱਤੀਆਂ ਪੈਰੀਂ ਪਾਈ, ਆਪਣੀਆਂ ਲਾਠੀਆਂ ਆਪਣੇ ਹੱਥ ਲਈ; ਅਤੇ ਤੁਸੀਂ ਛੇਤੀ ਉਹ ਨੂੰ ਖਾ ਲਇਓ, ਜੋ ਉਹ ਪ੍ਰਭੁ ਦੀ ਪਯਾ ਦੀ ਈਦ ਹੈ।ਕਿੰਉਕਿ ਮੈਂ ਅੱਜ ਰਾਤ ਮਿਸਰ ਦੇਸ ਵਿਚਦੀਂ ਲੰਘਾਂਗਾ, ਅਤੇ ਸਰਬੱਤ ਪਲੋਠੀ ਦੇ, ਕੀ ਮਨੁੱਖ ਅਤੇ ਕੀ ਪਸੂ ਦੇ, ਜੋ ਮਿਸਰ ਧਰਤੀ