ਪੰਨਾ:Alochana Magazine September 1960.pdf/4

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਿਰਬੋਲ ਮਸ਼ੀਨ ਵਾਂਗੂ ਹੀ ਬੰਦੇ ਨੂੰ ਵੀ ਪੋਤਿਆਂ ਤੇ ਪੁਤਾਂ ਨੇ ਹੇ ਬਰਾਬਰ ਹੀ ਲਿਆ | ਮਸ਼ੀਨਾਂ ਦੇ ਪਹੀਆਂ ਨਾਲ ਅਨੇਕਾਂ ਹੀ ਲੋਕਾਂ ਦੀ ਕਿਸਮਤ ਬੰਨ ਦਿਤੀ ਗਈ, ਕੁਝਨਾ ਦੀ ਕਿਸਮਤ ਰਾਤੋ ਰਾਤ ਕੁਬੇਰ ਵਾਲੀ ਬਣ ਗਈ ਅਤੇ ਕਝਨਾ ਦੇ ਮੂੰਹ ਦਾ ਗਾਹ ਵੀ ਖੋਹ ਲਇਆ ਗਇਆ । ਬੰਦਾ ਬੰਦੇ ਦਾ ਰੱਤ ਪੀਣ ਲਗਾ, ਪੈਸਾ ਪੈਸੇ ਨੂੰ ਗਲਵਕੜੀਆਂ ਪਾਣ ਲਗਾ, ਸਮਾਜੀ-ਰਿਸ਼ਤੇ ਚਾਂਦੀ ਦੇ ਬਦਲ ਤੋਲੇ ਜਾਣ ਲਗੇ, ਸਮਾਜ ਦੇ ਰਖਸ਼ਕ ਭਖਸ਼ਕ ਦਾ ਕੰਮ ਕਰਨ ਲਗੇ, ਆਪਣੀ ਇਜ਼ਤ ਵਧਾਉਣ ਫੁਲਾਉਣ ਲਈ ਦੂਜਿਆ ਦੀ ਇਜ਼ਤਾਂ ਤੇ ਦਿਨ ਦਿਹਾੜੇ ਡਾਕੇ ਪੈਣ ਲਗੇ-- ਇਸ ਆਰਥਕ ਵਿਖਮਤਾ ਦੀ ਅੱਤ ਨੂੰ ਅੱਵਲ ਤਾਂ ਕੋਈ ਵੇਖ ਨਾ ਸਕਿਆ ਤੇ ਜੇ ਕੋਈ ਵੇਖ ਵੀ ਸਕਿਆ ਤਾਂ ਉਸ ਨੂੰ ਪ੍ਰਗਟਾਉਣ ਦਾ ਜਰਾ ਜਾਂ ਹੀਆ ਨ ਕਰ ਸਕਿਆ । ਪੱਛਮ ਦੇ ਅਨੇਕਾਂ ਮੁਲਕਾਂ ਵਿਚ ' ਲੋਕ-ਕਾਂਤੀ ਹੋਈ । ਉਥੋਂ ਦੀ ਜਨਤਾ ਜਾਗ ਰਹੀ ਸੀ, ਹੰਭਲਾ ਮਾਰ ਰਹੀ ਸੀ ਆਪਣੇ ਅਧਿਕਾਰਾਂ ਦੀ ਮੁੜ ਪ੍ਰਾਪਤੀ ਲਈ, ਪਰ ਸਾਡਾ ਸਮਾਜ ਅਜੇ ਲੰਮੀਆਂ ਤਾਣੀ ਪਇਆ ਸੀ, ਬੇਖਬਰ, ਬੇਸੁਧ, ਸਰਮਾਏਦਾਰਾਂ ਦੀਆਂ ਚਾਲਾ ਤੋਂ ਅਣਜਾਣ, ਅਨਭੋਲ । | ਸਮਾਜ ਆਰਥਕ ਕਾਣੀ ਵੰਡ ਕਰ ਕੇ ਧੜਾਧੜ ਦੋ ਸ਼੍ਰੇਣੀਆਂ ਵਿਚ ਵੰਡਿਆ ਜਾ ਰਹਿਆ ਸੀ, ਇਕ ਕਿਸਾਨ-ਮਜ਼ਦੂਰ ਜਾਂ ਹੱਥੀਂ ਕਿਰਤ ਕਰਨ ਵਾਲੀ ਸ਼੍ਰੇਣੀ ਅਤੇ ਦੂਜੀ ਸਰਮਾਏਦਾਰ ਜਾਂ ਰੱਤ-ਖੋਰਾ ਵਿਹਲੜ ਟੋਲਾ । ਸਾਮਾਜਿਕ ਜੋਕਾਂ ਦਾ ਇਹ ਦੂਜਾ ਟੋਲਾ ਪਹਿਲੀ ਸ਼੍ਰੇਣੀ ਦਾ ਮਨ-ਮਰਜ਼ੀ ਸੋਸ਼ਨ ਕਰ ਰਹਿਆ ਸੀ, ਪਰ ਦੂਜਾ ਟੋਲਾ ਅਜੇ ਧੜਾ ਨ ਬਣਿਆ ਸੀ ਜਾਂ ਇਹ ਸੰਗਠਤ ਨ ਸੀ । ਪਰ ਕਹਿੰਦੇ ਹਨ ਬਾਰਾਂ ਬਰਸਾਂ ਬਾਦ ਤਾਂ ਰੂੜੀਆਂ ਦੇ ਵੀ ਭਾਗ ਜਾਗਦੇ ਹਨ, ਇਵੇਂ ਹੀ ਕੁਝ ਪਛਮੀ ਪ੍ਰਭਾਵ ਕਰ ਕੇ ਅਤੇ ਕੁਝ ਸਹਿਜ-ਸੁਭਾ ਭਾਰਤੀ ਕ੍ਰਾਂਤੀਕਾਰਤਾ ਦੀ ਭਾਵਨਾ ਕਰ ਕੇ ਇਸ ਸ਼੍ਰੇਣੀ ਵਿੱਚ ਵੀ ਜਾਗਰਤਾ ਹੋਣ ਲੱਗੀ । ਨਵੇਂ ਨਵੇਂ ਸਮਾਜਵਾਦੀ ਵਿਚਾਰ ਕੁਝ ਇਕ ਦਾਰਸ਼ਨਿਕਾਂ ਨੇ ਸਮਾਜ ਨੂੰ ਦੇਣੇ ਆਰੰਭ ਕੀਤੇ, ਜਨਤਾ ਜਨਾਰਦਨ ਦਾ ਰੂਪ ਧਾਰਨ ਲੱਗੀ, ਅਤੇ ਆਪਣੇ ਹਿਤਾਂ ਅਧਿਕਾਰਾਂ ਦੀ ਰਾਖੀ ਕਰਨ ਲਈ ਤੇ ਜ਼ਾਲਮ ਟੋਲੇ ਦਾ ਵਿਰੋਧ ਕਰਨ ਲਈ ਇਕ ਮੁੱਠ ਹੋਣ ਲੱਗੀ ਜਾਗੀਰਾਂ ਜਾਂ ਜ਼ਮੀਨਾਂ-ਜਾਇਦਾਦਾਂ ਉਤੇ ਅਧਿਕਾਰ ਉਸ ਦਾ ਹੈ ਜੋ ਕਿਰਤ ਕਰਦਾ ਹੈ, ਵਿਹਲੜ ਜਾਂ ਵਿਚੋਲਿਆਂ ਦਾ ਇਥੇ ਕੋਈ ਕੰਮ ਨਹੀਂ ਇਹ ਭਾਵਨਾ ਜ਼ੋਰ ਫੜਨ ਲੱਗੀ । ਕਿਉਂ ਜੋ ਸਾਹਿੱਤ ਸਮਾਜ ਦਾ ਦਰਪਨ ਹੈ ਅਤੇ ਉੱਬ ਵੀ ਸਾਹਿੱਤਕਾਰਾਂ ਦੇ ਹਿਰਦੇ ਤੇ ਨਵੇਂ ਵਿਚਾਰਾਂ ਦਾ ਪ੍ਰਭਾਵ ਕੁਝ ਵਧੇਰੇ ਹੀ ਛੇਤੀ ਪੈਂਦਾ ਹੈ, ਜਿਸ ਕਰਕੇ ਇਹ ਹੀ ਵਿਚਾਰ ਸਾਹਿੱਤ ਵਿਚ ਵੀ ਆਂ ਗਏ । ਪਰ ਇਨ੍ਹਾਂ ਵਿਚਾਰਾਂ ਨੂੰ ਹਰ ਕੋਈ ਅਨੁਭਵ ਕਰਨ ਵਾਲਾ ਜ਼ਰੂਰੀ ਨਹੀਂ ਕਿ ਪ੍ਰਗਟ ਵੀ ਕਰ ਸਕੇ । ਇਨ੍ਹਾਂ ਨੂੰ ਉਹੀ ਛੁਹੇਗਾ, ਜਿਸ ਨੂੰ ਮੁਸਲਾਂ ਦਾ ਡਰ ਨਾ