ਪੰਨਾ:Alochana Magazine September 1960.pdf/29

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੋ ਜਾਂਦਾ ਹੈ ਕਿ ਤਮਾਕੂ ਅਕਬਰ ਜਹਾਂਗੀਰ ਤੋਂ ਹੀ ਨਹੀਂ ਸਗੋਂ ਬਾਬਰ ਤੋਂ ਵੀ ਲਗ ਭਗ ਵੀਹ ਸਾਲ ਪਹਿਲਾਂ ਹਿੰਦ ਵਿਚ ਆ ਚੁਕਾ ਸੀ । ਤਮਾਕੂ ਦੇ ਹਿੰਦ ਵਿਚ ਆਉਣ ਸੰਬੰਧੀ ਜੋ ਪੱਛਮੀ ਖੋਜੀਆਂ ਨੇ ਖੋਜ ਕੀਤੀ ਹੈ, ਉਸ ਦੇ ਆਧਾਰ ਤੇ ਹਿੰਦੁਸਤਾਨ ਦੀਆਂ ਤਮਾਕੂ ਕੰਪਨੀਆਂ ਅਜ ਕਲ ਦੇ ਅਖਬਾਰਾਂ ਵਿਚ ਜੋ ਇਸ਼ਤਿਹਾਰ ਦੇ ਰਹੀਆਂ ਹਨ, ਉਸ ਦੇ ਸੰਬੰਧਿਤ ਸ਼ਬਦ ਇਹ ਹਨ :- knowledge and use of tobaco has spread from America, first to Europe and then to England and other parts of the world. About the year 1508, the Portugese brought this 'Relative of Tomato and Potato' to our country and ever since it has thrived on Indian soil. ਸੋ ਇਸ ਤੋਂ ਸਿੱਧ ਹੋਇਆ ਕਿ ਬਿਦੇਸ਼ਾਂ ਵਿੱਚੋਂ ਵੀ ਹਿੰਦੁਸਤਾਨ ਵਿਚ ਤਮਾਕੂ ਸੰਨ ੧੫੦੮ ਈ: ਦੇ ਲਗਭਗ ਆ ਚੁਕਾ ਸੀ, ਜੋ ਲੋਧੀਆਂ ਦੇ ਰਾਜ ਦਾ ਸਮਾਂ ਸੀ । ਇਸ ਲਈ ਦੁਪਦਰ ਨੇ ਜੋ ਤਮਾਕੂ ਦੀ ਵਰਤੋਂ ਦਾ ਜ਼ਿਕਰ ਕੀਤਾ ਹੈ, ਉਹ ਸੋਲਾਂ ਆਨੇ ਸਹੀ ਹੈ । ਜਹਾਂਗੀਰ ਦੇ ਸਮੇਂ ਉਸ ਦਾ ਹਿੰਦ ਵਿਚ ਆਉਣਾ ਉਪਰੋਕਤ ਅਨੇਕਾਂ ਸਬੂਤਾਂ ਅਤੇ ਪ੍ਰਮਾਣਾਂ ਦੀ ਰੋਸ਼ਨੀ ਵਿਚ ਬਿਲਕੁਲ ਨਿਰਾਧਾਰ ਸਾਬਤ ਹੁੰਦਾ ਹੈ । ਇਸ ਸੰਬੰਧ ਵਿਚ ਮੇਰੇ ਪਾਸ ਹੋਰ ਸਬੂਤ ਵੀ ਮੌਜੂਦ ਹਨ, ਜਿਨ੍ਹਾਂ ਦਾ ਜ਼ਿਕਰ ਕਰਨ ਦੀ ਮੈਂ ਇਥੇ ਅਜੇ ਲੋੜ ਨਹੀਂ ਸਮਝਦਾ। ੫. ਅਕਬਰ ਸ਼ਬਦ ਦੀ ਵਰਤੋਂ : ਇਸ ਤਰ੍ਹਾਂ ਤਮਾਕੂ ਦੀ ਗੁੰਝਲ ਹਲ ਹੋ ਜਾਣ ਮਗਰੋਂ ਹੁਣ ਵਡੀ ਗੁੰਝਲ ਇਕ ਰਹਿ ਜਾਂਦੀ ਹੈ ਕਿ ਹੀਰ ਰਾਂਝੇ ਦੇ ਅੰਤਿਮ ਮਿਲਾਪ ਦੀ ਝਾਕੀ ਨੂੰ ਦਮੋਦਰ ੧੫੬੯ ਬਿ: ਦਾ ਸੰਮਤ ਦੇਂਦਾ ਹੈ ਅਤੇ ਨਾਲ ਹੀ ਕਿੱਸੇ ਵਿਚ ਥਾਂ ਥਾਂ ਅਕਬਰ ਦਾ ਜ਼ਿਕਰ ਕਰਦਾ ਹੈ, ਜਦ ਕਿ ਇਸ ਸੰਮਤ ਤੋਂ ੪੦ ਕੁ ਸਾਲ ਮਗਰੋਂ ਜਾ ਕੇ ਅਕਬਰ ਮਸਾਂ ਅਜੇ ਤਖਤ ਤੇ ਬੈਠਦਾ ਹੈ । ਇਸ ਸੰਬੰਧੀ ਮੇਰੀ ਖੋਜ ਇਉਂ ਹੈ : ਦਮੋਦਰ ਦੇ ਵੇਲੇ ਪੰਜਾਬੀ ਕਿੱਸਾ ਕਾਵਿ ਦੀ ਕੋਈ ਆਪਣੀ ਵੱਖਰੀ ਪਰੰਪਰਾ ਨਹੀਂ ਸੀ ਬੱਝੀ । ਫ਼ਾਰਸੀ ਦੀ ਮਸਨਵੀ ਦੀ ਪਰੰਪਰਾ ਤਾਂ ਹੈ ਈ ਸੀ । ਦੇਮੰਦਰ ਅਤੇ ਉਸ ਤੋਂ ਮਗਰੋਂ ਆਏ ਵਾਰਸ ਸ਼ਾਹ ਆਦਿ ਕਵੀਆਂ ਨੇ ਆਪਣੇ ਪੰਜਾਬੀ ਕਿੱਸਿਆਂ ਲਈ ਵੀ ਇਸੇ ਮਸਨਵੀ ਪਰੰਪਰਾ ਨੂੰ ਹੀ ਅਪਣਾਇਆ ਹੈ । ਇਸ ਪਰੰਪਰਾ ਅਨੁਸਾਰ ਕਿਸੇ ਦੇ ਅਰੰਭ ਵਿਚ ਖੁਦਾ, ਉਸ ਦੇ ਭੇਜੇ ਹੋਏ 29