ਇਹ ਸਫ਼ਾ ਪ੍ਰਮਾਣਿਤ ਹੈ

( ੪ )

ਯੂਸਫ਼ ਪਿਛੇ ਮੈਂ ਭੀ ਹੋਈ ਝੱਲੀ ਜੇ॥ ਲੱਗੇ ਇਸ਼ਕ ਹਿਦਾਇਤ ਉਸਨੂੰ ਕਿਸਮਤ ਜਿਦੀ ਅਵੱਲੀ ਜੇ ॥ ੪ ॥

ਚੜ੍ਹਦੇ ਸਾਵਨ ਮੀਂਹ ਬਰਸਾਵਨ ਸਈਆਂ ਪੀਂਘਾਂ ਪਾਈਆਂਨੀ।। ਕਾਲੀ ਘਟਾ ਸਿਰੇ ਪਰ ਮੇਰੇ ਜ਼ਾਲਮ ਇਸ਼ਕ ਝੜਾਈਆਂ ਨੀ।। ਬਿਜਲੀ ਚਮਕੇ ਬਿਰਹੋਂ ਵਾਲੀ ਨੈਣਾਂ ਝੜੀਆਂ ਲਾਈਆਂਨੀ।। ਸੌਖਾ ਇਸ਼ਕ ਹਿਦਯਤ ਦਿਸੇ ਇਸ ਵਿਚ ਸਖਤ ਬਲਾਈਆਂਨੀ॥੫॥

ਭਾਦ੍ਰੋਂ ਭਾਇ ਇਸ਼ਕ ਨੇ ਫੂਕੀ ਖੂਨ ਬਦਨ ਦਾ ਸੜਿਆ ਜੇ।। ਦਸ ਪੀਆ ਦੀ ਪੈਂਦੀ ਨਾਹੀਂ ਛਿਵਾਂ ਮਹੀਨਾ ਚੜਿਆ ਜੇ।। ਮੈਂ ਬੇਕਿਸਮਤ ਰੋਂਦੀ ਫਿਰਦੀ ਨਾਗ ਇਸ਼ਕਦਾ