ਪੰਨਾ:Angrezi Raj Vich Praja De Dukhan Di Kahani.pdf/30

ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੬

ਤਾਨ ਦੀ ਤਜਾਰਤ ਦਾ ਬੌਹਤ ਹਿੱਸਾ ਅੰਗ੍ਰੇਜ਼ਾਂ ਦੇ ਹੱਥ ਵਿੱਚ ਹੈ, ਰੇਲ ਦੇ ਜ਼ਰੀਏ ਦੇਸ਼ ਦਾ ਦਾਣਾਂ ਛੇਤੀ ੨ ਖਿੱਚ ਕੇ ਬਾਹਿਰ ਚਲਾ ਜਾਂਦਾ ਹੈ, ਅਤੇ ਇੰਂਗਲਸਤਾਨ ਦਾ ਮਾਲ ਆਸਾਨੀ ਨਾਲ ਮੁਲਕ ਦੇ ਦੂਰ ੨ ਹਿੱਸਿਆਂ ਵਿੱਚ ਪੌਹੰਚਾਇਆ ਜਾ ਸਕਦਾ ਹੈ, ਰੇਲ ਨਾਲ ਹਿੰਦੋਸਤਾਨ ਦੀ ਤਜਾਰਤੀ ਫਤੇਹੁ ਵਿੱਚ ਬੌਹਤ ਮਦੱਦ ਮਿਲਦੀ ਹੈ,

ਹਿੰਦੋਸਤਾਨ ਵਿੱਚ ਜੋ ਰੇਲਾਂ ਬਨਾਈਆਂ ਗਈਅਾਂ ਹਨ, ਉਹਨਾਂ ਦੇ ਕਾਰਨ ਸਾਨੂੰ ਹਰ ਸਾਲ ਇੱਕ ਬੜੀ ਭਾਰੀ ਰਕਮ ਇੰਗਲੈਂਡ ਦੀ ਧਨਵਾਨ ਟੋਲੀ ਨੂੰ ਦੇਨੀ ਪੈਂਦੀ ਹੈ, ਅਤੇ ਗ੍ਵਰਮਿੰਟ ਹਿੰਦ ਨੂੰ ਬੌਹਤ ਲਾਭ ਹੁੰਦਾ ਹੈ, ਰੇਲ ਬਨੌਣ ਵਾਸਤੇ ਜੋ ਰੁਪੈਯਾ ਲਿਆ ਗਿਆ ਹੈ, ਉਸ ਦੀ ਬਾਬਤ ਸੂਦ ਦੇਨਾ ਪੈਂਦਾ ਹੈ, ਅਤੇ ਇਹ ਵਿਯਾਜ ਇੰਗਲੈਂਡ ਦੀ ਧਨਾਡ ਸਾਹੂਕਾਰਾਂ ਦੀ ਜੇਬ ਵਿੱਚ ਜਾਂਦਾ ਹੈ, ਸੂਦ ਦੇ ਕੇ ਜੇਹੜੀ ਰਕਮ ਬਚਦੀ ਹੈ, ਉਹ ਸ੍ਰਕਾਰ ਲੈ ਲੈਂਦੀ ਹੈ, ਏਸ ਵਾਸਤੇ ਰੇਲਾਂ ਮਾਲੀ ਤੌਰ ਪ੍ਰ ਭੀ ਦੇਸ਼ ਵਾਸਤੇ ਜ਼ੈਹਰ ਹਨ, ਪੇਹਿਲੇ ਹਿੰਦੋਸਤਾਨ ਦੇ ਧਨੀਆਂ ਨੂੰ ਲੁੱਟ ਕੇ ਇੰਗਲਸਤਾਨ ਭਰਿਆ ਜਾਂਦਾ ਹੈ, ਫੇਰ ਓਸ ਰੁਪੈਏ ਨੂੰ ਰੇਲਾਂ ਬਨੌਣ ਵਾਸਤੇ ਕਰਜ਼ ਲਿਆ ਜਾਂਦਾ ਹੈ, ਮਗਰੋਂ ਵਿਆਜ ਦਿੱਤਾ ਜਾਂਦਾ ਹੈ, ਅਗ੍ਰ ਰੇਲਾਂ ਅਾਪਨੇ ਪੈਸੇ ਨਾਲ ਬਨਾਈਆਂ ਜਾਂਣ, ਤਾਂ ਦੇਸ਼ ਦੇ ਧਨੀਆਂ ਨੂੰ ਫੈਦਾ ਹੋਵੇ, ਅਤੇ ਪ੍ਰਜਾ ਨੂੰ ਭੀ ਉਸ ਦਾ ਹਿੱਸਾ ਮਿਲੇ!

੩੧ ਮਾਰਚ ੧੯੧੨ ਤੱਕ ਗ੍ਵਰਮਿੰਟ ੨ ਅਰਬ ੨ ਕਰੋੜ ੪੪ ਲੱਖ ੪੨ ਹਜ਼ਾਰ ੧੦੫ ਰੁਪੈਏ ਰੇਲਾਂ ਉੱਤੇ ਖ੍ਰਚ ਕਰ ਚੁੱਕੇ ਹਨ, ਰੇਲਾਂ ਦੀ ਆਮਦਨੀ ਹੇਠ ਲਿਖੇ ਨਕਸ਼ੇ ਤੋਂ ਸਾਬਤ ਹੁੰਦੀ ਹੈ, ਇਸ ਵਿਚੋਂ ਵੱਡਾ ਹਿੱਸਾ ਇੰਗਲੈਂਡ ਦੇ ਪੈਸੇ ਵਾਲਿਅਾਂ ਨੂੰ ਦਿੱਤਾ ਜਾਂਦਾ ਹੈ, ਬਾਕੀ ਰਕਮ ਗ੍ਵਰਮਿੰਟ ਹਿੰਦ ਰੱਖ ਲੈਂਦੀ ਹੈ,

ਸਾਲਕੁਲ ਬਚੱਤ

ਸਨ ੧੯੦੨ ਵਿੱਚ ੧੭ ਕਰੋੜ ੨੨ ਲੱਖਰੁਪੈਯਾ

" ੧੯੦੩ " ੧੮ " ੯੦ " "