ਪੰਨਾ:Alochana Magazine September 1960.pdf/5

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋਵੇ ਅਤੇ ਜਿਹੜਾ ਸਿਰਕੱਢ ਜਾਂ ਨਿਧੜਕ ਸਮਾਜ-ਸੇਵੀ ਹੋਵੇ ਇਸ ਗਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਸੁਜਾਨ ਸਿੰਘ ਅਜਿਹਾ ਹੀ ਸਮਾਜ ਸੇਵੀ ਲੋਕ-ਕਲਾਕਾਰ ਹੈ । ਸੁਜਾਨ ਸਿੰਘ ਨੇ ਇਸ ਸਮਾਜਵਾਦ ਉਤੇ ਵਿਚਾਰ ਕੀਤਾ ਅਤੇ ਜੀਵਨ ਦੀਆਂ ਨਿਤਾ-ਪ੍ਰਤੀ ਦੀਆਂ ਘਟਨਾਵਾਂ ਤੋਂ ਅਨੇਕ ਭਾਵ ਪਕੇ ਉਨ੍ਹਾਂ ਨੂੰ ਕਹਾਣੀਆਂ ਦਾ ਰੂਪ ਦੇ ਕੇ ਸਮਾਜ ਅਗੇ ਪੇਸ਼ ਕੀਤਾ । ‘ਦੁਖ-ਸੁਖ' ਦੀਆਂ ਕਹਾਣੀਆਂ ਵਿਚ ਸੁਜਾਨ ਸਿੰਘ ਦਾ ਦ੍ਰਿਸ਼ਟੀਕੋਣ ਅਜੇ ਚੰਗੀ ਤਰ੍ਹਾਂ ਬਣਿਆ ਨਹੀਂ ਸੀ, ਫਿਰ ਵੀ ਇਹ ਕਹਾਣੀ-ਸੰਗ੍ਰਹਿ ਉਸ ਦੇ ਪਿਛਲੇਰੇ ਕ੍ਰਾਂਤੀਕਾਰੀ ਵਿਚਾਰਾਂ ਦੀ ਭੂਮਿਕਾ ਦਾ ਕੰਮ ਅਵਸ਼ ਕਰਦਾ ਹੈ । “ਪਠਾਨ ਦੀ ਧੀ' ਵਿੱਚ ਜ਼ਾਤ-ਪਾਤ ਦੀ ਵਲਗਨਾਂ ਚੋਂ ਨਿਕਲਕੇ ਇਕ ਪਠਾਨ ਨੂੰ ਸਿਖ ਕੁੜੀ ਨਾਲ ਆਤਮਕ ਵਤਸਲ-ਸਨੇਹ ਵਿੱਚ ਸ਼ਿਆ ਵਿਖਾਕੇ ਉਸ ਦੇ ਇਹ ਵਾਕ ਆਉਣ ਵਾਲੇ ਵਿਚਾਰਾਂ ਵਲ ਇਸ਼ਾਰਾ ਕਰਦੇ ਹਨ-"ਸਿਖ ਹੋ ਕਿ ਮੁਸਲਮਾਨ, ਬੱਚਾ ਸਭ ਕਾ ਏਕ ਹੈ ਸਰਦਾਰ, ਖੁਦਾ ਤੋਂ ਸਭ ਕਾ ਏਕ ਹੈ । ਇਵੇਂ ਹੀ ਦੋ ਪਰੋਫੈਸਰ’ ਕਹਾਣੀ ਵਿੱਚ ਇਕ ਵਿਦਿਆਰਥੀ ਦਾ ਆਰਥਕ-ਮੰਦ ਹਾਲੀ ਕਰਕੇ ਪਰੀਖਿਆ ਦੀ ਫੀਸ ਸਮੇਂ ਸਿਰ ਨਾ ਦੇ ਸਕਣਾ ਵੀ ਇਕ ਅਜਿਹਾ ਹੀ ਸੰਕੇਤ ਹੈ । “ਆਤਮਾ ਦੀ ਸ਼ਾਂਤੀ ਵਿਚ ਤਾਂ ਸਮਾਜਵਾਦ ਦਾ ਉਹ ਪੱਖ ਉਜਾਗਰ ਕੀਤਾ ਗਇਆ ਹੈ ਜਿਸ ਵਿਚ ਭਾਸ਼ਾਵਾਂ ਦੇ ਝਗੜਿਆਂ ਤੋਂ ਉੱਪਰ ਉਠ ਕੇ ਸਾਂਝੀਵਾਲਤਾ ਦਾ ਉਪਦੇਸ਼ ਦਿਤਾ ਗਇਆ ਹੈ । “ਜੇ ਪੰਜਾਬੀਆਂ ਮੇਰਾ ਸੁਹਾਗ ਲੁਟਿਆ ਹੈ ਤਾਂ ਬੰਗਾਲੀ ਕਿਹੜਾ ਮੇਰੇ ਨਾਲ ਘਟ ਕਰਦੇ ਹਨ ।" ਅਖਵਾ ਕੇ ਪੰਜਾਬੀ ਤੇ ਬੰਗਾਲੀ ਦਾ ਗਠਬੰਧਨ ਕਰਾ ਦਿਤਾ ਗਇਆ ਹੈ । ਇਨ੍ਹਾਂ ਕਹਾਣੀਆਂ ਤੋਂ ਹੀ ਸੁਜਾਨ ਸਿੰਘ ਯਥਾਰਥਵਾਦ ਵਲ ਅਤੇ ਸਮਾਜਵਾਦ ਵਲ ਵਧਦਾ ਹੋਇਆ ਨਜ਼ਰ ਆਉਂਦਾ ਹੈ, ਇਹ ਗਲ ਹਰ ਸਿਆਣਾ ਪਾਠਕ’ ਸਮਝ ਸਕਦਾ ਹੈ । ਇਸੇ ਲਈ ਹੀ ਤਾਂ ਉਹ ਸੁਖ-ਦੁਖ ਤੋਂ ਪਿਛੋਂ ਦੀਆਂ ਕਹਾਣੀਆਂ ਵਿਚ ਹੋਰ ਜ਼ੋਰਦਾਰ ਸਾਮਾਜਿਕ ਆਦਰਸ਼ ਰਖ ਸਕਿਆ ਹੈ । | ਪ੍ਰਾਹੁਣਾ' ਕਹਾਣੀ ਇਸ ਦਾ ਪ੍ਰਤੱਖ ਸਬੂਤ ਹੈ । ਇਸ ਵਿਰ ਸਮਾਜਸ਼੍ਰੇਣੀ ਨੌਜਵਾਨ ਪਿੰਡ ਪਿੰਡ ਵਿਚ ਚਿਟ ਕਪੜੀਏ ਸਰਦਾਰਾਂ ਤੇ ਜ਼ੈਲਦਾਰਾਂ ਦੀਆਂ ਗਾਲਾਂ ਖਾਂਦਾ ਹੋਇਆ ਗੁਰੂ ਨਾਨਕ ਦੇ ਧਰਮ ‘ਸੱਚੀ ਸਾਂਝੀਵਾਲਤਾ’ ਦਾ ਉਪਦੇਸ਼ ਦੇਂਦਾ ਫਿਰ ਰਹਿਆ ਹੈ । ਉਹ ਪਿੰਡ ਦੀ ਕਮੀਣ ਕਹੀ ਜਾਣ ਵਾਲੀ ਸ਼੍ਰੇਣੀ ਦੇ ਘਰ ਰਹਿੰਦਾ ਹੈ । ਉਹ ਦਸਦਾ ਹੈ ਕਿ ਸਾਡੇ ਭਰਾ ਭੁਖੇ ਮਰਦੇ ਹਨ, ਸਾਡੇ ਮਾਮਲਿਆਂ ਤੇ ਟੈਕਸਾਂ ਤੇ ਵਿਹਲੜ ਦਸਖਤ ਕਰਨ ਵਾਲੇ ਬਦੇਸ਼ੀ ਹੁਕਮਰਾਨ ਪਲਦੇ ਹਨ ।’’ ‘ਰੱਬ ਦੀ ਮੌਤ’, ‘ਨਰਸ’, ‘ਪਛਾਣ ਆਦਿ ਵੀ ਇਸ ਪੱਖ ਤੋਂ ਚੰਗੀਆਂ ਕਹਾਣੀਆਂ ਹਨ ।