ਪੰਨਾ:Alochana Magazine September 1960.pdf/38

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੋਧਿਕ ਕਲਪ ਵਿਚ ਖੱਪਾ ਪੈ ਜਾਂਦਾ ਹੈ । ਇਸ ‘ਸੁਣਿਐ’ ਦੀ ਅੰਤਮ ਚੌਥੀ ਪਉੜੀ ਇਸ ਪ੍ਰਕਾਰ ਨਿਰਪ੍ਰਕਰਣ ਜੇਹੀ ਹੋ ਜਾਂਦੀ ਹੈ । ਅਗਲਾ ਸਾਧਨ ਮੰਨਣ ਅਥਵਾ ਚਿੰਤਨ ਦਾ ਹੈ । ਸਮੇਂ ਦੇ ਵਿਕਾਸ ਰਾਹੀਂ ਮੰਨਣ ਦੇ ਅਰਥਾਂ ਵਿਚ ਮਾਨ ਅਥਵਾ “ਪ੍ਰਮਾਣ ਦਾ ਭਾਵ ਵੀ ਆ ਗਇਆ ਹੈ । ਇਸ ਤਰਾਂ ਪਰਮ ਤੱਤ ਚਿੰਤਨ ਦੇ ਵਿਸ਼ੇ ਤੋਂ ਲੰਘ ਕੇ ਪ੍ਰਮਾਣਿਤ ਬਣ ਗਇਆ ਹੈ । ਹੁਣ ਇਸ ਨੂੰ ਪ੍ਰਮਾਣ ਰੂਪ ਵਿਚ ਮੰਨ ਲੈਣਾ ਹੀ ਯੋਗ ਹੈ । ਗੁਰੂ ਨਾਨਕ ਮੰਨਣ ਦੇ ਅਰਥ ਇਸ ਪ੍ਰਕਾਰ ਵਧਾ ਲੈਂਦਾ ਹੈ, ਨਿਰੋਲ ਚਿੰਤਨ ਦੇ ਭਾਵ ਵਿਚ ਸੀਮਿਤ ਨਹੀਂ ਰਖਦਾ । ਹੁਣ ਚਿੰਤਨ ਕਰਨਾ ਮੰਨ ਲੈਣਾ ਬਣ ਗਇਆ ਹੈ, ਤੇ ਜਿਹੜਾ ਇਸ ਤਰਾਂ ਸੁਣਨ ਦੀ ਅਵਸਥਾ ਤੋਂ ਲੰਘ ਕੇ ਮੰਨਣ ਦੀ ਅਵਸਥਾ ਤਕ ਪਹੁੰਚ ਗਿਆ ਹੈ, ਉਸ ਨੂੰ ਗੁਰੂ ਨਾਨਕ ਅਨੁਸਾਰ ਸਭ ਕੁਝ ਪ੍ਰਾਪਤ ਹੋ ਗਇਆ ਹੈ । ਨਿਧਿਅਧਿਆਸਨ ਦਾ ਕਰਮ ਵੀ ਇਸ ਮੰਨਣ ਵਿਚ ਅੰਕਿਤ ਹੈ । ਵਾਸਤਵ ਵਿਚ, ਨਵੀਨ ਭਾਰਤੀ ਬੋਲੀਆਂ ਵਿਚ ਤੇ ਗੁਰੂ ਨਾਨਕ ਦੀ ਪਰਿਭਾਸ਼ਾ ਵਿਚ ਮੰਨਣ ਦੇ ਅਰਥ ਚਿੰਤਨ ਤੇ ਨਿਧਿਅਧਿਆਸਨ ਦੇ ਇਕਠੇ ਹੋ ਗਏ ਹਨ । ਹੁਣ ਮੰਨਣ ਦੇ ਅਰਥ ਪ੍ਰਵਾਨ ਕਰ ਲੈਣ ਦੇ ਬਣ ਗਏ ਹਨ ਤੇ ਨਿਰੰਜਣ ਨਾਮ ਹੁਣ ਇਸ ਮੰਨਣ ਦਾ ਵਿਸ਼ੇ ਬਣ ਗਇਆ ਹੈ । | ਪਰ ਇਸ ਨਿਰੰਜਣ ਨੂੰ ਮੰਨ ਲੈਣਾ ਕਾਫ਼ੀ ਨਹੀਂ। ਅੰਜਨ ਨੂੰ ਮੰਨਣਾ ਵੀ ਜ਼ਰੂਰੀ ਹੈ । ਅੰਜਨ ਸਮੇਂ ਦੇ ਗਿਆਨ ਅਨੁਸਾਰ ਪੰਜ ਤੱਤਾਂ ਦਾ ਬਣਿਆਂ ਸੰਸਾਰ ਜਾਂ ਸਰੀਰ ਹੈ । ਸੋ ਇਹ ਪੰਜ-ਤੱਤ ਵਾਲਾ ਅੰਜਨ ਸਰੀਰ ਹੀ ਪਰਵਾਣ ਹੈ, ਪਰਧਾਨ ਹੈ, ਦਰਗਾਹ, ਪਰਮ-ਤੱਤ ਦੇ ਸਨਮੁਖ ਮੰਨਣ ਯੋਗ ਹੈ, ਜਿਵੇਂ ਇਹ ਇਸ ਜਗਤ ਵਿਚ ਉਚੀ ਤੋਂ ਉਚੀ ਮਾਨਤਾ, ਰਾਜ-ਦੁਆਰਾਂ ਵਿਚ ਪ੍ਰਾਪਤ ਕਰਦਾ ਹੈ । ਧਰਮਤੱਤ ਦੀ ਦਰਗਾਹ ਤੇ ਸੰਸਾਰੀ ਰਾਜਿਆਂ ਦਾ ਦਰਬਾਰ ਇਸ ਤਰਾਂ ਇਕੋ ਲੜੀ ਦੀਆਂ ਦੋ ਕੁੜੀਆਂ ਬਣ ਜਾਂਦੇ ਹਨ । -- - | ਪਰ ਇਹ ਪੰਜ-ਤੱਤ ਦਾ ਸਰੀਰ ਧਿਆਨ ਦੀ ਗੁਰਤਾ ਦੇ ਅਧੀਨ ਰਹਿਣਾ ਚਾਹੀਦਾ ਹੈ : | ਪੰਚਾਂ ਕਾ ਗੁਰੁ ਏਕੁ ਧਿਆਨੁ ॥ ਇਥੇ ਫਿਰ ਵਿਸਮਾਦ ਵਿਚ ਆ ਕੇ ਗੁਰੂ ਨਾਨਕ ਤਰਕ ਦੀਆਂ ਕੜੀਆਂ ਤੋਂ ਸੁਤੰਤਰ ਹੋ ਕੇ ਵਿਵਿਧ ਘਟਨਾਵਾਂ ਨੂੰ ਇਕ ਲੜੀ ਵਿਚ ਪਾ ਦੇਂਦਾ ਹੈ । ਧਿਆਨ ਦੇ ਮਸਲੇ ਤੋਂ ਪਿਛੋਂ ਝਟ ਹੀ ਕਰਤੇ ਦੀਆਂ ਬੇਸ਼ੁਮਾਰ ਕਰਨੀਆਂ ਵਲ ਉਲੇਖ ਕਰ ਕੇ ਧਰਤੀ ਤੇ ਧਰਮ ਦਾ ਪ੍ਰਸ਼ਨ ਉਠਾਇਆ ਗਇਆ ਹੈ । ਤੇ ਪੁਰਾਤਨ ਮਿਥਿਆ Bé