ਪੰਨਾ:Alochana Magazine September 1960.pdf/6

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

| ‘ਨਰਕਾਂ ਦੇ ਦੇਵਤੇ ਵਿਚਕਾਰ ਉਨਾਂ ਸਮਾਜ-ਸੇਵੀ ਕਰਮ-ਵੀਰਾਂ ਦਾ ਜ਼ਿਕਰ ਹੈ ਜਿਹੜੇ ਕਿ ਨਰਕਾਂ ਜਿਹੇ ਆਵਾਸਾਂ ਵਿਚ ਰਹਿੰਦੇ ਹੋਏ ਵੀ ਦੇਵ-ਆਤਮਾ (ਪਵਿਤਰ ਆਤਮਾ) ਰਖਦੇ ਹਨ । ਵਿਚਾਰੇ ਕਿਸੇ ‘ਕਾਮੇ ਮਜ਼ਦੂਰ’ ਮਾਸਟਰ ਨੂੰ ਗਰਮ ਕੋਟ ਨਹੀਂ ਲੱਭਦਾ ਤਾਂ ਕਿਸੇ ਨੂੰ ਰਜ਼ਾਈ ਨਹੀਂ ਨਸੀਬ ਹੁੰਦੀ, ਪਰ ਫਿਰ ਵੀ ਉਹ ਜੀਵਨ-ਪੰਧ ਵਿਚ ਕਦੇ ਨਿਰਾਸ਼ ਨਹੀਂ ਹੁੰਦੇ, ਕਦੇ ਡਿੱਗਦੇ ਨਹੀਂ । “ਇਮਤਿਹਾਨ’ ਵਿਚ ਦਸਿਆ ਗਇਆ ਹੈ ਕਿ ਲੋਕਾਂ ਲਈ, ਪੇਂਡੂ ਹਾਰੇ-ਹੱਟੇ ਮਜ਼ਦੂਰ-ਕਾਮਿਆਂ ਲਈ ਕੰਮ ਕਰਨ ਵਾਲੇ, ਦਰਦ-ਪਿਆਰ ਰੱਖਣ ਵਾਲੇ ਬੰਦੇ ਆਪਣੇ ਰਾਹ ਉੱਤੇ ਨਿਡਰ ਹੋ ਕੇ ਚਲਦੇ ਹਨ, ਦੁਨੀਆਂ ਦੇ ਲੋਭ-ਲਾਲਚ ਜਾਂ ਇਸਤ੍ਰੀ-ਪੁਰਸ਼ ਦੇ ਪ੍ਰੇਮ ਦਾ ਛਲਾਵਾ ਉਨ੍ਹਾਂ ਨੂੰ ਆਪਣੇ ਕੰਡਿਆਲੇ ਰਾਹ ਤੋਂ ਗਿਰਾ ਨਹੀਂ ਸਕਦੇ, ਉਨ੍ਹਾਂ ਦੇ ਨਿਸਚੇ ਅਟੱਲ ਹਨ । “ਇੱਜ਼ਤ ਦਾ ਸਵਾਲ’ ਵਿਚ ਤਥਾਕਥਤ ਉੱਚੀ ਜਾਤ ਤੇ ਨੀਵੀਂ ਜ਼ਾਤ ਦੀ ਧੀ-ਭੈਣ ਦੀ ਸਾਂਝ ਵਿਖਾਈ ਗਈ ਹੈ । ਟੋਮੀ ਇਕ ਪ੍ਰਤੀਕਾਤਮਕ ਕਹਾਣੀ ਹੈ, ਜਿਸ ਵਿਚ ਟੌਮੀ ਤੇ ਜੈਕ ਦੇ ਚਰਿੜਾਂ ਰਾਹੀਂ ਬਦੇਸ਼ੀ ਟੁੱਕੜਾਂ ਤੇ ਪਲੇ ਆਦਮੀ ਅਤੇ ਸੁਦੇਸ਼ੀ ਵਾਤਾਵਰਣ ਵਿਚ ਰਹਿਣ ਵਾਲੇ ਆਦਮੀ ਵਿਚ ਭੇਦ ਦਰਸਾਇਆ ਗਇਆ ਹੈ । ‘ਦੇ ਰਸਤੇ ਵਿਚ ਪੂੰਜੀਪਤੀ ਮਜ਼ਦੂਰ ਦਾ ਭੇਦ ਪੂਰੀ ਤਰ੍ਹਾਂ ਸਪਸ਼ਟ ਕੀਤਾ ਗਇਆ ਹੈ । "ਗਿਆਨ, ਇਕ ਹੁੰਦੀਆਂ ਨੇ ਵੱਡੀਆਂ ਮੱਛੀਆਂ ਤੇ ਦੂਜੇ ਹੁੰਦੇ ਨੇ ਪੂਰੀ, ਵੱਡੀਆਂ ਮੱਛੀਆਂ ਹੁੰਦੀਆਂ ਨੇ ਪੂੰਗ ਨੂੰ ਖਾਣ ਲਈ ਤੇ ਪੂੰਗ ਹੁੰਦੇ ਨੇ ਖਾਧੇ ਜਾਣ ਲਈ । ਸੋ ਕਿਉਂ ਨ ਬੰਦਾ ਵੱਡੀ ਮੱਛੀ ਬਣੇ ।” ਇਸ ਸਮਾਜ ਵਿਚ ਜ਼ੋਰਾਵਰ ਕਮਜ਼ੋਰ ਨੂੰ ਖਾ ਜਾਂਦਾ ਹੈ ਅਤੇ ਉਨ੍ਹਾਂ ਕਮਜ਼ੋਰਾਂ ਅਤੇ ਦੁਖੀਆਂ ਦੀ ਹਾਮੀ ਭਰ ਕੇ ਉਨ੍ਹਾਂ ਨੂੰ ਆਪਣਾ ਅਸਲੀ ਸੰਗਠਤ ਰੂਪ ਦੱਸਣਾ ਸੁਜਾਨ ਸਿੰਘ ਦਾ ਕੰਮ ਹੈ । “ਸਭ-ਰੰਗ' ਦੀਆਂ ਕੁਝ ਕਹਾਣੀਆਂ ਤਾਂ ਉਪਰੋਕਤ ਅਧਿਯਨ ਵਿਚ ਹੀ ਆ ਜਾਂਦੀਆਂ ਹਨ, ਪਰ ਫਿਰ ਵੀ ਕੁਝ ਹੋਰ ਕਹਾਣੀਆਂ ਵੀ ਹਨ । 'ਬਾਗਾਂ ਦਾ ਰਾਖਾ ਕਹਾਣੀ ਵਿਚ ਵਿਚਾਰਾ ਹਰੀਜਨ ਮੁੰਡਾ ਲਾਲੇ ਦੇ ਲੁਕਾਟਾਂ ਦੀ ਰਾਖੀ ਕਰਦਾ ਹੈ, ਬੀਮਾਰੀ ਦੀ ਹਾਲਤ ਵਿਚ ਗਾਲਾਂ, ਝਾੜਾਂ (ਤੇ ਲੁਕਾਠਾਂ) ਵੀ ਖਾਂਦਾ ਹੋਇਆ ਬਾਗ ਦੀ ਸੰਭਾਲ ਕਰਦਾ ਹੈ ਅਤੇ ਆਪਣੇ ਪ੍ਰਾਣ ਦੇ ਦੇਂਦਾ ਹੈ । ਇਕ ਗਰੀਬ ਨੂੰ ਪੂੰਜੀਪਤੀ ਢਿਡਲ ਤਾਂ ਗਾਲਾਂ ਕੱਢਦੇ ਹੀ ਹਨ । ਉਨ੍ਹਾਂ ਦੇ ਘਰ ਵਾਲੇ ਵੀ ਘਿਰਣਾ ਕਰਦੇ ਹਨ । ‘ਸਵਰਗ ਦੀ ਝਲਕ’ ਵਿਚ ਰਿਕਸ਼ਾ ਵਾਲਿਆਂ ਦਾ ਮਸਤੀ ਭਰਿਆ ਜੀਵਨ ਹੈ । ‘ਕੁਲਫੀ' ਵਿਚੋਂ ਨੌਕਰੀ ਪੇਸ਼ਾ ਲੋਕਾਂ ਦੇ ਥੋਥੇ ਜੀਵਨ ਦਾ ਭੰਡਾ-ਫੋੜ ਕੀਤਾ ਗਇਆ ਹੈ ਕਿ ਕਿਵੇਂ ਚਿੱਟੇ ਗਲਮਿਆਂ ਵਾਲੇ ਬਾਬੁ ਆਪਣੇ ਬੱਚਿਆਂ ਦੀ ਛੋਟੀ ਜਿਹੀ ਰੀਝ ਨੂੰ ਵੀ ਪੂਰੀ ਨਹੀਂ ਕਰ ਸਕਦੇ । ਇਹ ਗੱਲ ਨਹੀਂ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਨਹੀਂ, ਸਗੋਂ ਇਸ ਕਰਕੇ ਕਿ ਉਨ੍ਹਾਂ ਦੀ ਜੇਬ