ਪੰਨਾ:Alochana Magazine September 1960.pdf/51

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੋਥੀ ਪੜੇ ਪੜਿ ਜਗ ਮੂਆ, ਪੰਡਿਤ ਭਯਾ ਨਾ ਕੋਇ ॥ ਢਾਈ ਅਕਸ਼ਰ ਪ੍ਰੇਮ ਕੇ, ਪੜੈ ਸੋ ਪੰਡਿਤ ਹੋਇ ॥ ਇਸੇ ਤਰ੍ਹਾਂ ਜਦ ਗੁਰੂ ਸਾਹਿਬ ਜਨੇਊ ਚੁਕੀ ਫਿਰ ਰਹੇ ਪਾਂਡਿਆਂ ਨੂੰ ਉਪਦੇਸ਼ ਦਿੰਦੇ ਹਨ : ਕਾਇਆਂ ਬ੍ਰਹਮਾ, ਮਨ ਹੈ ਧੋਤੀ, ਗਿਆਨ ਜਨੇਊ, ਧਿਆਨ ਕੁਸ਼ਪਾਤੀ । ਬਹਾਰਿ ਜਨੇਊ, ਜਿਚਰਿ ਜੋਤਿ ਹੈ ਨਾਲਿ, ਧੋਤੀ ਟਿਕਾ ਨਾਮਿ ਸਮਾਲਿ ॥ ਤਾਂ ਕਬੀਰ ਜੀ ਵੀ ਜਨੇਊ ਦੇ ਪਖੰਡ ਨੂੰ ਦਲੀਲ ਨਾਲ ਰਦ ਕਰਦੇ ਹਨ : | ਹਮ ਘਰਿ ਸੂਤ ਤਨਹਿ ਨਿਤੁ ਤਾਨਾ, ਕੰਧ ਜਨੇਉ ਤੁਮਾਰੇ । ਤੁਮ ਤਉ ਪੜਹੁ · ਬੇਦ ਗਾਇ, ਗੋਬਿੰਦ ਰਿਦੈ ਹਮਾਰੇ ॥ ਆਪ ਭੈੜੇ ਕੰਮ ਕਰਨ ਤੇ ਹੋਰਨਾਂ ਨੂੰ ਉਪਦੇਸ਼ ਦੇਣ ਵਾਲਿਆਂ ਨੂੰ ਗੁਰੂ ਜੀ ਕਹਿੰਦੇ ਹਨ: ਕੁੜ ਬੋਲਿ ਮੁਰਦਾਰ ਖਾਇ, ਅਵਰੀ ਨੇ ਸਮਝਾਵਣਿ ਜਾਇ ॥ ਮੁਠਾ ਆਪ ਮੁਹਾਏ ਸਾਥੈ, ਨਾਨਕ ਐਸਾ ਆਗੂ ਜਾਪੈ ॥ ਕਬੀਰ ਜੀ ਵੀ ਠੀਕ ਇਸੇ ਤਰ੍ਹਾਂ ਫੁਰਮਾਉਂਦੇ ਹਨ :- ਕਬੀਰ ਅਵਰਹ ਕਉ ਉਪਦੇਸਤੇ, ਮੁਖ ਮੈਂ ਪਰਿਹੈ ਰੇਤੁ ॥ ਰਾਸਿ ਬਿਰਾਨੀ ਰਾਖਤੇ, ਖਾਯਾ ਘਰ ਕਾ ਖੇਤੁ ॥ ਉਕਤ ਕੁਝ ਉਦਾਹਰਨਾਂ ਨਾਲ ਅਸੀਂ ਵੇਖਿਆ ਹੈ ਕਿ ਗੁਰੂ ਨਾਨਕ ਤੇ ਕਬੀਰ ਸਾਮਾਜਿਕ ਬੁਰਾਈਆਂ ਤੇ ਪਖੰਡ ਵਿਰੁਧ ਸਨ ਤੇ ਇਨ੍ਹਾਂ ਨੂੰ ਦੂਰ ਕਰਨ ਲਈ . ਸਮੇਂ ਸਮੇਂ ਆਪਣੇ ਉਪਦੇਸ਼ਾਂ ਨੂੰ ਕਵਿਤਾ ਰੂਪ ਵਿਚ ਪ੍ਰਗਟ ਕੀਤਾ । ਉਹ ਸਰਬ ਸਾਂਝੀ ਭਲਾਈ ਦੇ ਇੱਛਕ ਸਨ :- ਬੁਰਾ ਭਲਾ ਕਰੁ ਕਿਸ ਨੂੰ ਕਹੀਐ, ਦੀਸਹੁ ਹਿਮ ਗੁਰਮੁਖ ਸਚਿ ਲਹੀਐ ॥ (ਗੁਰੂ ਨਾਨਕ) ਨੀਚੇ ਲੋਇਨ ਕਰ ਰਹਊ, ਲੈ ਸਾਜਨ ਘਟ ਮਾਹਿ । ਸਭ ਰਸ ਖੇਲਉ ਪੀਆ ਸਉ, ਕਿਸੀ ਲਖਾਵਉ ਨਾਹਿ । (ਕਬੀਰ ਜੀ) | ਇਸ ਤਰ੍ਹਾਂ ਸਰਬ ਸਾਂਝੀ ਭਲਾਈ ਲਈ ਜੂਝਦੇ ਇਕੋ ਵਾਹਿਗੁਰੂ ਦੇ ਉਪਾਸ਼ਕ ਕਬੀਰ ਤੇ ਗੁਰੂ ਨਾਨਕ ਅਪਣੇ ਪ੍ਰੇਮੀ ਨੂੰ ਪਾਣ ਦਾ ਇਕੋ ਰਾਹ ਦਸਦੇ ਹਨ । ਮਸ਼ਰ ਪਾਣ ਲਈ ਗੁਰੂ ਦੀ ਲੋੜ ਹੈ । ਗੁਰੂ ਬਿਨਾਂ ਗਿਆਨ ਨਹੀਂ :- ਕੁੰਭੇ ਬਧਾ ਜਲ ਰਹੇ, ਜਲ ਬਿਨੁ ਕੁੰਭ ਨਾ ਹੋਇ । ਗਿਆਨ ਕਾ ਬੱਧਾ ਮਨੁ ਰਹੇ, ਗੁਰ ਬਿਨ ਗਿਆਨ ਨ ਹੋਇ ॥ 80