ਪੰਨਾ:Alochana Magazine September 1960.pdf/35

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

‘ਗਾਵੈ' ਦੀ ਪਉੜੀ ਵਿਚ ਫਿਰ ਇਹਨਾਂ ਸੀਮਾਂ ਤੋਂ ਬਾਹਰ ਹੋ ਕੇ ਵਿਸ਼ਲੇਸ਼ਨ ਕਰਨਾਂ ਅਰੰਭਿਆ ਹੈ । ਤੇ ਇਥੇ ਫਿਰ ਸਮਸਿਆ ਦੀ ਕਠਿਨਤਾ ਨੇ ਅਭਿਵਿਅੰਜਨ ਨੂੰ ਰਹਸਮਈ ਬਣਾ ਦਿਤਾ ਹੈ : ਗਾਵੈ ਕੋ ਤਾਣੁ ਹੋਵੈ ਕਿਸੈ ਤਾਣੁ ॥ ਇਥੇ ਆਪਣੇ ਆਪਣੇ ਸੰਸਕਾਰਾਂ ਦੇ ਅਧੀਨ ਵੱਖ ਵੱਖ ਸੰਕਲਪਾਂ ਨੂੰ ਅਧੂਰੇ ਦੱਸਿਆ ਗਇਆ ਹੈ : ਕਥਨਾ ਕਥੀ ਨ ਆਵੈ ਤੋਟਿ ॥ ਤੇ ਅੱਗੇ ਝਟ ਹੀ ਆ ਜਾਂਦਾ ਹੈ : ਦੇਦਾ ਦੇ ਲੈਦੇ ਥਕਿ ਪਾਹਿ । ਕਿਉਂ ? ਇਥੇ ਦੇਣ ਲੈਣ ਦਾ ਮਸਲਾ ਕਿਉਂ ਆ ਗਇਆ ? ਇਹ ਫਿਰ ਭੂਪਵਾਦੀ ਸਮਾਜ ਦੀਆਂ ਸੀਮਾਂ ਦੀ ਪਕੜ ਹੈ । ਆਸਾ ਦੀ ਵਾਰ ਵਿਚ ਵੀ ਆਖਿਆ ਹੈ : ਦਾਤਾ ਕਰਤਾ ਆਪ ਤੂੰ ਤੁਸਿ ਦੇਵਹਿ ਕਰਹਿ ਪਸਾਉ । ‘ਕਰਤਾ ਦੇ ਨਾਲ ਦਾਤਾ’ ਦਾ ਪਦ ਕਿਉਂ ਜੁੜ ਗਇਆ ? ਭੂਪਵਾਦੀ ਸਮਾਜ ਵਿਚ ਇਕ ਮੁਖ ਰੂਪੀ ਵੰਡ ‘ਰਾਜਾ’ ਤੇ ‘ਪਰਜਾ' ਦੀ ਹੈ । “ਪਰਜਾ' ਸ਼ਬਦ ਦੇ ਦੋ ਅਰਥ ਹਨ : (੧) ਸ਼ਹਿ ਤੇ (2) ਜਨਤਾ, ਜਿਸ ਉਤੇ ਰਾਜਾ ਰਾਜ ਕਰਦਾ ਹੈ । ਇਸ ਵੰਡ ਅਨੁਸਾਰ ‘ਰਾਜਾ’ ਕਰਤਾਰੀ ਸ਼ਕਤੀ ਦਾ ਹੀ ਇਕ ਰੂਪ ਹੈ । ਪਰ ਉਹ ਦ੍ਰਿਸ਼ਟ ਸੰਸਾਰ ਵਿਚ ਕਰਤਾਰ ਨਹੀਂ, ਦਾਤਾਰ ਅਖਵਾ ਸਕਦਾ ਹੈ । ਪਰਜਾ ਨੂੰ ਜੋ ਪਦਾਰਥਕ ਸਾਮਗਰੀ ਪ੍ਰਾਪਤ ਹੁੰਦੀ ਹੈ, ਰਾਜਾ ਦੀ ਦਾਤ ਹੈ । ਰਾਜਾ ਇਕਲਾ ਪਰਜਾ ਤੋਂ ਵਧ ਹੈ, ਜਿਵੇਂ ਕਰਤਾਰ ਇਕਲਾ “ਦੁਯੀ ਕੁਦਰਤਿ ਤੋਂ ਵਧ ਹੈ । ਤੇ ਰਾਜਾ ਹੀ ਪਰਜਾ ਦਾ ਦਾਤਾਰ ਹੈ, ਕਿਉਂਕਿ ਭੂਮਵਾਦੀ ਸਮਾਜ ਵਿਚ ਸਭ ਸਾਮਗਰੀ ਰਾਜਾ ਦੀ ਸੰਪਤੀ ਹੈ । ਸਾਧਾਰਣ ਮਨੁਖ ਦੀ ਉਤਪਾਦਕ ਸ਼ਕਤੀ ਇਤਨੀ ਨਿਰਬਲ ਹੈ ਕਿ ਜੋ ਵੀ ਉਹ ਆਪਣੇ ਯਤਨ ਤੇ ਪਰਿਸ਼ਮ ਰਾਹੀਂ ਪੈਦਾ ਕਰਦਾ ਹੈ, ਉਹ ਉਸ ਨੂੰ ਕਰਤਾਰ ਤੋਂ ਤੇ ਰਾਜਾ ਤੋਂ ਦਾਨ ਦੇ ਰੂਪ ਵਿਚ ਹੀ ਆਇਆ ਸਮਝਣਾ ਯੋਗ ਹੈ । | ਪਰ ਭਾਵੇਂ ਗੁਰੂ ਨਾਨਕ ਭੁਪਵਾਦੀ ਸਮਾਜ ਦੇ ਚਿੰਤਨ ਦੀਆਂ ਸੀਮਾਂ ਦਾ ਪਾਬੰਦ ਹੈ, ਉਹ ਇਸ ਪਾਬੰਦੀ ਵਿਚੋਂ ਆਪਣੇ ਵਿਸ਼ੇਸ਼ ਇਤਿਹਾਸਕ ਰੂਪ ਵਿਚ ਨਿਕਲਣ ਦਾ ਯਤਨ ਜ਼ਰੂਰ ਕਰਦਾ ਹੈ । ਇਹ ਹੁਕਮ' ਰਾਜਾ ਦੇ ਹੁਕਮ ਨਾਲੋਂ ਵਖਰਾ IDN