ਪੰਨਾ:Alochana Magazine September 1960.pdf/49

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਗਲਿ ਮਾਲਾ ਤਿਲਕੁ ਲਿਲਾਟੀ, ਦੋਇ ਧੋਤੀ ਬਸਤ੍ਰ ਕਪਾਟੰ ॥ ਜੇ ਜਾਣਸਿ ਬ੍ਰੜ੍ਹਮੰ ਕਰਮੰ, ਸਭਿ ਫੋਕਟ ਨਿਸਚਉ ਕਰਮੰ । ਕਹੁ ਨਾਨਕ ਨਿਹਚਉ ਧਿਆਵੈ, ਵਿਣੁ ਸਤਿਗੁਰ ਵਾਟ ਨਾ ਪਾਵੈ ॥ ਤਾਂ ਕਬੀਰ ਜੀ ਵੀ ਪਿੱਛੇ ਨਹੀਂ:- ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲਾਉ ਨਾ ਜਾਨਾ । ਤੋਰਉ ਨਾ ਪਾਤੀ ਪੂਜਉ ਨਾ ਦੇਵਾ, ਰਾਮ ਭਗਤਿ ਬਿਨ ਨਿਹਫਲ ਸੇਵਾ । ਗੁਰੂ ਨਾਨਕ ਜੀ ਇਕ ਚੰਗੇ ਮੁਸਲਮਾਨ ਦਾ ਨਕਸ਼ ਚਿਤਰਦੇ ਹਨ:- ਮਿਹਰ ਮਸੀਤਿ ਸਿਦਕੁ ਮੁਸਲਾ, ਹਕੁ ਹਲਾਲ ਕੁਰਾਣੁ ॥ ਸਰਮ ਸੁੰਨਤਿ ਸੀਲੁ, ਰੋਜਾ ਹੋਹੁ ਮੁਸਲਮਾਣੁ ॥ ਕਬੀਰ ਜੀ ਵੀ ਇਸੇ ਤਰ੍ਹਾਂ ਉਪਦੇਸ਼ ਦਿੰਦੇ ਹਨ:- ਸੇਖ ਸਬੂਰੀ ਬਾਹਰਾ, ਕਿਆ ਹਜ ਕਾਬੈ ਜਾਇ । ਕਬੀਰ ਜਾ ਕਾ ਦਿਲ ਸਾਬਤ ਨਹੀਂ, ਤਾ ਕਉ ਕਰਾਂ ਖੁਦਾਇ ॥ ਜਦ ਗੁਰੂ ਸਾਹਿਬ ਪੰਡਤਾਂ ਦੀ ਸੂਤਕ ਪਾਤਕ ਦੀ ਗਲ ਸੁਣ ਕੇ ਉਹਨਾਂ ਨੂੰ ਉਪਦੇਸ਼ ਦਿੰਦੇ ਹਨ ਕਿ ਤੁਸੀਂ ਧੋਖੇ ਵਿਚ ਹੋ । ਇਸ ਤਰ੍ਹਾਂ ਤਾਂ ਸੂਤਕ ਹਰ ਥਾਂ ਹੀ ਹੈ:- ਜੇਕਰ ਸੂਤਕ ਮੰਨਿਐ ਸਭਤੈ ਸੂਤਕ , ਹੋਇ, ਗੋਹੇ ਅਤੇ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਇ, ਪਹਿਲਾਂ ਪਾਣੀ ਜਿਉਹੈ ਜਿਤੁ ਹਰਿਆ ਸਭ ਕੋਇ ॥ ਕਬੀਰ ਜੀ ਵੀ ਸੂਤਕ ਬਾਰੇ ਇਸ ਤਰ੍ਹਾਂ ਫੁਰਮਾਉਂਦੇ ਹਨ:- ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ । ਜਨਮੇ ਸੂਤਕ, ਮੂਏ ਫੁਨ ਸੂਤਕ, ਸੂਤਕ ਪਰਜ ਭਿਗਈ । ਉਨਤ ਬੈਠਤ ਸੂਤਕ ਲਾਗੇ, ਸੂਤਕ ਪਰੈ ਰਸੋਈ । ਗੁਰੂ ਨਾਨਕ ਸੂਤਕ ਦੇ ਭੁਲੇਖੇ ਨੂੰ ਨਿਵਾਰਨ ਕਰਦੇ ਦਸਦੇ ਹਨ:- ਨਾਨਕ ਸੂਤਕੁ ਏਵ ਨ ਉਤਰੈ, ਗਿਆਨ ਉਤਾਰੇ ਧੋਇ ॥ ਇਸੇ ਤਰ੍ਹਾਂ ਕਬੀਰ ਜੀ ਵੀ ਪੰਡਤ ਨੂੰ ਸੰਬੋਧਿਤ ਹੋ ਕੇ ਕਹਿੰਦੇ ਨੇ:- ਕਹੁ ਰੇ ਪੰਡੀਆ ਕਉਨ ਪਵੀਤਾ, ਐਸਾ ਗਿਆਨ ਜਪਹੁ ਮੇਰੇ ਮੀਤਾ | | ਚੰਕੇ ਦੀ ਸੱਚ ਬਾਰੇ ਗੁਰੂ ਨਾਨਕ ਨੇ ਉਚਾਰਿਆ:--- 89