ਪੰਨਾ:Book of Genesis in Punjabi.pdf/152

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੪੮

ਉਤਪੱਤ

[੪੪ਪਰਬ

ਤੇਰੇ ਮਾਲਕ ਦੇ ਘਰੋਂ ਚਾਂਦੀ ਅਤੇ ਸੋਇਨਾ ਚੁਰਾ ਲਿਆਏ ਹੋਯੇ?ਤੇਰੇ ਚਾਕਰਾਂ ਵਿਚੋਂ ਜਿਹ ਦੇ ਕੋਲੋਂ ਉਹ ਵਸਤੂ ਨਿੱਕਲੇ, ਉਹ ਮਾਰਿਆ ਜਾਵੇ, ਅਤੇ ਅਸੀਂ ਬੀ ਆਪਣੇ ਪ੍ਰਭੁ ਦੇ ਦਾਸ ਬਣ ਜਾਵਾਂਗੇ।ਓਨ ਕਿਹਾ, ਹੁਣ ਜਿਹਾ ਤੁਸੀਂ ਆਖਦੇ ਹੋ, ਤਿਹਾ ਹੀ ਹੋਊ; ਜਿਹ ਦੇ ਪਾਸੋਂ ਉਹ ਨਿੱਕਲੇਗਾ, ਸੋ ਮੇਰਾ ਗੁਲਾਮ ਬਣ ਜਾਉ, ਅਤੇ ਤੁਸੀਂ ਬੇਦੋਸ ਠਹਿਰੋਗੇ।ਤਦ ਹਰੇਕ ਨੈ ਛੇਤੀ ਨਾਲ ਆਪੋ ਆਪਣੀ ਗੂਣ ਧਰਤੀ ਪੁਰ ਲਾਹ ਦਿੱਤੀ, ਅਤੇ ਹਰ ਜਣੇ ਨੈ ਆਪੋ ਆਪਣੀ ਗੂਣ ਖੁਹੁਲੀ।ਅਤੇ ਉਹ ਝਾੜਾ ਲੈਣ ਲੱਗਾ; ਅਤੇ ਵਡੇ ਤੇ ਲੈਕੇ ਛੋਟੇ ਉਪੁਰ ਮੁਕਾਇਆ; ਅਤੇ ਕਟੋਰਾ ਬਿਨਯਮੀਨ ਦੀ ਗੂਣ ਵਿਚੋਂ ਲੱਭਾ।ਤਦ ਉਨੀਂ ਆਪਣੇ ਕੱਪੜੇ ਫਾੜੇ, ਅਤੇ ਹਰ ਜਣੇ ਨੈ ਆਪਣਾ ਗਧਾ ਲੱਦਿਆ, ਅਤੇ ਸਹਿਰ ਨੂੰ ਫੇਰ ਮੁੜੇ।

ਉਪਰੰਦ ਯੁਹੂਦਾ ਅਤੇ ਤਿਸ ਦੇ ਭਰਾਉ ਯੂਸੁਫ਼ ਦੇ ਘਰ ਆਏ; ਅਤੇ ਉਹ ਅਜੇ ਉਥੇ ਹੀ ਸਾ; ਅਤੇ ਓਹ ਤਿਸ ਦੇ ਅਗੇ ਧਰਤੀ ਪੁਰ ਗਿੜੇ।ਤਦ ਯੂਸੁਫ਼ ਨੈ ਤਿਨਾਂ ਨੂੰ ਕਿਹਾ, ਤੁਸੀਂ ਇਹ ਕੀ ਕੰਮ ਕੀਤਾ?ਤੁਸੀਂ ਜਾਣਦੇ ਨਸੋ, ਜੋ ਮੇਰੇ ਵਰਗਾ ਮਨੁਖ ਠੀਕ ਅਗੰਮ ਵਾਚ ਸਕਦਾ ਹੈ?ਯੁਹੂਦਾ ਬੋਲਿਆ,ਅਸੀਂ ਆਪਣੇ ਮਾਲਕ ਨੂੰ ਕੀ ਕਹਿਯੇ?ਅਤੇ ਕੀ ਬੋਲਯੇ?ਅਤੇ ਕਿਤ ਬਿਧ ਆਪਣੇ ਤਾਈਂ ਬੇਦੋਸ ਠਰਾਈਯੇ?ਜੋ ਪਰਮੇਸੁਰ ਨੈ ਤੇਰੇ ਚਾਕਰਾਂ ਦਾ ਅਪਰਾਧ ਜਾਣ ਲੀਤਾ।ਦੇਖ, ਅਸੀਂ ਅਤੇ ਉਹ, ਕਿ ਜਿਹ ਦੇ ਕੋਲੋਂ ਇਹ ਕਟੋਰਾ ਨਿੱਕਲਿਆ, ਦੋਵੇਂ ਆਪਣੇ ਮਾਲਕ ਦੇ ਦਾਸ ਹਾਂਗੇ।ਉਹ ਬੋਲਿਆ, ਕਦੇ ਅਜਿਹਾ ਨਾ ਹੋਉ, ਜੋ ਮੈਂ ਅਜਿਹਾ ਕਰਾਂ; ਜਿਸ ਮਨੁਖ ਪਾਸੋਂ ਕਟੋਰਾ