ਪੰਨਾ:Alochana Magazine September 1960.pdf/42

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

I ਕੀ ਇਸ ਦੇ ਅਰਥ ਇਹ ਹਨ ਕਿ ਧਰਮ ਧਰਤੀ ਦਾ ਹੀ ਲਛਣ ਹੈ ? ਨਿਰੁਕਤ ਅਨੁਸਾਰ ਹੋਣਾ ਵੀ ਅਜੇਹਾ ਹੀ ਚਾਹੀਦਾ ਹੈ । | ਪਰ ਇਮ , ਧਰਮ ਨਾਲ 'ਸਚੇ ਦਰਬਾਰ’ ਵਾਲੇ 'ਸਚੇ' ਦਾ ਕੀ ਸਿਧਾ ਸੰਬੰਧ ਹੈ ? ਗੁਰੂ ਨਾਨਕ ਧਰਮ ਦਾ ਆਧਾਰ ਹੋਰ ਅੱਗੇ ‘ਸਚੇ ਪੁਰਖ’ ਨੂੰ ਮੰਨਦਾ ਪ੍ਰਤੀਤ . ਹੁੰਦਾ ਹੈ, ਜਿਵੇਂ ਭੂਪਵਾਦੀ ਸਮਾਜ ਵਿਚ ਧਰਮ ਜਾਂ ਕਾਨੂੰਨ ਦਾ ਸੋਮਾ ਤੇ ਆਧਾਰ ਰਾਜਾ ਹੁੰਦਾ ਹੈ । | ਉਥੇ ਗੁਰੂ ਨਾਨਕ ਅਨੁਸਾਰ 'ਪੰਚ ਪਰਵਾਣ ਹੁੰਦੇ ਹਨ । ਸਪਸ਼ਟ ਹੀ ਇਹ ਸਵੀਂ ਪਉੜੀ ਵਾਲੇ ‘ਪੰਚ ਹਨ । ਬਹੁਤ ਟੀਕਾਕਾਰ ਉਥੇ ਤੇ ਇਸ ਥਾਉਂ ਉਤੇ ਪੰਚ’ ਦੇ ਅਰਥ ਤਿਨਿਧ ਮਨੁਖ, ਮੰਨੇ ਹੋਏ, ਸਾਧੂ ਪੁਰਖ ਦੇ ਕਰਦੇ ਹਨ । ਪਰ ਉਥੇ ਤਾਂ ਇਸ ਦੇ ਅਰਥ ਸਪਸ਼ਟ ਹੀ ਪੰਜ ਤੱਤਾਂ ਵਾਲੇ ਸਰੀਰ ਦੀ ਸਿਧ ਹੋ ਜਾਂਦੇ ਹਨ । ਇਥੇ ਵੀ ਅਗਲੀ ਪੰਕਤੀ ਇਹਨਾਂ ਅਰਥਾਂ ਵਲ ਨੂੰ ਹੀ ਸੰਕੇਤ ਕਰਦੀ ਹੈ : ਨਦਰੀ ਕਰਮ ਪਵੈ ਨੀਸਾਣ । ਨਦਰ ਤੇ ਕਰਮ ਕੇਵਲ ਸਾਧੁ ਪੁਰਖ ਦਾ ਭਾਗ ਨਹੀਂ, ਇਹ ਜਨ ਸਾਧਾਰਣ ਦਾ ਭਾਗ ਹਨ । | ਇਸ ਧਰਮ ਖੰਡ ਦੇ ਧਰਮ ਅਨੁਸਾਰ ਹੀ ਮਰਨ ਤੋਂ ਪਿਛੋਂ ਮਨੁਖ ਦਾ ਦਰਬਾਰ ਵਿਚ, ਧਰਮ ਰਾਜ ਅੱਗੇ ਹਾਜ਼ਿਰ ਹੁੰਦਾ ਹੈ, ਤੇ ਉਥੇ ਉਸ ਦਾ ਕੱਚ ਪੱਕੇ ਪਰਖਿਆ ਜਾਂਦਾ ਹੈ । ਆਸਾ ਦੀ ਵਾਰ ਵਿਚ ਵੀ ਆਇਆ ਹੈ : ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ । ਓਥੇ ਸਚੇ ਹੀ ਸਚੁ ਨਿਬੜੇ ਚੁਣਿ ਵਖ ਕਢੇ ਜਜਮਾਲਿਆ । ਧਰਮ ਖੰਡ ਤੋਂ ਵੀ ਵਧੇਰੇ ਗਿਆਨ ਖੰਡ ਦਾ ਵਰਣਨ ਰਹਸਮਈ ਹੈ' ਪਵਣ ਪਾਣੀ ਵੈਸੰਤਰ, ਕਾਨ, ਮਹੇਸ, ਬ੍ਰਹਮਾ, ਮੇਰੂ ਪਰਬਤ, ਧਰੂ, ਇੰਦ ਚੰਦ ਸੂਰ ਸਿਧ ਬੁਧ ਨਾਥ, ਦੇਵੀ ਦੇਵ ਦਾਨਵ ਮੁਨੀ, ਰਤਨ ਸਮੰਦ, ਖਾਣੀ ਬਾਣੀ, ਰਾ ਵਕ, ਸਭ ਗਿਆਨ ਖੰਡ ਦੇ ਤੱਥ ਹਨ ? ਇਸ ਖੰਡ ਵਿਚ ਨਾਦ ਬਿਨੋਦ ਆਨੰਦ ਦੇ ਬਹੁਲਤਾ ਹੈ । ਕੀ ਭਾਵ ਇਹ ਹੈ ਕਿ ਗਿਆਨ ਰਾਹੀਂ ਆਨੰਦ ਦੀ ਪ੍ਰਾਪਤੀ ਹੈ ਸਕਦੀ ਹੈ ?

  • ਦੇਖੋ, ਭਾਈ ਗੁਰਦਾਸ ਵਾਰ ੧, ਪਉੜੀ ੪ : ਪੰਚ ਤੌਤ ਪਰਵਾਨ ਕਰ ਘਟ ਘFe ਅੰਦਰ ਤਿਭਵਣ ਸਾਰਾ ॥

80