ਪੰਨਾ:Book of Genesis in Punjabi.pdf/191

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੫ਪਰਬ

ਜਾਤ੍ਰਾ

੧੮੭

ਲਭੇ,ਉਥੋਂ ਆਪਣੇ ਲਈ ਪਰਾਲੀ ਲਵੋ;ਪਰ ਤੁਸਾਡੇ ਕੰਮ ਥੀਂ ਕੁਹੁੰ ਘਾਟਾ ਨਾ ਹੋਵੇ।

ਸੋ ਓਹ ਲੋਕ ਮਿਸਰ ਦੇ ਸਾਰੇ ਦੇਸ ਵਿਚ ਖਿੰਡ ਗਏ, ਜੋ ਪਰਾਲੀ ਦੇ ਬਦਲੇ ਨਾਲੀ ਕੱਠੀ ਕਰਨ।ਅਤੇ ਕਰੌੜਿਆਂ ਨੈ ਤਗੀਦ ਕੀਤੀ, ਅਤੇ ਕਿਹਾ, ਜੋ ਤੁਸੀਂ ਜਿਕੁਰ ਪਰਾਲੀ ਹੁੰਦੇ ਕੀਤਾ ਕਰਦੇ ਸੇ, ਉਵੇਂ ਹਰ ਦਿਹਾੜੀ ਦਾ ਕੰਮ ਉਸੇ ਦਿਹਾੜੀ ਵਿਚ ਪੂਰਾ ਕਰੋ।ਅਰ ਇਸਰਾਏਲ ਦੇ ਵੰਸ ਦਿਆਂ ਸਰਦਾਰਾਂ ਨੂੰ, ਜੋ ਫਿਰਊਨਦੇ ਕਰੋੜਿਆਂ ਨੈ ਉਨਾਂ ਪੁਰ ਰਖੇ ਸੇ, ਮਾਰਿਆ, ਅਤੇ ਕਿਹਾ, ਜੋ ਤੁਸੀਂ ਲੋਕ ਇਟਾਂ ਪੱਥਣ ਵਿਚ ਆਪਣਾ ਭਾਉ ਅੱਜ ਥੀਂ ਅਗੇ ਵਾਂਗੂੰ ਕਿੰਉ ਨਹੀਂ ਪੂਰਾ ਕਰਦੇ?ਤਦ ਇਸਰਾਏਲ ਦੇ ਵੰਸ ਦੇ ਸਰਦਾਰਾਂ ਨੈ ਫਿਰਊਨ ਦੇ ਪਾਹ ਆਕੇ ਫਰਿਆਦ ਕੀਤੀ, ਅਤੇ ਕਿਹਾ, ਜੋ ਤੂੰ ਆਪਣੇ ਦਾਸਾਂ ਨਾਲ ਅਜਿਹਾ ਸਲੂਕ ਕਿੰਉ ਕਰਦਾ ਹੈਂ?ਤੇਰੇ ਦਾਸਾਂ ਨੂੰ ਪਰਾਲੀ ਨਹੀਂ ਦਿਤੀ ਗਈ, ਅਰ ਤਾਂ ਭੀ ਸਾ ਨੂੰ ਕਹਿੰਦੇ ਹਨ, ਜੋ ਇੱਟਾਂ ਪਥੋ।ਅਤੇ ਦੇਖ, ਤੇਰੇ ਚਾਕਰਾਂ ਨੈ ਮਾਰ ਖਾਹਦੀ ਹੈ।ਪਰ ਤੇਰੇ ਲੋਕਾਂ ਦਾ ਦੇਸ ਹੈ।ਓਨ ਕਿਹਾ, ਤੁਸੀਂ ਜਿੱਲਹੇ ਹੋ, ਤੁਸੀਂ ਜਿੱਲਹੇ ਹੋ; ਇਸੀ ਕਰਕੇ ਤੁਸੀਂ ਕਹਿੰਦੇ ਹੋ, ਜੋ ਸਾ ਨੂੰ ਜਾਣ ਦਿਹ, ਜੋ ਪ੍ਰਭੁ ਦੇ ਨਿਮਿੱਤ ਬਲ ਦਾਨ ਕਰਯੇ।ਸੋ ਹੁਣ ਤੁਸੀਂ ਜਾਕੇ ਕੰਮ ਕਰੋ; ਅਤੇ ਪਰਾਲੀ ਤੁਹਾ ਨੂੰ ਨਾ ਦਿੱਤੀ ਜਾਵੇਗੀ; ਪਰ ਇੱਟਾਂ ਤੁਸੀਂ ਉਸੀ ਲੇਖੇ ਦਿਓਗੇ।ਅਤੇ ਇਸਰਾਏਲ ਦੇ ਵੰਸ ਦੇ ਸਰਦਾਰਾਂ ਨੈ ਡਿੱਠਾ, ਜੋ ਅਸੀਂ ਬੁਰੇ ਹਾਲ ਵਿਚ ਹਾਂਗੇ; ਇਸ ਕਰਕੇ ਜੋ ਉਨਾਂ ਨੂੰ ਕਿਹਾ ਗਿਆ, ਕਿ ਤੁਸੀਂ ਆਪਣੀਆਂ ਇਟਾਂ ਵਿਚ ਘੱਟ ਨਾ ਪਾਓ; ਸਗੋਂ ਹਰ ਦਿਨ ਦਾ ਕੰਮ ਉਸੇ ਦਿਨ ਪੂਰਾ ਕਰੋ।ਅਤੇ ਜਾਂ ਓਹ