ਪੰਨਾ:Book of Genesis in Punjabi.pdf/188

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੮੪

ਜਾਤ੍ਰਾ

[੪ਪਰਬ

ਪਾਹ ਗਿਆ, ਅਤੇ ਉਸ ਨੂੰ ਕਿਹਾ, ਜੋ ਤੂੰ ਦਯਾ ਕਰਕੇ ਮੈ ਨੂੰ ਛੁੱਟੀ ਦਿਹ ,ਜੋ ਆਪਣੇ ਭਰਾਵਾਂ ਪਾਹ,ਜਿਹੜੇ ਮਿਸਰ ਵਿਚ ਹਨ,ਮੁੜ ਜਾਵਾਂ, ਅਤੇ ਦੇਖਾਂ, ਜੋ ਹੁਣ ਤੀਕੁਰ ਜੀਉਂਦੇ ਹਨ,ਕੇ ਨਹੀਂ।ਯਿਤਰੇ ਨੈ ਮੂਸਾ ਨੂੰ ਕਿਹਾ, ਜੋ ਸੁੱਖ ਨਾਲ ਜਾਹ।ਫੇਰ ਪ੍ਰਭੁ ਨੈ ਮਿਦਯਾਨ ਵਿਚ ਮੂਸਾ ਨੂੰ ਕਿਹਾ, ਜੋ ਮਿਸਰ ਨੂੰ ਫੇਰ ਜਾਹ; ਕਿਸ ਲਈ, ਕਿ ਜੋ ਤੇਰੇ ਜਾਨੋਂ ਮਾਰਨ ਦੇ ਲਾਗੂ ਸਨ, ਓਹ ਸਭ ਮਨੁਖ ਮਰ ਗਏ ਹਨ।ਤਦ ਮੂਸਾ ਨੈ ਆਪਣੀ ਤ੍ਰੀਮਤ ਅਤੇ ਆਪਣੇ ਪੁੱਤ੍ਰਾਂ ਨੂੰ ਲੈਕੇ ਖੋਤੇ ਉੱਤੇ ਬਹਾਲਿਆ, ਅਤੇ ਮਿਸਰ ਧਰਤੀ ਵਿਚ ਫੇਰ ਆਂਦਾ; ਅਤੇ ਮੂਸਾ ਨੈ ਪਰਮੇਸੁਰ ਦੀ ਉਹ ਲਾਠੀ ਆਪਣੇ ਹੱਥ ਵਿਚ ਆਂਦੀ।ਅਤੇ ਪ੍ਰਭੁ ਨੈ ਮੂਸਾ ਨੂੰ ਕਿਹਾ, ਕਿ ਜਦ ਤੂੰ ਮਿਸਰ ਵਿੱਚ ਫੇਰ ਵੜੇਂ, ਤਾਂ ਹੁਸਿਆਰੀ ਕਰ, ਅਤੇ ਓਹ ਸਾਰੇ ਅਚੰਭਕ ਕੰਮ,ਜੋ ਮੈਂ ਤੇਰੇ ਹੱਥ ਵਿਚ ਰਖੇ ਹਨ, ਫਿਰਊਨ ਦੇ ਅਗੇ ਪਰਗਟ ਕਰੀਂ; ਪਰ ਮੈਂ ਉਹ ਦੇ ਮਨ ਨੂੰ ਕਠਣ ਕਰਾਂਗਾ, ਜੋ ਉਹ ਉਨਾਂ ਲੋਕਾਂ ਨੂੰ ਜਾਣ ਨਾ ਦੇਊ।ਤਦ ਤੂੰ ਫਿਰਊਨ ਨੂੰ ਐਉਂ ਕਹੀਂ, ਜੋ ਪ੍ਰਭੁ ਨੈ ਐਉਂ ਆਖਿਆ ਹੈ, ਜੋ ਇਸਰਾਏਲ ਮੇਰਾ ਪੁੱਤ੍ਰ, ਬਲਕ ਮੇਰਾ ਪਲੋਠੀ ਦਾ ਹੈ।ਸੋ ਮੈਂ ਤੈ ਨੂੰ ਕਹਿੰਦਾ ਹਾਂ, ਜੋ ਮੇਰੇ ਪੁੱਤ੍ਰ ਤਾਈਂ ਜਾਣ ਦਿਹ, ਜੋ ਉਹ ਮੇਰੀ ਬੰਦਗੀ ਕਰੇ।ਅਤੇ ਜੇ ਤੂੰ ਉਹ ਨੂੰ ਜਾਣ ਨਹੀਂ ਦਿੰਦਾ ਹੈਂ, ਤਾਂ ਦੇਖ, ਮੈਂ ਤੇਰੇ ਜੇਠੇ ਪੁੱਤ੍ਰ ਨੂੰ ਮਾਰ ਸਿੱਟਾਂਗਾ।

ਅਤੇ ਰਸਤੇ ਵਿਚ ਮਜਲ ਸਿਰ ਐਉਂ ਹੋਇਆ, ਜੋ ਪ੍ਰਭੁ ਉਹ ਨੂੰ ਮਿਲਿਆ, ਅਤੇ ਉਹ ਦਾ ਮਾਰ ਸੁੱਟਣ ਚਿਤਮਿਆ ।ਤਦ ਜਿਪੋਰਾ ਨੈ ਇਕ ਤੇਜ ਪੱਥਰ ਲੈਕੇ ਆਪਣੇ ਪੁੱਤ੍ਰ ਦੀ ਸੁੰਨਤ ਕੀਤੀ, ਅਤੇ ਉਸ ਚਮੜੇ ਨੂੰ ਤਿਸ ਦੇ