ਪੰਨਾ:Alochana Magazine September 1960.pdf/24

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੂਜੇ ਪਾਸੇ ਇਸ ਗਲ ਦੇ ਮੰਨਣ ਵਿਚ ਵੀ ਕੋਈ ਸੰਦੇਹ ਨਹੀਂ ਰਹਿ ਜਾਂਦਾ ਕਿ ਦਮੋਦਰ ਗੁਲਾਟੀ ਵੀ ਕਿਸੇ ਅਸ਼ਾਂਤੀ, ਭਟਕਣ ਜਾਂ ਦੁਨਿਆਵੀ ਝੁਕਾਉ ਤੋਂ ਬਿਨਾਂ ਇਹ ਕਿੱਸਾ ਨਹੀਂ ਸੀ ਲਿਖ ਸਕਦਾ । ' ਇਨਾਂ ਚਹੁੰਆਂ ਮਹਤਵ ਪੂਰਣ ਤੁਲਨਾਵਾਂ ਤੋਂ ਛੁਟ ਜੇ ਦਮੋਦਰ ਗੁਲਾਟੀ ਦੀ “ਹੀਰ” ਵਿਚ ਆਮ ਕਵੀਆਂ ਵਰਗੀ ਚੰਚਲਤਾ, ਸ਼ੌਖੀ ਅਤੇ ਨਗਨਤਾ ਦੀ ਅਣਹੋਂਦ ਆਦਿਕ ਸਚਾਈਆਂ ਨੂੰ ਮੁਖ ਰਖਿਆ ਜਾਵੇ ਤਾਂ ਇਸ ਗਲ ਨੂੰ ਸਹੀ ਮੰਨ ਲੈਣ ਵਿਚ ਕੋਈ ਸੰਦੇਹ ਨਹੀਂ ਰਹਿ ਜਾਂਦਾ ਕਿ “ਹੀਰ” ਦਾ ਲੇਖਕ ਦਮੋਦਰ ਗੁਲਾਟੀ ਅਤੇ ਤੀਜੇ ਅਤੇ ਪੰਜਵੇਂ ਸਤਿਗੁਰਾਂ ਦਾ ਚਰਨ ਪ੍ਰਾਪਤ ਉਪਰੋਕਤ ਦਮੋਦਰ ਦੋ ਅੱਡੋ ਅੱਡ ਵਿਅਕਤੀਆਂ ਨਹੀਂ ਹੋ ਸਕਦੇ । | ਮੇਰੀ ਜਾਚੇ ਤਾਂ ਦਮੋਦਰ ਨੇ ਆਪਣੇ ਕਿੱਸੇ ਵਿਚ ਪੰਜਾਂ ਪੀਰਾਂ ਅਤੇ ਉਨ੍ਹਾਂ ਦੀਆਂ ਕਰਾਮਾਤਾਂ ਦਾ ਜ਼ਿਕਰ ਵੀ ਆਪਣੇ ਇਸ਼ਟ ਰੂਪ ਪੰਜਾਂ ਗੁਰੂਆਂ ਦੇ ਪ੍ਰਭਾਵ ਹੇਠਾਂ ਹੀ ਕੀਤਾ ਹੈ । ਉਸ ਸਮੇਂ ਦੀ ਬਹੁਤੀ ਮੁਸਲਿਮ ਜਨਤਾ ਭੀ ਜੇ ਪੰਜਾਂ ਗੁਰੂਆਂ ਨੂੰ ਸ਼ਰਧਾ ਨਾਲ ਆਪਣੇ ਪੰਜਾ ਪੀਰਾਂ ਵਰਗਾ ਸਤਿਕਾਰ ਦੇਂਦੀ ਹੋਵੇ ਤਾਂ ਇਸ ਵਿਚ ਕੋਈ ਅਚੰਭੇ ਦੀ ਗੱਲ ਨਹੀਂ । ਕਿਉਂਕਿ “ਲੱਖਾਂ ਮੁਸਲਮਾਨ ਵੀ ਗੁਰੂ ਅਰਜਨ ਦੇਵ ਜੀ ਦੀ ਪੀਰੀ ਦਾ ਢੋਲ ਵਜਾਂਦੇ ਤਾਂ ਸਮੇਂ ਦਾ ਈਰਖਈ ਬਾਦਸ਼ਾਹ ਜਹਾਂਗੀਰ ਵੀ ਮੰਨਦਾ ਹੈ । ਕੀ ਇਸੇ ਵਾਤਾਵਰਣ ਵਿਚ ਭਾਈ ਗੁਰਦਾਸ ਜੈਸੇ ਅਨਿੰਨ ਸਿਖ ਨੇ ਪੰਜਾਂ ਸਤਿਗੁਰਾਂ ਨੂੰ ਪੰਜ ਪਿਆਲੇ ਪੰਜ ਪੀਰ' ਕਰਕੇ ਨਹੀਂ ਲਿਖਿਆ ? ਮੇਰਾ ਭਾਵ ਇਹ ਹੈ ਕਿ ਦਮੋਦਰ ਦਾਰਾ ਮੁਸਲਮਾਨੀ ਪੰਜ ਪੀਰਾਂ ਵਲ ਰਾਂਝੇ ਦੀ ਥਾਂ ਸਹਾਇਤਾ ਦਾ ਜ਼ਿਕਰ ਕੀਤਾ ਜਾਣਾ ਉਸ ਦੇ ਆਪਣੇ ਸਿੱਖੀ ਭਾਵਨਾ ਦੇ ਐਨ ਅਨੁਕੂਲ ਹੈ । ਵਰਨਾ ਰਾਂਝੇ ਦੀ ਵੰਝਲੀ ਤੋਂ ਰਾਗ ਸੁਣ ਕੇ ਪੀਰਾ ਦਾ ਪ੍ਰਗਟ ਹੋਣਾ ਇਸਲਾਮੀ ਸਿਖਿਆ ਤੋਂ ਉਲਟ ਹੈ, ਇਹ ਗਲ ਦਮੋਦਰ ਸ਼ਾ ਇਉਂ ਅਣਭੋਲਤਾ ਨਾਲ ਨਾ ਲਿਖ ਸਕਦਾ ਜੇ “ਕੀਰਤਨ ਰੂਪ ਰਾਗ” ਦਾ ਪ੍ਰਭਾਵ ਪਹਿਲਾਂ ਹੀ ਉਸ ਦੇ ਅਚੇਤ ਮਨ ਵਿਚ ਆਪਣੇ ਸਿਖੀ ਇਸ਼ਟ ਦੇ ਅਨੁਕੂ ਨਾ ਹੁੰਦਾ। | ਇਸ ਨੁਕਤੇ ਨੂੰ ਮੈਂ ਇਥੇ ਇਕ ਉਦਾਹਰਣ ਦੇ ਕੇ ਸਪਸ਼ਟ ਕਰ ਚਾਹੁੰਦਾ ਹਾਂ : ਇਕ ਹਿੰਦ ਵਿਆਹ ਦਾ ਜ਼ਿਕਰ ਕਰਦਿਆਂ ਸੰਮਤ ੧੭੫੩ ਵਿਚ """ ਗੰਥ’’ ਦਾ ਇਕ ਕਵੀ ਲਿਖਦਾ ਹੈ:- ਚਕਮਕ ਤ੍ਰ ਆਗ ਤਹਿ ਜਾਰੀ ॥ ਚਾਰ ਭਾਵਰੇਂ ਲਈ ਪਿਆਰੀ ੧੦੫ 11 ਤ੍ਰਿਆ ਚਰਿਤ੍ਰ ੫੨. 23