ਪੰਨਾ:Alochana Magazine September 1960.pdf/47

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸ ਤਰ੍ਹਾਂ ਦਾ ਪਰਚਾਰ ਕਰਨ ਵਾਲੇ ਦੋ ਧਾਰਾਵਾਂ-ਸਰਗੁਣ ਤੇ ਨਿਰਗੁਣ ਵਿਚ ਵੰਡੇ ਜਾਂਦੇ ਹਨ । ਸਰਗੁਣ ਧਾਰਾ ਵਾਲੇ ਵਿਸ਼ਨੂੰ ਭਗਵਾਨ ਦੇ ਅਵਤਾਰਾਂ ਦੇ ਰੂਪ ਵਿਚ ਰਾਮਚੰਦਰ ਤੇ ਕ੍ਰਿਸ਼ਨ ਜੀ ਦੀ ਉਪਾਸ਼ਨਾ ਕਰਦੇ, ਭਾਵ ਪ੍ਰਮਾਤਮਾ ਨੂੰ ਸਾਕਾਰ ਰੂਪ ਵਿਚ ਪੂਜਦੇ ਹਨ । ਨਿਰਗੁਣ ਧਾਰਾ ਅਨੁਸਾਰ ਪ੍ਰਮਾਤਮਾ ਨਿਰਾਕਾਰ ਹੈ । ਅੱਗੇ ਜਾ ਕੇ ਦੋਹਾਂ ਧਾਰਾਵਾਂ ਦੇ ਦੋ ਦੋ ਭਾਗ ਹੁੰਦੇ ਹਨ । ਸਰਗੁਣ ਵਿਚ ਰਾਮ ਭਗਤ ਤੇ ਕ੍ਰਿਸ਼ਨ ਭਗਤ ਧਾਰਾ ਹਨ ਤਾਂ ਅਨੁਸਾਰ ਗਿਆਨ ਮਾਰਗ ਤੇ ਪ੍ਰੇਮ ਮਾਰਗ ਦੇ ਧਾਰਵਾਂ ਹਨ । ਜਿਥੇ ਸਰਗੁਣ ਦੇ ਨਿਰਗੁਣ ਦੋ ਅੱਡ ਅੱਡ ਰਾਹ ਹਨ ਉਥੇ ਪ੍ਰਮਾਤਮਾ ਪ੍ਰੇਮ ਦਾ ਨਿਸ਼ਾਨਾ ਸਾਂਝਾ ਹੈ । | ਇਹ ਠੀਕ ਹੈ ਕਿ ਸਰਗੁਣ ਧਾਰਾ ਬ੍ਰਹਮਣੀ ਫ਼ਲਸਫ਼ੇ ਦੀਆਂ ਬੇ-ਹਿਸ ਵਿਚਾਰਾਂ ਤੇ ਨਿਰਜਿੰਦ ਰੀਤਾਂ ਵਿਰੁਧ ਬਗਾਵਤ ਸੀ । ਇਹ ਇਕ ਹਰਮਨ ਪਿਆਰੀ ਧਾਰਮਿਕ ਲਹਿਰ ਸੀ । ਪਰ ਨਿਰਗੁਣ ਧਾਰਾ ਜੋ ਅਨੁਭਵ ਅਤੇ ਗਿਆਨ ਤੇ ਆਧਾਰਿਤ ਹੈ, ਨੇ ਪੁਰਾਣੇ ਵਹਿਮਾਂ ਨਾਲ ਸਮਝੌਤੇ ਦੀ ਥਾਂ ਵਿਹ ਨੂੰ ਅਪਣਾਇਆ । ਭਗਤੀ ਲਹਿਰ ਦੇ ਪ੍ਰਸਿਧ ਮਹਾਂ ਪੁਰਖਾਂ ਵਿਚੋਂ ਰਾਮਾ ਨੰਦ, ਪਰਮਾ ਨੰਦ, ਫਰੀਦ, ਕਬੀਰ, ਰਵਿਦਾਸ, ਗੁਰੂ ਨਾਨਕ, ਧੰਨਾ, ਤ੍ਰਿਲੋਚਨ ਆਦਿ ਨਿਰਗੁਣ ਧਾਰਾ ਦੇ ਧਾਰਣੀ ਸਨ । | ਚੌਧਵੀਂ ਸਦੀ ਦੇ ਅੰਤ ਤੇ ਸੋਵੀਂ ਦੇ ਅਰੰਭ ਤਕ ਦੇ ਕੋਈ ਪੌਣੇ ਦੋ ਸੌ ਸਾਲਾਂ ਦੇ ਸਮੇਂ ਵਿਚ ਭਗਤੀ ਲਹਿਰ ਦੇ ਉਘੇ ਮਹਾਂ ਪੁਰਸ਼ ਭਗਤ ਕਬੀਰ (੧੩੯੮੧੫੧੮) ਤੇ ਗੁਰੂ ਨਾਨਕ ਦੇਵ (੧੪੬੯-੧੫੩੮) ਜੀ ਹੋਏ ਹਨ । ਇਨ੍ਹਾਂ ਦੇ ਉਪਦੇਸ਼ਾਂ ਦਾ ਆਪਸ ਵਿਚ ਬਹੁਤ ਮੇਲ ਹੈ । ਦੋਹਾਂ ਦੇ ਕਿੰਨੇ ਹੀ ਅਜਿਹੇ ਉਪਦੇਸ਼ ਸਾਡੇ ਸਾਹਮਣੇ ਹਨ ਜਿਨ੍ਹਾਂ ਦਾ ਇਕੋ ਭਾਵ ਹੈ । ਜਿਹਾ ਕਿ-ਗੁਰੂ ਜੀ ਇਕੋ ਪ੍ਰਮੇਸ਼ਰ ਦਾ ਸਿਮਰਨ ਕਰਨ ਦੇ ਹਕ ਵਿਚ ਹਨ ਤੇ ਉਨ੍ਹਾਂ ਹੋਰ ਸਭ ਨੂੰ-ਬੇਅਰਥ ਕਹਿਆ ਹੈ:- ਜਪਹੁ ਤ ਏਕੋ ਨਾਮਾ, ਅਵਰ ਨਿਰਾ ਫਲ ਕਾਮਾ । ਇਸੇ ਤਰ੍ਹਾਂ ਕਬੀਰ ਦੀ ਹਰੀ ਦੇ ਨਾਮ ਨਾਲ ਹੀ ਗਤੀ ਦਸਦੇ ਹਨ:- ਰਾਮ ਨਾਮ ਬਿਨ ਸਭੇ ਬਿਗੁੱਤੇ, ਦੇਖਹੁ ਨਿਰਖ ਸਰੀਰਾ ॥ ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ ! " ਕਬੀਰ ਜੀ ਆਪਣੇ ਪਿਆਰੇ ਨੂੰ ਵੇਖਦੇ ਉਸੇ ਰੰਗ ਵਿਚ ਰੰਗੇ ਗਏ ਹਨ:- ਲਾਲੀ ਮੇਰੇ ਲਾਲ ਕੀ, ਜਿੱਤ ਦੇਖੈ ਤਿਤ ਲਾਲ । ਲਾਲੀ ਦੇਖਣ ਮੈਂ ਗਈ, ਮੈਂ ਭੀ ਹੋ ਗਈ ਲਾਲ । ਉ ਨਾਨਕ ਵੀ ਯ ਦੇ ਨਾਲ ਮੇਲ ਨੂੰ ਇਉਂ ਬਿਆਨ ਕਰਦੇ ਹਨ:- 84 ਤਾਂ ਗੁਰੂ ਨਾਨਕ 84 !