ਪੰਨਾ:Alochana Magazine September 1960.pdf/8

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਕਰਮ ਚੰਦ ਨੂੰ ਸੂਝ ਆਉਂਦੀ ਹੈ ਕਿ “ਕੱਚੀ ਚੀਜ਼ ਦਾ ਮੁਲ, ਮਿਹਨਤ ਤਿਆਰ ਕੀਤੀ ਚੀਜ਼ ਬਣਾ ਕੇ ਵਧਾਉਂਦਾ ਸੀ, ਪੈਸਾ ਨਹੀਂ । ਇਹਨਾਂ ਸਾਧਨਾਂ ਨੂੰ ਪ੍ਰਾਪਤ ਕਰਨ ਲਈ ਹਿੰਸਾ ਦਾ ਆਸਰਾ ਲੈ ਲੈਣਾ ਵੀ ਯੋਗ ਦਸਿਆ ਗਇਆ ਹੈ, ਜਿਸ ਨਲ ਸ਼ਾਇਦ ਬਹੁਤ ਲੋਗ ਸਹਿਮਤ ਨਾ ਹੋਣ, ਕਿਉਂਕਿ ਉਹ 'ਮਨ ਜੀਤੇ ਜਗ ਜੀਤ' ਦੇ ਸਿਧਾਂਤ ਨੂੰ ਮੰਨਦੇ ਹਨ । ਸੁਜਾਨ ਸਿੰਘ ਦਾ ਵਿਚਾਰ ਹੈ ਕਿ ਕਿਸਾਨ ਤੇ ਮਜ਼ਦੂਰ ਦਾ ਪੈਦਾਵਾਰ ਦੇ ਸਾਧਨਾਂ ਤੇ ਕਬਜ਼ਾ ਕਰਨ ਲਈ ਲੜਨਾ ਉਨ੍ਹਾਂ ਦਾ ਹਕ ਲਈ ਲੜਨਾ ਹੈ ਤੇ ਉਸੇ ਵਿਚ ਸਾਰਿਆਂ ਦਾ ਮੁਖ ਹੈ । ਅਤੇ ਇਸ ਕੰਮ ਲਈ ਉਹ ਜਗ ਦੇ ਮਜ਼ਦੂਰਾਂ ਕਿਸਾਨਾਂ ਨੂੰ ਵੰਗਾਰਦਾ ਹੋਇਆ ਇਕ ਹੋਣ ਲਈ ਪ੍ਰੇਰਦਾ ਹੈ । ਮਜ਼ਦੂਰ-ਕਿਸਾਨਾਂ ਦੀ ਮੁਕਤੀ ਦਾ ਇਹ ਸੁੰਦਰ ਸੁਨੇਹਾ ਦੇ ਕੇ ਲਿਖਾਰੀ ਸਚੇ ਅਰਥਾਂ ਵਿਚ ਸਮਾਜ-ਸੇਵਾ ਲਈ ਅਗਵਾਈ ਕਰਦਾ ਪ੍ਰਤੀਤ ਹੁੰਦਾ ਹੈ । 'ਲਾਲ ਮੁਨੀ ਦਾ ਫੇਰਾ` ਵਿਚ ਲਾਲ ਮੁਨੀ ਇਕ ਠੋਸ ਹਕੀਕਤ ਦੀ ਤਿਮਾ ਬਣ ਕੇ ਪੂੰਜੀਪਤੀ ਨੂੰ ਸੰਭਲ ਜਾਣ ਲਈ ਚੇਤਾਵਨੀ ਕਰਦਾ ਹੈ, ਜਿਹੜਾ ਕਿ ਜ਼ਾਲਮ ਦੇ ਮਨ ਦਾ ਭਤ ਤੋਂ ਛੁਟ ਕੁਝ ਵੀ ਨਹੀਂ ਹੈ | ਅਗੇ ਜਾ ਕੇ ਉਹ ਵੀ ਹਿੰਸਾ ਦੀ ਪ੍ਰੋੜਤਾ ਕਰਦਾ ਹੋਇਆ ਕਹਿੰਦਾ ਹੈ, “ਮੇਰੀ ਹਿੰਸਾ ਬਚਾ ਦੀ ਹਿੰਸਾ ਹੈ ਤੇ ਹਿੰਦ ਦੇਸ਼ ਉਸ ਤੋਂ ਵੀ ਅਨਜਾਣ ਨਹੀਂ । ਪੋਰਸ, ਪ੍ਰਤਾਪ ਤੇ ਸ਼ਿਵਾ ਜੀ ਵਿਚ ਮੇਰਾ ਉਹ ਸਾਮਿਕਮਕ ਰੂਪ ਵੀ ਮੌਜੂਦ ਸੀ, ਤੁਸੀਂ ਪੂੰਜੀਪਤੀ) ਵੀ ਹੰਸਾ ਕਰਦੇ ਹੋ, ਗਰੀਬ ਦੇ ਗਲ ਤੇ ਛੁਰੀ ਵਾਹੁੰਦੇ ਹੋ । ਇਨ੍ਹਾਂ ਅਖੀਰ ਵਾਲੀਆਂ ਦੇ ਕਹਾਣੀਆਂ ਨੂੰ ਪੜ੍ਹਕੇ ਹਿੰਸਾ ਤੇ ਆਧਾਰਤ ਸਮਾਜਵਾਦ ਦੀ ਪੁਸ਼ਟੀ ਹੁੰਦੀ ਹੈ । ਆਖਰ ਸਮੁਚੇ ਰਾਸ਼ਟਰ-ਧਨ ਤੇ ਦੋ-ਚਾਰ ਪੰਜੀਪਤੀਆਂ ਦਾ ਜਿੰਨ-ਜੱਫਾ ਕੇਵਲ ਉਪਦੇਸ਼ ਝਾੜਣ ਨਾਲ ਜਾਂ 'ਹਿਰਦੇ-ਪਰੀਵਰਤਣ ਨਾਲ ਨਹੀਂ ਤੁੜਾਇਆ ਜਾ ਸਕਦਾ, ਇਹ ਤਾਂ ਬੇਜ਼ਮੀਨੇ ਤੇ ਘਟ ਜ਼ਮੀਨੇ ਕਿਸਾਨਾਂ ਦੇ ਸਲੰਘ, ਤੰਗਲੀਆਂ ਤੇ ਸੋਟੇ ਹੀ ਉਨ੍ਹਾਂ ਨੂੰ ਸਿਧੇ ਰਸਤੇ ਪਾ ਸਕਦੇ ਹਨ । ਉਪਦੇਸ਼ਾਂ ਨਾਲ ਕਦੇ ਪਹਾੜ ਢਹਿਣ ਲਗੇ ਹਨ ? ਮੁਸੀਬਤਾਂ ਵੇਲੇ ਮਹਾਰਾਣਾ ਪਤਾਪ ਨੂੰ ਆਪਣੀ ਸਾਰੀ ਧਨ-ਸੰਪਦਾ ਭੇਟ ਕਰਣ ਵਾਲੇ ‘ਭਾਮਾ ਸ਼ਾਹ’ ਜਣੇ-ਖਣੇ ਨਹੀਂ ਹੋ ਸਕਦੇ । ਉਹ ਸ਼ਾਹ ਜਿਹੜੇ ਕਿ ਕਿਸੇ ਮਜ਼ਦੂਰ ਨੂੰ ਆਪਣੇ ਆਪ ਆਮਦਨੀ ਦਾ ਹਿਸਾ ਦੇਣਾ ਤਾਂ ਦੂਰ, ਸਗੋਂ ਦੇਸ਼ ਦੀਆਂ ਪੰਜ-ਸਾਲਾ ਪਲਾਨਾਂ ਵਿਚੋਂ ਧੜਾਧੜ ਰੁਪਿਆਂ ਵੱਢ ਰਹੇ ਹੋਣ, ਉਨ੍ਹਾਂ ਨੇ ਕੀ ਮੁਸੀਬਤ-ਸੇ ਦੇਸ਼ ਨੂੰ ਜੁਆਂ ਦੇ ਦੇਣੀਆਂ ਸਨ। ਇਹ ਤਾਂ ਲੋਕ-ਭਾਂਤੀ ਦੁਆਰਾ ਹੀ ਸੰਭਵ ਹੈ । “ਨਵਾਂ ਰੰਗ’ ਵਿਚ ਵਾਸਤਵ ਵਿਚ ਹੀ ਸੁਜਾਨ ਸਿੰਘ ਦਾ ਅਸਾਨੂੰ ਨਵਾਂ ਰੂਪ ਮਲੂਮ ਹੋਇਆ ਹੈ । ਇਸ ਵਿੱਚ ਉਹ ਵਧੇਰੇ ਸੂਝਵਾਨ ਵਿਚਾਰਕ ਬਣ ਗਿਆ ਹੈ m.