ਪੰਨਾ:Alochana Magazine September 1960.pdf/53

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਸ਼ ਨੂੰ ਮੰਦਾ ਕਿਉਂ ਆਖਿਆ ਜਾਏ, ਜਿਸ ਦੀ ਕੁਖੋਂ ਮਹਾਂ ਪੁਰਸ਼ ਪੈਦਾ ਹੁੰਦੇ ਹਨ, ਇਸਤ੍ਰੀ ਤੋਂ ਇਸਤ੍ਰੀਆਂ ਜੰਮਦੀਆਂ ਹਨ, ਇਸਤ੍ਰੀ ਤੋਂ ਬਿਨਾਂ ਸੰਸਾਰ ਤੇ ਕੋਈ ਵੀ ਨਹੀਂ: ਭੰਡਹੁ ਹੀ ਭੰਡੁ ਉਪਜੈ, ਭੰਡੈ ਬਾਝੁ ਨ ਕੋਇ ॥ ਨਾਨਕ ਭੰਡੈ ਬਾਹਰਾ, ਏਕੋ ਸਚੈ ਸੋਇ ॥ ਗੁਰੂ ਨਾਨਕ ਜੀ ਏਥੋਂ ਤਕ ਇਸਤ੍ਰੀ ਨੂੰ ਮਹਾਨ ਕਹਿੰਦੇ ਹਨ, ਕਿ ਇਸ ਤੋਂ ਬਿਨਾਂ ਸਚਾ ਵਾਹਿਗੁਰੂ ਹੀ ਹੈ । ਉਨ੍ਹਾਂ ਇਹ ਉਪਦੇਸ਼ ਅਚੇਤ ਹੀ ਨਹੀਂ ਕੀਤਾ ਸਗੋਂ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਜੇ ਇਸਤ੍ਰੀ ਨੂੰ ਪਤੀ ਪਰਵਾਨ ਨਾ ਕਰੇ ਤਾਂ ਉਸ ਲਈ ਸਮਾਜ ਵਿਚ ਕੋਈ ਥਾਂ ਨਹੀਂ ਰਹਿੰਦੀ । ਨਾ ਸਹੁਰੇ ਤੇ ਨਾ ਪੇਕੇ : ਸਹੁਰੇ ਢੋਈ ਨਾ ਮਿਲੈ, ਪੇਈਏ ਨਾਹੀਂ ਥਾਉਂ । ਇਹੋ ਨਹੀਂ ਕਿ ਗੁਰੂ ਸਾਹਿਬ ਦੀ ਕਬੀਰ ਜੀ ਨਾਲ ਇਸਤ੍ਰੀ ਸੰਬੰਧੀ ਵਿਚਾਰਧਾਰਾ , ਉਤੇ ਸੰਮਤੀ ਨਹੀਂ, ਇਸ ਤੋਂ ਅਗੇ ਵਧ ਕੇ ਉਹ ਸਮੇਂ ਦੀ ਰਾਜਸੀ ਹਾਲਤ ਨੂੰ ਵੀ ਗਹੁ ਨਾਲ ਵਿਚਾਰਦੇ ਹਨ । ਉਨ੍ਹਾਂ ਦੇ ਸਮੇਂ ਮੁਗਲਾਂ ਦੇ ਮੋਢੀ ਬਾਬਰ ਨੇ ਭਾਰਤ ਉਤੇ ਹਮਲਾ ਕੀਤਾ ਤੇ ਇਥੋਂ ਦੇ ਵਸਨੀਕਾਂ ਉਤੇ ਤਰ੍ਹਾਂ ਤਰ੍ਹਾਂ ਦੇ ਜ਼ੁਲਮ ਢਾਏ, ਜਿਨ੍ਹਾਂ ਨੂੰ ਵੇਖ ਕੇ ਗੁਰੂ ਜੀ ਦੀ ਆਤਮਾ ਕੁਰਲਾ ਉਠੀ : ਪਾਪ ਕੀ ਜੰਞ ਲੈ ਕਾਬਲਹੁ ਧਾਇਆ, ਜੋਰੀ ਮੰਗੈ ਦਾਨੁ ਵੇ ਲਾਲੋ । ਕਾਜੀਆਂ ਬਾਮਨਾਂ ਕੀ ਗਲ ਥਕੀ, ਅਗਦੁ ਪੜੈ ਸੈਤਾਨੁ ਵੇ ਲਾਲੋ । ਖੂਨ ਕੇ ਸੋਹਿਲੇ ਗਾਵਿਅਹਿ ਨਾਨਕ, ਰੱਤ ਕਾ ਕੰਗੂ ਪਾਇ ਵੇ ਲਾਲ । ਉਨਾਂ ਬਾਬਰ ਦੀ ਜਾਬਰ ਫੌਜ ਨੂੰ ਪਾਪ ਦੀ ਪੰਡ’ ਤੇ ‘ਸ਼ੈਤਾਨ' ਦਾ ਨਾਉਂ ਇਹ ਦਿਲ-ਕੰਬਾਊ ਨਜ਼ਾਰਾ ਵੇਖ ਕੇ ਦਿਤਾ : ਜਿਨਿ ਸਿਰ ਬੋਹਿਣ ਪੱਟੀਆਂ, ਮਾਂਗੀ ਪਾਏ ਸੰਧੂਰ ॥ ਸੇ ਸਿਰਿ ਕਾਤੀ ਮੁਨੀਅਨ, ਗਲ ਵਿਚ ਆਵੈ ਧੂੜਿ । ਮਹਿਲਾਂ ਅੰਦਰ ਹੁੰਦੀਆਂ, ਹੁਣ ਹਿਨਿ ਮਿਲਹਿ ਹਦੂਰ । ਕਬੀਰ ਤੇ ਗੁਰੂ ਨਾਨਕ ਸਮਕਾਲੀ ਸਨ ਉਨ੍ਹਾਂ ਦੀਆਂ ਜਨਮ ਤਿਥੀਆਂ ਨੂੰ ਵੇਖਕੇ ਪਤਾ ਲੱਗਦਾ ਹੈ ਕਿ ਲਗਭਗ ਪੈਂਤੀ ਚਾਲੀ ਸਾਲ ਦੇ ਸਮੇਂ ਵਿਚ ਦੋਵੇਂ ਮਹਾਨ ਵਿਅਕਤੀਆਂ ਇਕੱਠੀਆਂ ਇਸ ਦੇਸ਼ ਵਿਚ ਰਹੀਆਂ । ਪਰ ਜਿਥੇ ਕਬੀਰ ਜੀ ਦੇਸ਼ ਦੀ ਰਾਜਸੀ ਅਵਸਥਾ ਬਾਰੇ ਅਖਰ ਨਹੀਂ ਕਹਿੰਦੇ ਉਥੇ ਗੁਰੂ ਨਾਨਕ ਸਮੇਂ ਦੇ ਰਾਜ਼ਿਆਂ ਨੂੰ ਕਸਾਈਆਂ ਨਾਲ ਤੁਲਣਾ ਦਿੰਦੇ ਹਨ :- ਕਲ ਕਾਤੀ ਰਾਜੇ ਕਸਾਈ, ਧਰਮ ਪੰਖ ਕਰਉਡਰਿਆ । ਕੂੜ ਅਮਾਵਸ ਸਚ ਚੰਦਰਮਾ ਦੀਸੈ ਨਾ ਹੀ ਕਹਿ ਚੜਿਆ । 49