ਪੰਨਾ:Book of Genesis in Punjabi.pdf/104

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

੧੦੦

ਉਤਪੱਤ

[੩੧ਪਰਬ

ਣੇ ਭਰਾਵਾਂ ਦੇ ਅੱਗੇ ਧਰ, ਕਿ ਓਹ ਸਾਡਾ ਦੁਹਾਂ ਦਾ ਨਿਆਉਂ ਕਰਨ।ਮੈਂ ਪੂਰੀਆਂ ਬੀਹ ਬਰਸਾਂ ਤੇਰੇ ਸੰਗ ਰਿਹਾ, ਤਿਤਨਾ ਚਿਰ ਤੇਰੀਆਂ ਭੇਡਾਂ ਬੱਕਰੀਆਂ ਨੈ ਗਾਭ ਨਹੀਂ ਸਿੱਟਿਆਂ, ਅਤੇ ਨਾ ਤੇਰੇ ਅੱਯੜਾਂ ਦੇ ਛੱਤੇ ਮੈਂ ਖਾਹਦੇ।ਉਹ ਜੋ ਫਾੜਿਆ ਗਿਆ, ਸੋ ਮੈਂ ਤੇਰੇ ਪਾਹ ਨਾ ਆਂਦਾ, ਬਲਕ ਉਹ ਦਾ ਘਾਟਾ ਮੈਂ ਆਪਣੇ ਉੱਪੁਰ ਝੱਲਿਆ; ਉਹ ਜੋ ਦਿਨ ਅਕੇ ਰਾਤ ਨੂੰ ਚੋਰੀ ਗਿਆ, ਸੋ ਤੈਂ ਉਸ ਦੀ ਨਿਸਾ ਮੇਰੇ ਥੀਂ ਕਰ ਲਈ; ਇਸ ਤਰਾਂ ਮੈਂ ਰਿਹਾ, ਜੋ ਦਿਨ ਨੂੰ ਧੁੱਪ ਅਤੇ ਰਾਤ ਨੂੰ ਪਾਲਾ ਮੈ ਨੂੰ ਖਾ ਗਿਆ, ਅਤੇ ਮੇਰੀਆਂ ਅੱਖਾਂ ਤੇ ਨੀਂਦ ਜਾਂਦੀ ਰਹੀ।ਹੁਣ ਮੈ ਨੂੰ ਤੇਰੇ ਘਰ ਵਿਚ ਤੇਰੀ ਸੇਵਾ ਕਰਦੇ ਨੂੰ ਬੀਹ ਬਰਸਾਂ ਹੋਈਆਂ; ਚੋਦਾਂ ਵਰਿਹਾਂ ਤੇਰੀਆਂ ਦੁਹਾਂ ਧੀਆਂ ਦੀ ਲਈ, ਅਤੇ ਛੇ ਵਰਿਹਾਂ ਤੇਰੇ ਅੱਯੜ ਦੇ ਵਾਸਤੇ; ਅਤੇ ਦਸ ਫੇਰੀਂ ਤੈਂ ਮੇਰੀ ਮਜੂਰੀ ਵਟਾ ਸਿੱਟੀ।ਜੇ ਮੇਰੇ ਪਿਤਾ ਦਾ ਪਰਮੇਸੁਰ, ਅਬਿਰਹਾਮ ਦਾ ਪਰਮੇਸੁਰ, ਅਤੇ ਉਹ, ਕਿ ਜਿਸ ਤੇ ਇਸਹਾਕ ਬੀ ਭਉ ਰਖਦਾ ਹੈ, ਮੇਰੀ ਵਲ ਨਾ ਹੁੰਦਾ, ਤਾਂ ਤੈਂ ਅੱਜ ਮੈ ਨੂੰ ਸੱਖਣੇ ਹੱਥ ਕੱਢ ਦਿੱਤਾ ਹੁੰਦਾ।ਪਰਮੇਸੁਰ ਨੈ ਮੇਰੀ ਵਿਪਤਾ ਅਤੇ ਮੇਰੇ ਹੱਥਾਂ ਦੀ ਮਿਹਨਤ ਉਪੁਰ ਨਜਰ ਕੀਤੀ, ਅਤੇ ਕੱਲ ਰਾਤ ਨਿਆਉਂ ਕੀਤਾ।ਤਦ ਲਾਬਾਨ ਨੈ ਉੱਤਰ ਦਿੱਤਾ, ਅਤੇ ਯਾਕੂਬ ਨੂੰ ਕਿਹਾ, ਜੋ ਧੀਆਂ ਤਾ ਮੇਰੀਆਂ ਹੀ ਧੀਆਂ ਹਨ, ਅਤੇ ਪੁੱਤ ਤਾ ਮੇਰੇ ਹੀ ਪੁੱਤ ਹਨ, ਅਤੇ ਅੱਯੜ ਮੇਰੇ ਅੱਯੜ ਹਨ,ਅਤੇ ਸਭ ਕੁਝ, ਜੋ ਤੂੰ ਵੇਖਦਾ ਹੈਂ, ਸੋ ਮੇਰਾ ਹੈ; ਹੁਣ ਮੈਂ ਆਪਣੀਆਂ ਇਨਾਂ ਧੀਆਂ ਦੀ ਲਈ, ਅਤੇ ਉਨਾਂ ਦੇ ਪੁੱਤਾਂ ਦੀ ਲਈ, ਜੋ ਜੰਮੇ ਹਨ, ਅੱਜ ਦੇ ਦਿਨ ਕੀ ਕਰਾਂ?ਇਸ ਕਰਕੇ ਹੁਣ ਆਉ, ਮੈਂ ਆਪਣੇ