ਪੰਨਾ:Book of Genesis in Punjabi.pdf/139

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੪੧ਪਰਬ]

ਉਤਪੱਤ

੧੩੫

ਸੋ ਕਾਲ ਦੀਆਂ ਸੱਤ ਬਰਸਾਂ ਹਨ।ਇਹ ਉਹੋ ਗੱਲ ਹੈ, ਜੋ ਮੈਂ ਫਿਰਊਨ ਨੂੰ ਆਖੀ,ਕਿ ਪਰਮੇਸੁਰ ਨੈ, ਜੋ ਕੁਛ ਉਹ ਕੀਤਾ ਚਾਹੁੰਦਾ ਹੈ, ਸੋ ਫਿਰਊਨ ਨੂੰ ਦਿਖਾਲਿਆ।ਦੇਖ, ਵਡੇ ਸੁਕਾਲ ਦੇ ਸੱਤ ਬਰਸ ਮਿਸਰ ਦੀ ਸਾਰੀ ਧਰਤੀ ਵਿਚ ਆਉਂਦੇ ਹਨ।ਅਤੇ ਤਿਨਾਂ ਤੇ ਉਪਰੰਦ ਕਾਲ ਦੀਆਂ ਸੱਤ ਵਰਿਹਾਂ ਹੋਣਗੀਆਂ; ਅਤੇ ਮਿਸਰ ਦੇਸ ਦਾ ਸਾਰਾ ਸੁਕਾਲ ਵਿੱਸਰ ਜਾਵੇਗਾ; ਅਤੇ ਇਹ ਕਾਲ ਧਰਤੀ ਦਾ ਨਾਸ ਕਰੂ; ਅਤੇ ਇਹ ਸੁਕਾਲ, ਉਸ ਕਾਲ ਦੇ ਮਾਰੇ, ਜੋ ਪਿਛੇ ਤੇ ਹੋਵੇਗਾ, ਕਦਾਚਿਤ ਜਾਣਿਆ ਨਾ ਜਾਵੇਗਾ; ਇਸ ਲਈ ਜੋ ਵਡਾ ਭਾਰੀ ਹੋਊ।ਅਤੇ ਫਿਰਊਨ ਨੂੰ ਦੁਹਰਾਕੇ ਇਸ ਲਈ ਸੁਫਨਾ ਆਇਆ, ਜੋ ਇਹ ਵਸਤੁ ਪਰਮੇਸੁਰ ਦੀ ਵਲੋਂ ਠਰਾਈ ਗਈ ਹੈ, ਅਤੇ ਪਰਮੇਸੁਰ ਤਿਸ ਨੂੰ ਛੇਤੀ ਕਰੇਗਾ।ਹੁਣ ਫਿਰਊਨ,ਇਕ ਬੁਧਮਾਨ ਅਤੇ ਸਿਆਣਾ ਮਨੁਖ ਭਾਲਕੇ, ਉਹ ਨੂੰ ਮਿਸਰ ਦੇਸ ਪੁਰ ਛੱਡੇ।ਫਿਰਊਨ ਐਉਂ ਕਰੇ, ਅਤੇ ਇਸ ਧਰਤੀ ਉਤੇ ਕਾਰਦਾਰਾਂ ਨੂੰ ਠਰਾਵੇ, ਅਤੇ ਸੁਕਾਲ ਦੀਆਂ ਸੱਤਾਂ ਬਰਸਾਂ ਤੀਕੁ ਮਿਸਰ ਦੀ ਧਰਤੀ ਥੀਂ ਪੰਜਵਾਂ ਹਿੱਸਾ ਲੈ ਲਵੇ।ਅਤੇ ਓਹ ਉਨਾਂ ਹੱਛੀਆਂ ਵਰਿਹਾਂ ਦੀਆਂ, ਜੋ ਆਉਂਦੀਆਂ ਹਨ, ਸਰਬੱਤ ਖਾਣ ਵਸਤੂੰ ਕੱਠੀਆਂ ਕਰਨ, ਅਤੇ ਅਨਾਜ ਫਿਰਊਨ ਦੇ ਹੱਥ ਹੇਠ ਖਾਣ ਲਈ, ਸਹਿਰਾਂ ਵਿਚ ਕੱਠਾ ਕਰਨ; ਜਿਸ ਕਰਕੇ ਰਾਖੀ ਹੋਵੇ।ਅਤੇ ਉਹੋ ਖਾਣਾ ਕਾਲ ਦੀਆਂ ਸੱਤਾਂ ਬਰਸਾਂ ਲਈ, ਜੋ ਮਿਸਰ ਦੀ ਧਰਤੀ ਵਿਚ ਪਵੇਗਾ, ਜਖੀਰਾ ਰਹੇਗਾ, ਤਾਂ ਇਸ ਦੇਸ ਦਾ, ਕਾਲ ਦੇ ਦੇਖੇ,ਨਾਸ ਨਾ ਹੋਵੇ।ਇਹ ਗੱਲ ਫਿਰਊਨ ਅਤੇ ਤਿਸ ਦੇ ਸਾਰਿਆਂ ਚਾਕਰਾਂ ਦੀ ਨਿਗਾ ਵਿਚ ਹੱਛੀ ਲੱਗੀ।