ਪੰਨਾ:Alochana Magazine September 1960.pdf/19

ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਉਥੇ ਕੀਤਾ ਰਹਿਣ ਦਮੋਦਰ, ਉਹ ਵਸ਼ਤੀ ਖੁਸ਼ ਆਈ । ਚੂਚਕ ਨੂੰ ਵੀ ਜਾ ਮਿਲਿਆ ਏ, ਨਾਲੇ ਕੁੰਦੀ ਤਾਈਂ। ੨॥ ਕੁੰਦੀ ਹੀਰ ਦੀ. ਮਾਂ ਸੀ । ਭਾਵੇਂ ਉਸ ਸਮੇਂ ਕੁੜੀਆਂ ਦਾ ਇਕੱਠਿਆਂ ਬਾਹਰ ਜਾਣਾ ਜਾਂ ਹੱਸਣਾ ਖੇਡਣਾ ਅਜ ਵਾਂਗ ਮਨਾ ਤਾਂ ਨਹੀਂ ਸੀ ਪਰ ਕਿਸੇ ਨੌਜਵਾਨ ਦਾ ਅਤੇ ਉਹ ਭੀ ਓਪਰੇ ਬੰਦੇ ਦਾ ਕਿਸੇ ਵਡੇ ਘਰ ਦੀ ਸੁਆਣੀ ਨੂੰ ਜਾ ਮਿਲਣਾ ਨਾ ਅਜ ਸੰਭਵ ਹੋ ਸਕਦਾ ਹੈ ਅਤੇ ਨਾ ਉਦੋਂ ਹੀ ਸੀ। ਸੋ ਦਮੋਦਰ ਦਾ ਇਹ ਲਿਖਣਾ ਕਿ “ਮੈਂ ਕੁੰਦੀ ਨੂੰ ਵੀ ਜਾ ਮਿਲਿਆ ਉਸ ਵੇਲੇ ਉਸ ਦੀ ਛੋਟੀ ਉਮਰ ਦਾ ਹੋਣਾ ਹੀ ਸਿੱਧ ਕਰਦਾ ਹੈ । | ਹੁਣ ਇਹ ਸੁਆਲ ਕਿ ਦਮੋਦਰ ਨੇ ਇਹ ਕਿੱਸਾ ਕਿੱਥੇ ਅਤੇ ਕਦੋਂ ਲਿਖਿਆ ? ਸਾਡੇ ਸਾਹਮਣੇ ਹੈ । | ਪਹਿਲੀ ਗਲ ਦੇ ਜਵਾਬ ਲਈ ਦਮੋਦਰ ਦੀਆਂ ਉਪਰੋਕਤ ਤੁਕਾਂ ਵਿਚ ਆਏ ਸ਼ਬਦ “ਉਥੇ”, “ਉਹ ਵਸਤੀ”, “ਵੰਦ ਮਿਲਿਆ ਅਤੇ ਇਕ ਹੋਰ ਥਾਂ, “ਹੱਟੀ ਉਥੇ ਬਣਾਈ' ਦੀ ਵਰਤੋਂ ਦਸਦੀ ਹੈ ਕਿ ਦਮੋਦਰ ਨੇ ਇਹ ਕਿੱਸਾ ਸਿਆਲ ਵਿਚ ਬੈਠ ਕੇ ਨਹੀਂ ਲਿਖਿਆ । ਸਮਾਂ ਪਾ ਕੇ ਉਹ ਸ਼ਾਇਦ ਆਪਣੇ ਅਸਲੀ ਵਸੇਬੇ ਵਿਚ ਮੁੜ ਕੇ ਆ ਗਿਆ ਹੈ ਅਤੇ ਉਥੇ ਹੀ ਬੈਠ ਕੇ ਉਸ ਨੇ ਇਹ ਕਿੱਸਾ ਲਿਖਿਆ ਹੈ ! ਹੁਣ ਰਹੀ ਇਹ ਗਲ ਕਿ ਇਹ ਕਿੱਸਾ ਕਦ ਲਿਖਿਆ ਗਇਆ ? ਜਾਪਦਾ ਇਉਂ ਹੈ ਕਿ ਹੀਰ ਰਾਂਝੇ ਦਾ ਪ੍ਰੇਮ-ਨਾਟਕ ਸਮਾਪਤ ਹੋਣ ਮਗਰੋਂ ਜਦ ਇਹ ਪ੍ਰੇਮ-ਕਹਾਣੀ ਜਨਤਾ ਵਿਚ ਆਮ ਚਰਚਾ ਤੇ ਪ੍ਰਚਾਰ ਪਾ ਗਈ ਹੋਣੀ ਏ ਤਾਂ ਹੀ ਇਸ ਘਟਨਾ ਨੂੰ ਕਹਾਣੀ ਦਾ ਰੂਪ ਦੇ ਕੇ ਕਵਿਤਾਉਣ ਦਾ ਵਿਚਾਰ ਦਮੋਦਰ ਨੂੰ ਆ ਸਕਦਾ ਸੀ । ਇਸ ਦਾ ਝਾਉਲਾ ਦਮੋਦਰ ਦੀ ਇਸ ਤੁਕ ਤੋਂ ਵੀ ਪੈਂਦਾ ਹੈ:- ਵਾਹ ਸ਼ਿਕਦਾਰੀ ਚੂਚਕ ਸੰਦੀ, ਭਲੀ ਗੁਜ਼ਰਾਨ ਲੰਘਾਈ ੪ ॥ ਇਸ ਤੋਂ ਪ੍ਰਗਟ ਹੈ ਕਿ ਕਿੱਸਾ ਲਿਖਣ ਵੇਲੇ ਹੀਰ ਦਾ ਪਿਤਾ ਚੂਚਕ ਮਰ ਚੁਕਾ ਸੀ ਤਾਂ ਹੀ ਦਮੋਦਰ ਤੋਂ ਉਸ ਬਾਰੇ ‘ਭਲੀ ਗੁਜ਼ਰਾਨ ਲੰਘਾਈ’’ ਲਿਖਿਆ ਜਾ ਸਕਦਾ ਸੀ । ੩. ਦਮੋਦਰ ਦੀ ਬੋਲੀ ਅਤੇ ਸ਼ਖ਼ਸੀਅਤ:- ਇਨ੍ਹਾਂ ਆਰੰਭਕ ਗੁੰਝਲਾਂ ਨੂੰ ਸਾਫ ਕਰਨ ਮਗਰੋਂ ਹੁਣ ਜਦ ਅਸੀਂ ਦਮੋਦਰ ਦੇ ਲੇਖ ਕਿਸੇ ਦਾ ਅਧਿਐਨ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਸਾਡਾ ਵਾਹ ਉਸ ਦੀ ਬੋਲੀ ਨਾਲ ਪੈਂਦਾ ਹੈ ਅਤੇ ਇਹ ਬੋਲੀ ਸਾਨੂੰ ਦਮੋਦਰ ਦੀ ਸ਼ਖ਼ਸੀਅਤ ਬਾਰੇ ਬਹੁਤ ਕੁਝ ਦਸ ਦੇਂਦੀ ਹੈ ।