ਪੰਨਾ:Book of Genesis in Punjabi.pdf/148

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੪੪

ਉਤਪੱਤ

【੪੩ਪਰਬ

ਕਹੁੰ ਚੰਗਾ ਮੇਵਾ ਆਪਣੇ ਭਾਂਡਿਆਂ ਵਿਚ ਰੱਖਕੇ, ਉਸ ਮਨੁੱਖ ਲਈ ਸੁਗਾਤ ਲੈ ਜਾਓ; ਬੁਹੁੜਾ ਗੁੱਗਲ, ਥੁਹੁੜਾ ਸਹਿਤ, ਥੁਹੁੜਾ ਗਰਮ ਮਸਾਲਾ, ਕੁਛ ਮੁਰ, ਅਤੇ ਪਿਸਤਾ ਅਰ ਬਦਾਮ।ਅਤੇ ਦੁਗੁਣਾ ਮੁੱਲ ਹੱਥ ਵਿਚ ਲੈ ਜਾਓ; ਅਤੇ ਉਹ ਰੋਕੁੜ, ਜੋ ਤੁਸਾਡੀਆਂ ਗੂਣਾਂ ਦੇ ਮੂਹੁੰ ਉਤੇ ਮੁੜਿ ਆਈ ਹੈ, ਆਪਣੇ ਹੱਥਾਂ ਵਿਚ ਫੇਰ ਲੈ ਜਾਵੋ; ਕੀ ਜਾਣਯੇ ਇਹ ਭੁੱਲਕੇ ਹੋਈ ਹੋਵੇ।ਆਪਣੇ ਭਰਾਉ ਨੂੰ ਬੀ ਲਵੋ; ਅਤੇ ਉੱਠਕੇ ਉਸ ਪੁਰਸ ਪਾਹ ਫੇਰ ਜਾਓ।ਅਤੇ ਸਰਬਸਕਤਮਾਨ ਈਸੁਰ ਉਸ ਮਨੁੱਖ ਨੂੰ ਤੁਸਾਂ ਉੱਤੇ ਦਯਾਲ ਕਰੇ, ਜੋ ਉਹ ਤੁਸਾਡੇ ਦੂਜੇ ਭਾਈ ਅਤੇ ਬਿਨਯਮੀਨ ਤਾਈਂ ਤੁਹਾ ਨੂੰ ਫੇਰ ਦੇਵੇ।ਮੈਂ ਜੇ ਔਤ ਹੋਇਆ ਤਾਂ ਹੋਇਆ।ਤਦ ਉਨਾਂ ਮਨੁੱਖਾਂ ਨੈ ਉਹ ਸੁਗਾਤ, ਅਤੇ ਦੁਗੁਣੀ ਰੋਕੁੜ, ਬਿਨਯਮੀਨ ਸਣੇ ਆਪਣੇ ਨਾਲ ਲੈ ਲੀਤੀ, ਅਤੇ ਉੱਠਕੇ ਮਿਸਰ ਨੂੰ ਤੁਰ ਪਏ, ਅਤੇ ਯੂਸੁਫ਼ ਦੇ ਅੱਗੇ ਜਾ ਖੜੌਤੇ।ਜਾਂ ਯੂਸੁਫ਼ ਨੈ ਬਿਨਯਮੀਨ ਤਿਨਾਂ ਦੇ ਸੰਗ ਡਿੱਠਾ, ਤਾਂ ਓਨ ਆਪਣੇ ਘਰ ਦੇ ਭੰਡਾਰੀ ਨੂੰ ਕਿਹਾ, ਜੋ ਇਨਾਂ ਆਦਮੀਆਂ ਨੂੰ ਘਰ ਲੈ ਜਾਹ, ਅਤੇ ਕੁਹੁੰ ਹਲਾਲ ਕਰਕੇ ਖਾਣਾ ਤਿਆਰ ਕਰ; ਕਿੰਉ ਜੋ ਏਹ ਮਨੁਖ ਦੁਪਹਿਰ ਨੂੰ ਮੇਰੇ ਨਾਲ ਖਾਣਗੇ।ਉਸ ਮਨੁਖ ਨੈ ਯੂਸੁਫ਼ ਦੇ ਕਹੇ ਅਨੁਸਾਰ ਕੀਤਾ, ਅਤੇ ਉਨਾਂ ਨੂੰ ਯੂਸੁਫ਼ ਦੇ ਘਰ ਆਂਦਾ।ਅਤੇ ਓਹ ਮਨੁਖ, ਇਸ ਲਈ ਜੋ ਓਹ ਯੂਸੁਫ਼ ਦੇ ਘਰ ਪੁਚਾਏ ਗਏ, ਡਰ ਗਏ।ਅਤੇ ਉਨੀਂ ਕਿਹਾ, ਜੋ ਉਸ ਰੋਕੁੜ ਦੇ ਕਾਰਨ, ਜੋ ਪਹਿਲੀ ਬਾਰ ਸਾਡੀਆਂ ਗੂਣਾਂ ਵਿਚ ਮੁੜੀ ਗਈ, ਸਾ ਨੂੰ ਇਥੇ ਆਦਾ ਹੈ; ਕਿ ਇਸ ਗੱਲ ਦਾ ਠੁਣਾ ਧਰਕੇ ਸਾ ਨੂੰ ਫੜ ਲਵੇ; ਅਤੇ ਸਾ ਨੂੰ ਸਾਡੇ ਗਧਿਆਂ ਸਣੇ ਆਪਣੇ ਗੁਲੱਮਪੁਣੇ