ਪੰਨਾ:Alochana Magazine September 1960.pdf/31

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਅਤੇ ੯੫੮ ਨੂੰ ਧਿਆਨ ਨਾਲ ਵੇਖੀਏ ਤਾਂ ਉਸ ਦਾ ਮੰਤਵ ਨਿਰਾ ਅਕਬਰ ਦੀ ਤਾਰੀਫ਼ ਕਰਨਾ ਹੀ ਹੈ । ਉਸ ਨੇ ਕਿਸੇ ਇਕ ਥਾਂ ਵੀ ਇਸ ਕਹਾਣੀ ਦੀ ਕਿਸੇ ਘਟਨਾ ਨਾਲ ਅਕਬਰ ਦਾ ਕੋਈ ਸਿੱਧਾ ਸੰਬੰਧ ਨਹੀਂ ਜੋੜਿਆ । ਇਹ ਇਕ ਐਸੀ (Anachronism) ਹੈ ਜੋ ਅਨੇਕਾਂ ਪ੍ਰਸਿੱਧ ਰਚਨਾਵਾਂ ਵਿਚ ਵੀ ਕਿਸੇ ਇਕ ਜਾਂ ਦੂਜੇ ਕਾਰਣ ਮਿਲ ਜਾਂਦੀ ਹੈ । ੬. ਦਮੋਦਰ ਅਤੇ ਰਾਂਝਾ : | ਇਸ ਕਿੱਸੇ ਦੇ ਛੰਦ ਨੰਬਰ ੧੪੪ ਤੋਂ ੧੮੧ ਤਕ ਨੂੰ ਜੇ ਧਿਆਨ ਨਾਲ ਪੜ੍ਹ ਜਾਈਏ ਤਾਂ ਨਿਸਚਯ ਹੁੰਦਾ ਹੈ ਕਿ ਦਮੋਦਰ ਅਤੇ ਰਾਂਝੇ ਵਿਚ ਬਚਪਨ ਤੋਂ ਕੋਈ ਬੜਾ ਡੂੰਘਾ ਸੰਬੰਧ ਰਹਿਆ ਹੈ । ਇਉਂ ਜਾਪਦਾ ਹੈ ਕਿ ਇਹ ਦੋਵੇਂ ਹਾਣੀ ਹਨ ਅਤੇ ਇਕੋ ਜਹੇ ਘਰੋਗੀ ਹਾਲਤਾਂ ਵਿਚ ਘਰਾਂ ਤੋਂ ਨੱਸ ਕੇ ਹੀਰ ਦੇ ਪਿੰਡ ਸਿਆਲ ਵਿਚ ਇਕੱਠੇ ਆਏ ਹਨ । ਜਿਸ ‘ਵਿੰਗ ਨਾਲ ਦਮੋਦਰ ਨੇ ਇਸ ਸਚਾਈ ਨੂੰ ਕਿਸੇ ਇਕ ਜਾਂ ਦੂਜੇ ਕਾਰਣ ਛੁਪਾਇਆ ਹੈ, ਉਸ ਤੋਂ ਵੀ ਸਗੋਂ ਇਹ ਸਹੀ ਸੇਧ ਬਣਦੀ ਹੈ । ਵਰਨਾ ਰਾਂਝੇ ਜਹੇ ਸਿੱਧੜ ਤੇ ਡਰਪੋਕ ਮੁੰਡੇ ਦਾ ਕਿਸੇ ਚਲਾਕ ਅਤੇ ਹੁਸ਼ਿਆਰ ਸਾਥੀ ਦੀ ਸ਼ਹਿ ਤੋਂ ਬਿਨਾਂ ਘਰੋਂ ਇਕੱਲਿਆਂ ਨਿਕਲ ਤੁਰਨਾ ਅਤੇ ਫਿਰ ਛੂਟ ਵਟ ਕੇ ੬੦ ਕੋਹ ਦਾ ਪੈਂਡਾ ਮਾਰ ਕੇ ਸਿੱਧਾ ਸਿਆਲੀ ਆ ਪਹੁੰਚਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋ ਸਕਦਾ । ਫਿਰ ਦਮੋਦਰ ਦਾ ਇਕ ਮੁਸਲਮਾਣੀ ਕਹਾਣੀ ਨੂੰ ਐਨੀ ਹਮਦਰਦੀ ਅਤੇ ਅਪਣੱਤ ਨਾਲ ਲਿਖਣਾ ਵੀ ਉਸ ਸਮੇਂ ਦੇ ਅਨੁਸਾਰ ਇਹੋ ਜਹੇ ਕਾਰਣ ਤੋਂ ਬਿਨਾਂ ਸੰਭਵ ਨਹੀਂ ਜਾਪਦਾ। ੭. ਦਮੋਦਰ ਦੀ ਉਮਰ ਅਤੇ ਕਿੱਸੇ ਦਾ ਰਚਨਾ ਕਾਲ : ਹੀਰ ਰਾਂਝੇ ਦੀ ਕੋਟ ਕਬੂਲੇ ਵਾਲੀ ਘਟਨਾ ਦਾ ਸਾਲ ਦਮੋਦਰ ਦੇ ਲਿਖੇ ਮੂਜਬ ੧੫੬੯ ਬਿਕਮੀ ਹੈ । ਇਸ ਸਮੇਂ ਦਮੋਦਰ ਦੀ ਉਮਰ ਬੜੀ ਸੁਖੈਨਤਾ ਨਾਲ ਪੰਝੀ ਸਾਲ ਦੇ ਲਗਭਗ ਕਲਪੀ ਜਾ ਸਕਦੀ ਹੈ ਅਤੇ ਉਸ ਦੇ ਕਿੱਸੇ ਦਾ ਰਚਨਾ ਕਾਲ ਲਗ ਭਗ ੧੬੦੦ ਈ: ਸਹੀ ਤੌਰ ਤੇ ਮਿਥਿਆ ਜਾ ਸਕਦਾ ਹੈ । ਇਸ ਹਿਸਾਬ ਦਮੋਦਰ ਦੀ ਉਮਰ ਸੌ ਸਾਲ ਤੋਂ ਉਪਰ ਜਾ ਠਹਿਰਦੀ ਹੈ, ਭਾਵੇਂ ਔਸਤ ਨਾਲੋਂ ਇਹ ਉਮਰ ਜ਼ਿਆਦਾ ਕਹੀ ਜਾ ਸਕਦੀ ਹੈ, ਪਰ ਇਹ ਕੋਈ ਅਲੋਕਾਰ ਗਲ ਨਹੀਂ । ਫੂਡ ਕੀਤਿਆਂ ਇਸ ਉਮਰ ਦੇ ਚੰਗੀ ਸਿਹਤ ਅਤੇ ਚੰਗੀ ਸੁਧ ਬੁਧ ਵਾਲੇ ਬੰਦੇ ਅਜ ਵੀ ਮਿਲ ਜਾਂਦੇ ਹਨ ਅਤੇ ਉਸ ਸਮੇਂ ਵੀ ਗੁਰੂ-ਕਾਲ ਦੀ ਪ੍ਰਸਿੱਧ ਹਸਤੀ ਬਾਬਾ ਬੁਢਾ ਜੀ ਛੇ ਗੁਰੂਆਂ ਤਕ ਇਸ ਤੋਂ ਵੀ ਵਡੀ ਉਮਰ ਦੇ ਹੋਏ ਹਨ । ਲੇਖ ਦੇ ਲੰਮਾ ਹੋ ਜਾਣ ਦੇ ਕਾਰਣ ਲੇਖਣੀ ਨੂੰ ਇਥੇ ਹੀ ਵਿਸ਼ਾਮ ਦੇਂਦਾ ਹਾਂ ।)