ਪੰਨਾ:Alochana Magazine September 1960.pdf/9

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ਸਮਾਜ ਦੇ ਹਰ ਪੱਖ ਤੇ ਡੂੰਘਾਈ ਤੇ ਨੀਝ ਭਰਿਆ ਦ੍ਰਿਸ਼ਟੀਕੋਣ ਉਸ ਨੇ ਦਿੱਤਾ ਹੈ । ਹੁਣ ਉਸ ਦਾ ਵਿਚਾਰ ਹੈ ਕਿ ਜੀਵਨ ਸਾਹਿਤ ਦੀ ਸਮਗਰੀ ਦਾ ਅਮੁਕ ਭੰਡਾਰ ਹੈ । ਉਸ ਨੇ ਕੇਵਲ ਕੋਰਾ ਉਪਦੇਸ਼ ਦੇਣ ਲਈ ਜਾਂ ਸਿਧਾਂਤਕ ਵਿਆਖਿਆ ਲਈ ਆਪਣੀਆਂ ਕਹਾਣੀਆਂ ਨਹੀਂ ਲਿਖੀਆਂ ਹਨ, ਸਮਾਜ ਦਾ ਯਥਾਰਥ ਰੂਪ ਚਿਤਰਦੇ ਹੋਏ ਉਸ ਦੇ ਭਲੇ ਜਾਂ ਕਲਿਆਣ ਨੂੰ ਮੁਖ ਰਖਦੇ ਹੋਏ ਵੀ ਕਲਾ ਦਾ ਪੱਲਾ ਨਹੀਂ ਛਡਿਆ । ਦੂਜੇ ਸ਼ਬਦਾਂ ਵਿੱਚ ਉਸ ਨੇ ਸ਼ਤਯੰ ਸਿਵੰ, ਦੇ ਨਾਲ ਹੀ ਸੁੰਦਰਮ ਨੂੰ ਵੀ ਚੇਤੇ ਰਖਿਆ ਹੈ । ਉਸ ਨੇ ਹਰ ਸੰਭਵ ਜਤਨ ਕੀਤਾ ਹੈ ਕਿ ਉਸ ਦੀਆਂ ਕਹਾਣੀਆਂ ਵਿੱਚ ਕੇਵਲ ਕਿਸੇ ਦਲ-ਵਿਸ਼ੇਸ਼ ਜਾਂ ਰਾਜਨੀਤਕ ਸਿਧਾਂਤ ਦੀ ਹੀ ਬੂ ਨਾ ਆਵੇ । “ਨਵਾਂ ਰੰਗ' ਦੀ ਭੂਮਿਕਾ ਵਿੱਚ ਉਹ ਲਿਖਦੇ ਹਨ-“ਕਾਫੀ ਪੁਰਾਣੇ ਸਮੇਂ ਤੋਂ ਅਸੀਂ ਸਤਯੇ, ਸਿ ਤੇਵੇਂ ਸੁੰਦਰ ਨੂੰ ਭਾਰਤੀ ਕਲਾ ਤੇ ਸਾਹਿੱਤ ਵਿੱਚ ਅਪਣਾਇਆ ਹੈ । ਮੈਂ ਆਪਣੇ ਆਪ ਨੂੰ ਭਾਰਤੀ ਸਾਹਿੱਤਕ ਪਰੰਪਰਾ ਦਾ ਅਨੁਗਰਾਮੀ ਮੰਨਦਾ ਹਾਂ । ਕਲਾ ਸਮਾਜ ਲਈ ਦੇ ਸਿਧਾਂਤ ਨੂੰ ਮੰਨਣ ਵਾਲਾ ਹਰ ਉਹ ਕਲਾਕਾਰ ਜਿਹੜਾ ਕਿ ਕੋਰੀਆਂ ਕਪੋਲ-ਕਲਪਤ ਲਿਖਤਾਂ ਨਹੀਂ ਲਿਖਦਾ ਅਤੇ ਕਲਾ ਨੂੰ ਕੇਵਲ ਮਨ-ਪਰਚਾਵੇ ਦਾ ਸਾਧਨ ਨਹੀਂ ਸਮਝਦਾ, ਉਹ ਸੁਭਾਵਕ ਤੌਰ ਤੇ ਪ੍ਰਤੀਕ੍ਰਿਆ-ਸਰੂਪ ਕੇਵਲ ਯਥਾਰਥਵਾਦ ਦਾ ਪੱਲਾ ਫੜ ਕੇ ‘ਕਲਾ ਤੋਂ ਬੇਮੁੱਖ ਹੋ ਜਾਂਦਾ ਹੈ, ਪਰ ਸਾਡੇ ਲਈ ਇਹ ਸੰਤੋਸ਼ ਵਾਲੀ ਗੱਲ ਹੈ ਕਿ ਸੁਜਾਨ ਸਿੰਘ ਨੇ ਸਤਯੰ ਤੇ ਸਿਵੰ ਨੂੰ ਸੁੰਦਰਮ ਤੇ ਆਧਾਰਤ ਰਖਿਆ ਹੈ, ਜਿਸ ਨੂੰ ਕਿ ਇਕ ਸੁਚੱਜਾ ਤੇ ਸੱਚਾ-ਸੁੱਚਾ ਕਲਾਕਾਰ ਹੀ ਨਿਭਾ ਸਕਦਾ ਹੈ । ਇਸੇ ਲਈ ਉਸ ਦਾ ਕਥਨ ਹੈ ਕਿ “ਮੈਂ ਯਤਨ ਕਰਦਾ ਹਾਂ ਕਿ ਲਗਦੀ ਵਾਹ ਜ਼ਾਲਮ ਟੋਲੇ ਦਾ ਹਮਾਇਤੀ ਨ ਬਣਦਾ ਹੋਇਆ, ਸਗੋਂ ਉਸ ਦੇ ਬੇ-ਰਹਿਮ ਹੱਥਾਂ ਨੂੰ ਰੋਕਦਾ ਹੋਇਆ, ਸਰਬ-ਹਿਤੈਸ਼ੀ ਸਾਹਿੱਤ ਲਿਖਾਂ । ਭਾਰਤ ਦੇ ਕਰੋੜਾਂ ਮਿਹਨਤਕਸ਼ ਇਨਸਾਨਾਂ ਦੇ ਹਿੱਤ ਵਿੱਚ ਲਿਖਣਾ ਮੇਰਾ ਧਰਮ ਹੈ । ਇਥੇ ਉਸ ਦਾ ਜਤਨ ਕਰਦਾ ਹਾਂ ਕਹਿਣ ਦਾ ਭਾਵ ਇਹੋ ਹੈ ਕਿ ਉਹ ਵਿਚਾਰਾਂ ਨੂੰ ਘਟਨਾਵਾਂ ਤੇ ਭਾਰੂ ਨਹੀਂ ਬਣਨ ਦਿੰਦਾ, ਸਗੋਂ ਘਟਨਾਵਾਂ ਦਾ ਵਿਧਾਨ ਹੀ ਇਵੇਂ ਕਰਦਾ ਹੈ ਕਿ ਤੇ ਸਿਧ ਹੀ ਉਨ੍ਹਾਂ ਵਿਚੋਂ ਵਿਚਾਰਾਂ ਦੀ ਝਲਕ ਮਿਲ ਜਾਏ । ਇਹੀ ਕਾਰਣ ਹੈ ਕਿ ਇਸ ਨੇ ਕਿਤੇ ਵੀ ਸੇਖੋਂ ਸਾਹਿਬ ਵਾਂਗੂੰ ਕਿਸੇ ਪਾਤਰ ਤੋਂ ਲੰਮਾ ਲੰਮਾ ਵਿਆਖਿਆਣ ਨਹੀਂ ਦਿਲਵਾਇਆ ਅਤੇ ਨਾ ਹੀ ਮਜ਼ਦਰ-ਮਜ਼ਦਰਨਾਂ ਨੂੰ ਮਾਰਕਸ ਅਤੇ ਲੈਨਨ ਦੇ ਸਿਧਾਂਤਾਂ ਤੇ ਬਹਿਸ ਕਰਦੇ ਹੀ ਦਿਖਾਲਿਆ ਹੈ । ਇਸੇ ਲਈ ਮੈਂ ਕਹਾਂਗਾ ਕਿ ਸੁਜਾਨ' ਜੀ ਕਲਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਇਨ੍ਹਾਂ ਦੀ ਕਲਾ ਬਿਲਕੁਲ ਸ਼ੁਧ ਤੇ ਪਵਿੱਤਰ ਹੈ ਜਿਸ ਵਿੱਚ ਰਾਜਨੀਤੀ ਦੀ ਗੰਦਗੀ ਨੇ ਸੜਾਂਦ ਪੈਦਾ ਨਹੀਂ ਕੀਤਾ “ਨਵਾਂ ਰੰਗ ਦੀ ਹਰ ਕਹਾਣੀ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਉਹ o