ਪੰਨਾ:Book of Genesis in Punjabi.pdf/149

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੩ਪਰਬ

ਉਤਪੱਤ

੧੪੫

ਵਿਚ ਰੱਖੇ।ਤਦ ਉਨੀਂ ਯੂਸੁਫ਼ ਦੇ ਘਰ ਦੇ ਭੰਡਾਰੀ ਕੋਲ ਜਾਕੇ, ਘਰ ਦੇ ਬੂਹੇ ਪੁਰ ਉਸ ਨਾਲ ਗੱਲ ਕਥਾ ਕਰੀ; ਅਤੇ ਕਿਹਾ, ਜੋ ਹੇ ਮਹਾਰਾਜ,ਅਸੀਂ ਤਾ ਪਹਿਲੀ ਬਾਰ ਠੀਕ ਅੱਨ ਵਿਹਾਜਣ ਆਏ ਸੇ;ਅਤੇ ਅਜਿਹਾ ਹੋਇਆ, ਕਿ ਜਾਂ ਅਸੀਂ ਮਜਲ ਸਿਰ ਉੱਪੜਕੇ ਆਪਣੀਆਂ ਗੂਣਾਂ ਖੁਹੁਲੀਆਂ, ਤਾਂ ਡਿੱਠਾ, ਜੋ ਹਰ ਜਣੇ ਦੀ ਰੋਕੁੜ ਆਪੋ ਆਪਣੀ ਗੂਣ ਦੇ ਮੂਹੁੰ ਦੇ ਉੱਤੇ ਹੀ ਹੈ;ਸਾਡੀ ਰੋਕੁੜ ਸਭ ਪੂਰੀ ਹੈਸੀ;ਸੋ ਅਸੀਂ ਉਹ ਆਪਣੇ ਹੱਥ ਵਿਚ ਫੇਰ ਲਿਆਏ ਹਾਂ।ਅਤੇ ਅਸੀਂ ਹੋਰ ਰੁਪਯੇ ਅਨਾਜ ਵਿਹਾਜਣ ਲਈ ਆਪਣੇ ਹੱਥਾਂ ਵਿਚ ਆਂਦੇ ਹਨ ;ਅਸੀਂ ਨਹੀਂ ਜਾਣਦੇ, ਜੋ ਉਹ ਰੋਕੁੜ ਕਿਨ ਸਾਡੀਆਂ ਗੂਣਾਂ ਵਿਚ ਰੱਖ ਦਿੱਤੀ।ਉਨ ਕਿਹਾ, ਤੁਹਾਡੀ ਕੁਸਲ ਹੋਵੇ; ਡਰ ਨਾ ਕਰੋ, ਤੁਹਾਡੇ ਪਰਮੇਸੁਰ ਅਤੇ ਤੁਸਾਡੇ ਪਿਤਾ ਦੇ ਪਰਮੇਸੁਰ ਨੈ ਤੁਹਾਡੀਆਂ ਗੂਣਾਂ ਵਿਚ ਤੁਹਾ ਨੂੰ ਧਨ ਦਿੱਤਾ; ਤੁਹਾਡੀ ਰੋਕੁੜ ਮੈਂ ਭਰ ਪਾਈ।ਫੇਰ ਉਹ ਸਿਮਓਨ ਤਾਈਂ ਤਿਨਾਂ ਪਾਹ ਕੱਢ ਲਿਆਇਆ।ਅਤੇ ਉਸ ਮਨੁਖ ਨੈ ਤਿਨਾਂ ਨੂੰ ਯੂਸੁਫ਼ ਦੇ ਘਰ ਲਿਆਕੇ ਚਰਨ ਵਾਸਤੇ ਜਲ ਦਿੱਤਾ; ਅਤੇ ਉਨੀਂ ਆਪਣੇ ਚਰਨ ਧੋਤੇ; ਅਤੇ ਉਨਾਂ ਦੇ ਗਧਿਆਂ ਨੂੰ ਦਾਣਾ ਘਾਹ ਦਿੱਤਾ।ਫੇਰ ਉਨੀਂ ਯੂਸੁਫ਼ ਦੀ ਉਡੀਕ ਵਿਚ, ਜੋ ਉਹ ਦੁਪਹਿਰ ਨੂੰ ਆਵੇਗਾ, ਸੁਗਾਤ ਤਿਆਰ ਕੀਤੀ; ਕਿੰਉਕਿ ਉਨੀਂ ਸੁਣਿਆ ਸਾ,ਜੋ ਅਸੀਂ ਇਥੇ ਰੋਟੀ ਖਾਵਾਂਗੇ।ਅਤੇ ਜਾਂ ਯੂਸੁਫ਼ ਘਰ ਵਿਚ ਆਇਆ,ਤਾਂ ਉਨੀਂ ਉਹ ਸੁਗਾਤ, ਜੋ ਤਿਨਾਂ ਦੇ ਪਾਹ ਸੀ ,ਉਸ ਕੋਲ ਅੰਦਰ ਆਂਦੀ, ਅਤੇ ਉਹ ਦੇ ਅਗੇ ਧਰਤੀ ਵਲ ਝੁਕੇ।ਓਨ ਤਿਨਾਂ ਤੇ ਸੁਖਸਾਂਤ ਪੁੱਛੀ,ਅਤੇ ਕਿਹਾ, ਕਿਆ ਤੁਸਾਡਾ