ਪੰਨਾ:Alochana Magazine September 1960.pdf/34

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਠੀਕ ਹੈ ਕਿ ਗੁਰਬਾਣੀ ਵਿਚ ਕਈ ਥਾਈਂ ਕਰਤਾਰੀ ਸ਼ਕਤੀ ਨੂੰ ਇਸ ਸੰਸਾਰ ਤੋਂ ਵਖਰੀ ਨਿਰਾਲੀ ਕੋਈ ਸ਼ਕਤੀ ਆਖਿਆ ਗਇਆ ਹੈ । ਆਸਾ ਦੀ ਵਾਰ ਵਿਚ ਗੁਰੂ ਨਾਨਕ ਦਾ ਆਪਣਾ ਕਥਨ ਹੈ : ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ । ਜਪੁ ਵਿਚ ਹੀ ਸੋਦਰ ਦੀ ਪਉੜੀ ਵਿਚ ਆਉਂਦਾ ਹੈ : ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥ ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥ ਕਰਿ ਕਰਿ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ॥ ਇਹਨਾਂ ਕਥਨਾਂ ਵਿਚ ਮਵਾਦੀ ਅਦੈਤ ਅਥਵਾ ਵੇਦਾਂਤ ਦੇ ਇਕ ਪਾਸ ਤੇ ਪਛਮੀ ਕਰਤਾਰੀ, ਮਤ ਦੇ ਦੂਜੇ ਪਾਸੇ ਪ੍ਰਭਾਵ ਪ੍ਰਤੱਖ ਹਨ । ਅਰਥਾਤ ਏ ਗੁਰੂ ਸਾਹਿਬ ਨੇ ਪ੍ਰਚਲਿਤ ਚਿੰਤਨ ਅਥਵਾ ਮਿਥਿਆਕਾਰੀ ਨੂੰ ਹੀ ਪ੍ਰਵਾਨ ਕਰ ਲਇਆ ਹੈ । ਪਰ ਜਪ ਵਿਚ ਇਸ ਪ੍ਰਚਲਿਤ ਚਿੰਤਨ ਰੂਪ ਵਿਚੋਂ ਨਿਕਲਣ ਦਾ ਯਤਨ ਹੈ, ਤੇ ਪਹਿਲਾਂ ਇਹ ਦਸਿਆ ਗਇਆ ਹੈ ਕਿ ਉਹ ਸਚ ਪ੍ਰਚਲਿਤ ਧਾਰਮਿਕ ਕਰਮ ਮਾਰਗ, ਸੁਚ, ਭੁਖ, ਚੁਪ ਆਦਿ ਰਾਹੀਂ ਨਹੀਂ ਪ੍ਰਾਪਤ ਕੀਤਾ ਜਾ ਸਕਦਾ | ਪਰ ਨਾਲ ਹੀ ਚਿੰਤਨ ਦੀ ਨਿਰਬਲਤਾ ਨੂੰ ਇਹ ਕਹਿ ਕੇ ਦਰਸਾ ਦਿਤਾ ਹੈ : ਸਹਸ ਸਿਆਣਪ ਲਖ ਹੋਹਿ ਤ ਇਕ ਨ ਚਲੈ ਨਾਲਿ ॥ ਇਸ ਲਈ ਫਿਰ ਪ੍ਰਸ਼ਨ ਕੀਤਾ ਹੈ : ਉਸ ਸਰ ਨੂੰ ਕਿਵੇਂ ਪ੍ਰਾਪਤ ਕੀਤਾ ਜਾਵੇ ਤੇ ਕੂੜ ਦੀ ਕੰਧ ਅਥਵਾ ਪਰਦੇ ਨੂੰ ਕਿਵੇਂ ਤੋੜਿਆ ਜਾਵੇ । | ਪਰ ਜਦੋਂ ਇਸ ਪ੍ਰਸ਼ਨ ਦਾ ਉੱਤਰ ਦੇਣ ਦਾ ਯਤਨ ਕੀਤਾ ਹੈ ਤਾਂ ਚਿੰਤਨ ਉਤੇ ਪ੍ਰਚਲਿਤ ਕੁਪਵਾਦੀ ਸਮਾਜ ਦੀਆਂ ਸੀਮਾਂ ਆ ਲਾਗੂ ਹੋਈਆਂ ਹਨ, ਤਾਂ ਉੱਤਰ ਹੈ : ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲ । ਅਰਥਾਤ ਉਹ ਹੁਕਮ ਜਿਹੜਾ ਜੀਵ ਦੇ ਨਾਲ ਹੀ ਪਾਰਬਧ ਦੇ ਰੂਪ ਵਿਚ ਲਿਖ ਦਿਤਾ ਜਾਂਦਾ ਹੈ । ਇਹਨਾਂ ਭੂਪਵਾਦੀ ਸੀਮਾਂ ਵਿਚ ਰਹਿ ਕੇ ਹੀ ਅੱਗ ਹੁਕਮ ਦੀ ਵਿਆਖਿਆ ਕੀਤੀ ਗਈ ਹੈ ਜਿਸ ਵਿਚ ਦੁਖ ਸਖ, ਉਤਮਤਾ ਨੀਚਤਾ, ਆਦਿ, ਨੂੰ ਹੁਕਮ ਦੇ ਪਰਿਣਾਮ ਆਖਿਆ ਗਇਆ ਹੈ । ਸਿਧ ਹੈ ਹੁਕਮ ਦਾ ਇਹ ਕਲਪ ਭੂਪਵਾਦੀ ਸਮਾਜ ਦੇ ਵਾਸਤਵ ਤੋਂ ਪ੍ਰਭਾਵਿਤ ਹੈ । 33